ਮੈਂਬਰ ਪਾਰਲੀਮੈਂਟ ਸ.ਜਸਬੀਰ ਸਿੰਘ ਡਿੰਪਾਂ ਵੱਲੋ ਰਈਆਂ ਵਿਖੇ ਕੀਤਾ ਗਿਆ ਬਾਸਕਟਬਾਲ ਗਰਾਂਊਡ ਦਾ ਉਦਘਾਟਨ

ਰਈਆ -ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਪੱਤੀਛੀਨੇਮਾਨ ਸ਼ਮਸ਼ਾਨਘਾਟ ਨੇੜੇ ਬਾਸਕਟਬਾਲ ਗਰਾਊਡ ਜੋ ਕੀ ਰਈਆ ਦੇ ਕੌਸਲਰ ਰੋਬਿਨ ਮਾਨ ਦੇ ਉੱਦਮ  ਸਦਕਾ ਬਣ ਕੇ ਤਿਆਰ ਹੋ ਗਈ ਹੈ ਜਿਸ ਦੇ ਉਦਘਾਟਨ  ਵਾਸਤੇ ਉਚੇਚੇ  ਤੌਰ ਤੇ ਮੈਂਬਰ ਪਾਰਲੀਮੈਂਟ ਖਡੂਰ-ਸਾਹਿਬ ਸ.ਜਸਬੀਰ ਸਿੰਘ ਡਿੰਪਾਂ ਆਪਣੇ ਸਾਥੀਆਂ ਸਮੇਤ ਪੁੰਹਚੇ ।ਉਹਨਾਂ ਨੇ ਰੀਬਨ ਕੱਟ ਕੇ ਗ੍ਰਾਊਂਡ  ਦਾ ਉਦਘਾਟਨ  ਕੀਤਾ ਡਿੰਪਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਕਸਬਾ ਰਈਆ ਚ’ ਤਿੰਨ ਗਰਾਂਊਡਾਂ ਵਾਸਤੇ 10 ਲੱਖ ਦੀ ਗ੍ਰਾਟ ਜਾਰੀ ਕਰਦੇ ਹੋਏ ਜਿੰਨਾਂ ਵਿੱਚੋ ਤਿੰਨ ਲੱਖ ਦੀ ਲਾਗਤ ਨਾਲ ਇਕ ਬਾਸਕਟਬਾਲ ਗਰਾਂਊਡ ਰਈਆ ਚ’ਕੌਸਲਰ ਰੋਬਿਨ ਮਾਨ ਤੇ ਠੇਕੇਦਾਰ ਜਗਤਾਰ ਸਿੰਘ ਬਿੱਲਾ ਦੀ ਮਿਹਨਤ ਸਦਕਾ ਪੂਰੀ ਤਰਾਂ ਨਾਲ ਬਣਕੇ ਤਿਆਰ  ਹੋ ਚੁੱਕੀ ਹੈ ਅਤੇ ਬਾਕੀ ਦੀਆਂ ਗਰਾਂਊਡਾਂ ਵੀ ਬਣ ਕੇ ਜਲਦੀ ਤਿਆਰ  ਹੋ ਜਾਣਗੀਆ।ਅਸੀ ਹਲਕਾ ਵਿੱਚ  ਬਾਬਾ ਬਕਾਲਾ ਸਾਹਿਬ ਤੇ ਖਡੂਰ-ਸਾਹਿਬ ਨੂੰ 50 ਦੇ ਕਰੀਬ ਗਰਾਂਊਡਾਂ ਬਣਾਕੇ ਦੇਵਾਗੇ ਜਿੰਨਾਂ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਨੂੰ 10 ਗਰਾਂਊਡਾ ਬਣਾਕੇ ਦਿੱਤੀਆਂ  ਜਾਣਗੀਆ ਤਾਂ ਜੋ ਨੌਜਵਾਨ ਬੱਚਿਆ ਦਾ ਖੇਡਾਂ ਵੱਲ ਧਿਆਨ ਕੇਦਰਿਤ ਹੋਵੇ ਤੇ ਮਾੜੀਆ ਆਦਤਾਂ ਤੋਂ ਬਚੇ ਰਹਿਣ ,ਖੇਡਾ ਰਾਹੀ ਆਪਣੇ  ਸਰੀਰ ਨੂੰ ਤੰਦਰੁਸਤ ਰੱਖ ਸਕਣ ਅਤੇ ਕਸਬਾ ਰਈਆ ਦੇ ਵਿਕਾਸ ਵਾਸਤੇ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਅਤੇ ਕਸਬਾ ਰਈਆ ਦੀ ਤੱਰਕੀ ਅਤੇ ੲਿਸਨੂੰ ਸੰਵਾਰਨ ਵਾਸਤੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ ੲਿਸ ਮੌਕੇ ਕੌਸਲਰ ਰਾਜਿੰਦਰ ਕਾਲੀਆ,ਰੋਬਿਨ ਮਾਨ,ਜਗਤਾਰ ਬਿੱਲਾ,ਸੰਜੀਵ ਭੰਡਾਰੀ,ਜੰਗਲਾਤ ਵਿਭਾਗ ਚੈਅਰਮੇਨ ਵਰਿੰਦਰ ਸਿੰਘ ਵਿੱਕੀ ਭਿੰਡਰ,ਰਾਜੇਸ਼ ਟਾਂਗਰੀ,ਯੂਥ ਆਗੂ ਸੋਨੂੰ ਭਲਾਈਪਰ,ਹੈਪੀ ਛੀਨਾ ,ਰੋਹਿਤ ਅਰੋੜਾ,ਅਮਰੀਕ ਸਿੰਘ ਭਲਵਾਨ ਆਦਿ ਹਾਜ਼ਰ ਸਨ।