ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੀਆਂ ਨਵੀਆਂ ਪਾਬੰਧੀਆਂ ਦਾ ਐਲਾਨ

(file photo)

ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਕੇਰੀ ਚੈਂਟ ਨੇ ਹਾਲ ਵਿੱਚ ਹੀ ਕਰੋਨਾ ਦੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਹੋਇਆਂ, ਗ੍ਰੇਟਰ ਸਿਡਨੀ ਅਤੇ ਇਸ ਦੇ ਆਲੇ-ਦੁਆਲੇ ਵਾਲੇ ਖੇਤਰਾਂ ਅੰਦਰ ਕੋਵਿਡ-19 ਦੇ ਬਚਾਉ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਨੂੰ ਥੋੜ੍ਹਾ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਹੈ।
ਅੱਜ, ਵੀਰਵਾਰ ਮਈ 6 ਤਾਰੀਖ ਤੋਂ ਬਾਅਦ ਦੁਪਹਿਰ ਇਹ ਪਾਬੰਧੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ ਅਤੇ ਮਈ ਦੀ 10 ਤਾਰੀਖ ਦਿਨ ਸੋਮਵਾਰ ਨੂੰ (ਐਤਾਵਰ ਅਤੇ ਸੋਮਵਾਰ ਵਾਲੀ ਅੱਧੀ ਰਾਤ) ਦੇ 12:01 ਵਜੇ ਤੱਕ ਜਾਰੀ ਰਹਿਣਗੀਆਂ। ਇਨ੍ਹਾਂ ਦੇ ਖੇਤਰਾਂ ਵਿੱਚ ਵੋਲੋਨਗੋਂਗ, ਸੈਂਟਰਲ ਕੋਸਟ ਅਤੇ ਬਲੂ ਮਾਊਂਟੇਨਜ਼ ਦੇ ਖੇਤਰ ਸ਼ਾਮਿਲ ਹਨ।
ਘਰਾਂ ਅੰਦਰ 20 ਮਹਿਮਾਨਾਂ (ਬੱਚਿਆਂ ਸਮੇਤ) ਦੀ ਇਜਾਜ਼ਤ ਕਰ ਦਿੱਤੀ ਗਈ ਹੈ; ਜਨਤਕ ਪਰਿਵਹਨਾਂ ਅੰਦਰ ਅਤੇ ਇਸ ਦੇ ਨਾਲ ਹੀ ਰਿਟੇਲ ਮਾਲਾਂ ਜਾਂ ਦੁਕਾਨਾਂ, ਥਿਏਟਰਾ, ਹਸਪਤਾਲਾਂ, ਏਜਡ ਕੇਅਰ ਹੋਮਾਂ ਆਦਿ ਵਾਲੀਆਂ ਥਾਵਾਂ ਉਪਰ ਫੇਸ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ; ਖਾਣ ਪੀਣ ਵਾਲੀਆਂ ਦੁਕਾਨਾਂ ਆਦਿ ਅੰਦਰ ਬੈਠ ਕੇ ਹੀ ਖਾਣ ਪੀਣ ਦੀ ਇਜਾਜ਼ਤ ਹੈ; ਦਰਸ਼ਕਾਂ ਅੱਗੇ ਗਾਉਣਾ ਜਾਂ ਪ੍ਰਾਰਥਨਾਵਾਂ ਵਗਾਰਾ ਉਪਰ ਪਾਬੰਧੀ ਰਹੇਗੀ; ਚਾਰ ਦਿਵਾਰੀ ਦੇ ਅੰਦਰ ਵਾਰ ਨੱਚਣ ਗਾਣ ਉਪਰ ਵੀ ਪਾਬੰਧੀ ਹੈ; 20 ਤੋਂ ਜ਼ਿਆਦਾ ਲੋਕ ਡਾਂਸ ਫਲੋਰ ਉਪਰ ਇੱਕ ਸਮੇਂ ਉਪਰ ਨੱਚ ਨਹੀਂ ਸਕਦੇ; ਏਜਡ ਕੇਅਰ ਹੋਮਾਂ ਵਿੱਚ ਦੋ ਲੋਕਾਂ ਨੂੰ ਇੱਕ ਸਮੇਂ ਜਾਣ ਦੀ ਇਜਾਜ਼ਤ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਕਿਹਾ ਕਿ ਇਨ੍ਹਾਂ ਤਿੰਨ ਦਿਨਾਂ ਨਾਲ ਹੀ ਕਾਫੀ ਫਰਕ ਪੈ ਜਾਵੇਗਾ ਅਤੇ ਵਾਇਰਸ ਨੂੰ ਫੈਲਣ ਤੋਂ ਰੋਕ ਲਿਆ ਜਾਵੇਗਾ।
ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਕਿਹਾ ਕਿ ਰਾਜ ਅੰਦਰ ਹੁਣ 300 ਤੋਂ ਵੀ ਵੱਧ ਕੋਵਿਡ-19 ਟੈਸਟਿੰਗ ਸੈਂਟਰ ਚੱਲ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਹੈ ਕਿ ਕਿਸੇ ਕਿਸਮ ਦੀ ਹਾਲਤ ਵਿੱਚ ਆਪਣੀ ਨਜ਼ਦੀਕੀ ਸੈਂਟਰ ਕੋਲੋਂ ਉਕਤ ਟੈਸਟ ਜ਼ਰੂਰ ਕਰਵਾਉਣ ਅਤੇ ਪੂਰਨ ਹਦਾਇਤਾਂ ਦੀ ਪਾਲਣਾ ਕਰਨ।
ਜ਼ਿਆਦਾ ਜਾਣਕਾਰੀ ਲਈ ਅਤੇ ਕੋਵਿਡ-19 ਟੈਸਟਿੰਗ ਦੇ ਸੈਂਟਰਾਂ ਦੀ ਜਾਣਕਾਰੀ ਲਈ www.nsw.gov.au/covid-19 ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।