ਨਿਊ ਸਾਊਥ ਵੇਲਜ਼ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਇਨਾਮਾਂ ਲਈ ਅਰਜ਼ੀਆਂ ਦੀ ਮੰਗ

ਅਜਿਹੇ ਅੰਤਰ ਰਾਸ਼ਟਰੀ ਪੱਧਰ ਦੇ ਵਿਦਿਆਰਥੀ, ਸੰਸਥਾਵਾਂ, ਅਦਾਰੇ ਆਦਿ ਜੋ ਕਿ ਪੜ੍ਹਾਈ ਦੌਰਾਨ ਆਪਣੀਆਂ ਉਚ ਪ੍ਰਾਪਤੀਆਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ ਅਤੇ ਨਵੀਆਂ ਖੋਜਾਂ ਆਦਿ ਵੱਲ ਵੀ ਰੁਚੀ ਦਿਖਾਉ਼ਂਦਿਆਂ, ਪੜ੍ਹਾਈ ਲਿਖਾਏ ਅਤੇ ਸਿਖਲਾਈ ਦੇ ਨਵੇਂ ਇਜਾਦਾਂ ਨੂੰ ਜਨਮ ਦਿੰਦੇ ਹਨ, ਦੀਆਂ ਪ੍ਰਾਪਤੀਆਂ ਨੂੰ ਰਾਜ ਸਰਕਾਰ ਵੱਲੋਂ ਹਮੇਸ਼ਾ ਹੀ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ ਅਤੇ ਇਸੇ ਸਿਲਸਿਲੇ ਨੂੰ ਜਾਰੀ ਰੱਖਦਿਆਂ, ਵਧੀਕ ਪ੍ਰੀਮੀਅਰ ਅਤੇ ਉਦਯੋਗ-ਵਪਾਰ ਮੰਤਰੀ ਜੋਹਨ ਬੈਰੀਲੈਰੋ ਨੇ ਅਜਿਹੇ 2021 ਦੇ ਇਨਾਮਾਂ ਵਾਸਤੇ ਵਿਦਿਆਰਥੀਆਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਦਿੱਤੇ ਜਾਣ ਵਾਲ ਉਕਤ ਇਨਾਮ ਜਿੱਥੇ ਇਸ ਨੂੰ ਜਿੱਤਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹਨ ਉਥੇ ਹੀ ਨਵੇਂ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਵੀ ਬਣਦੇ ਹਨ।
ਬੀਤੇ ਸਾਲ, 2020 ਵਿੱਚ, ਅਜਿਹੇ ਇਨਾਮਾਂ ਨੂੰ ਜਿੱਤਣ ਵਾਲੇ ਵਿਦਿਆਰਥੀਆਂ ਅਤੇ ਸੰਸਥਾਵਾਂ ਆਦਿ ਵਿੱਚ ਚੈਰਿਟੀ ਲਈ ਕੰਮ ਕਰਨ ਵਾਲੇ, ਸਕੂਲ ਲੀਡਰਾਂ ਦੇ ਤੌਰ ਤੇ ਕਾਰਜਰਤ, ਬਹੁ-ਪੱਖੀ ਅਤੇ ਸਭਿਆਚਾਰਕ ਗਤੀਵਿਧੀਆਂ ਰਾਹੀਂ ਆਪਣੇ ਆਪ ਨੂੰ ਰੌਸ਼ਨਾਉਣ ਵਾਲੇ, ਖੇਡਾਂ ਵਿੱਚ ਵਧੀਆ ਸਥਾਨ ਹਾਸਿਲ ਕਰਨ ਵਾਲੇ ਅਤੇ ਇਸ ਦੇ ਨਾਲ ਹੀ ਕੋਵਿਡ-19 ਦੀ ਮਹਾਂਮਾਰੀ ਦੌਰਾਨ ਕੰਮ ਕਰਨ ਵਾਲੇ ਆਦਿ ਸ਼ਾਮਿਲ ਸਨ।
ਇਸ ਵਾਰੀ ਜਿਹੜੀਆਂ ਦੋ ਸ਼੍ਰੇਣੀਆਂ ਰੱਖੀਆਂ ਗਈਆਂ ਹਨ, ਉਹ ਇਸ ਪ੍ਰਕਾਰ ਹਨ: ਨਿਊ ਸਾਊਥ ਵੇਲਜ਼ ਅੰਤਰ ਰਾਸ਼ਟਰੀ ਸਟੂਡੈਂਟ ਆਫ ਦਾ ਯਿਅਰ ਐਵਾਰਡ -ਹਾਇਰ ਐਜੂਕੇਸ਼ਨ, ਵੋਕੇਸ਼ਨਲ ਐਜੂਕੇਸ਼ਨ ਅਤੇ ਸਿਖਲਾਈ, ਬਾਹਰਲੇ ਦੇਸ਼ਾਂ ਦੇ ਵਿਦਿਆਰਥੀਆਂ ਲਈ ਅੰਗ੍ਰੇਜ਼ੀ ਭਾਸ਼ਾ ਦੇ ਕੋਰਸਾਂ, ਹਾਈ ਸਕੂਲ ਦੇ ਵਿਦਿਆਰਥੀਆਂ ਅਤੇ ਰਾਜ ਦੇ ਬਾਰਡਰਾਂ ਉਪਰ ਰਹਿਣ ਵਾਲੇ ਭਾਈਚਾਰੇ ਆਦਿ ਸ਼ਾਮਿਲ ਹਨ।
ਦੂਸਰੀ ਸ਼੍ਰੇਣੀ ਵਿੱਚ ਅੰਤਰ ਰਾਸ਼ਟਰੀ ਸਟੂਡੈਂਟ ਕਮਿਊਨਿਟੀ ਐਂਗੇਜਮੈਂਟ ਅਵਾਰਡ ਆਉਂਦੇ ਹਨ ਜਿਨ੍ਹਾਂ ਦੇ ਤਹਿਤ ਅਜਿਹੇ ਅਦਾਰੇ ਜਿਹੜੇ ਕਿ ਸਿੱਖਿਆ ਪ੍ਰਦਾਨ ਕਰਦੇ ਹਨ, ਬਿਜਨਸ ਅਤੇ ਭਾਈਚਾਰਕ ਸੰਗਠਨ ਜੋ ਕਿ ਅੰਦਰ ਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਆਦਿ ਕਰਦੇ ਹਨ।
ਨਮਾਂਕਣ ਦਾਖਿਲ ਕਰਨ ਦੀ ਆਖਰੀ ਤਾਰੀਖ 2 ਜੁਲਾਈ 2021 ਦਿਨ ਸ਼ੁਕਰਵਾਰ ਨੂੰ ਰੱਖੀ ਗਈ ਹੈ ਅਤੇ ਜ਼ਿਆਦਾ ਜਾਣਕਾਰੀ ਲਈ www.study.sydney/programs/nsw-international-student-awards ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।