ਕੈਲੇਡਨ ਵਿਖੇ ਸ਼ਰਾਬੀ ਹੋ ਕਿ ਸਟੰਟ ਡਰਾਈਵਿੰਗ ਕਰਦਾ ਬਰੈਂਪਟਨ ਦਾ ਪੰਜਾਬੀ ਲਵਪ੍ਰੀਤ ਸਿੰਘ (23) ਸਾਲਾ ਗ੍ਰਿਫਤਾਰ

ਨਿਊਯਾਰਕ/ ਬਰੈਂਪਟਨ — ਬਰੈਂਪਟਨ  ਦੇ ਲਾਗਲੇ ਪਿੰਡ ਕੈਲੇਡਨ ਵਿਖੇ ਲੰਘੇ ਸ਼ੁਕਰਵਾਰ ਰਾਤ ਕਰੀਬ 10:46 ਵਜੇ ਦੇ ਕਰੀਬ ਸ਼ਰਾਬੀ ਹੋਕੇ ਹਾਈਵੇ 10 ਤੇ ਤੇਜ ਰਫਤਾਰ ਉਤੇ ਸਟੰਟ ਡਰਾਈਵਿੰਗ ਕਰਨ ਦੇ ਦੋਸ਼ ਹੇਠ ਬਰੈਂਪਟਨ ਦੇ ਡਰਾਈਵਰ ਲਵਪ੍ਰੀਤ ਸਿੰਘ (23) ਸਾਲਾ ਨੂੰ ੳਨਟਾਰੀਉ ਪ੍ਰੋਵਿਨਸ਼ਨਿਲ ਪੁਲਿਸ (OPP) ਵੱਲੋ ਚਾਰਜ਼ ਕੀਤਾ ਗਿਆ ਹੈ । ਲਵਪ੍ਰੀਤ ਸਿੰਘ ਦਾ ਵਹੀਕਲ 50 Km/h ਦੀ ਵੱਧ ਰਫਤਾਰ ਨਾਲ ਜਾ ਰਿਹਾ ਸੀ , ਚੈਕ ਕਰਨ ਉਪਰ ਉਸ ਦੇ ਖੂਨ ਵਿੱਚ ਸ਼ਰਾਬ ਦੀ ਮਾਤਰਾ 80 ਮਿਲੀਗ੍ਰਾਮ ਪਾਈ ਗਈ ਹੈ । ਲਵਪ੍ਰੀਤ ਸਿੰਘ ਕੋਲ ਕੋਈ ਇੰਸ਼ੋਰੈਂਸ ਵੀ ਨਹੀ ਸੀ । ਵ੍ਹੀਕਲ ਸੱਤ ਦਿਨਾ ਲਈ ਰੱਖ ਕਿ  ਤੇ ਲਾਈਸੈਂਸ ਤਿੰਨ ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਅਤੇ ਲਵਪ੍ਰੀਤ ਸਿੰਘ ਦੀ ੳਰੰਜਵਿਲ ਕੋਰਟ ਵਿੱਚ ਉਸ ਦੀ ਅਗਲੀ ਪੇਸ਼ੀ 15 ਜੁਲਾਈ ਦੀ ਪਈ ਹੈ ।