ਡਿਟੈਂਸ਼ਨ ਸੈਂਟਰ ਵਿੱਚ ਬੰਦ ਕੋਪਿਕਾ ਅਤੇ ਥਾਰੂਨਿਸਾ ਲਈ ਫੇਰ ਤੋਂ ਜਾਗੀ ਉਮੀਦ ਦੀ ਕਿਰਨ -ਜਲਦੀ ਹੋ ਸਕਦੀ ਹੈ ਕ੍ਰਿਸਚਿਨ ਆਈਲੈਂਡ ਤੋਂ ਰਿਹਾਈ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੇ ਘਰੇਲੂ ਮਾਮਲਿਆਂ ਦੇ ਮੰਤਰੀ ਕੇਰਨ ਐਂਡ੍ਰਿਊਜ਼ ਨੇ ਇੱਕ ਜਾਣਕਾਰੀ ਵਿੱਚ ਦੱਸਿਆ ਕਿ ਬੀਤੇ ਤਿੰਨ ਸਾਲਾਂ ਤੋਂ ਡਿਟੈਂਸ਼ਨ ਸੈਂਟਰ ਵਿੰਚ ਬੰਧੀ ਗ੍ਰਹਿ ਵਿੱਚ ਬੰਦ ਆਸਟ੍ਰੇਲੀਆ ਦੀਆਂ ਜੰਮਪਲ਼ ਦੋ ਬੱਚੀਆਂ – ਕੋਪਿਕਾ (5 ਸਾਲ) ਅਤੇ ਥਾਰੂਨਿਸਾ (3 ਸਾਲ) ਜਿਨ੍ਹਾਂ ਨੂੰ ਕਿ ਉਨ੍ਹਾਂ ਦੇ ਮਾਪਿਆਂ (ਮੂਰੂਗੱਪਾ ਪਰਿਵਾਰ) ਨਾਲ ਰੱਖਿਆ ਗਿਆ ਹੈ, ਦੀ ਰਿਹਾਈ ਜਲਦੀ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਉਕਤ ਡਿਟੈਂਸ਼ਨ ਸੈਂਟਰ ਵਿੱਚੋਂ ਰਿਹਾ ਕਰਕੇ ਦੇਸ਼ ਕਿਸੇ ਕਮਿਊਨਿਟੀ ਡਿਟੈਂਸ਼ਨ ਸੈਂਟਰ ਵਿੱਚ ਭੇਜਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਤਮਿਲ ਪਰਿਵਾਰ, ਪ੍ਰਿਆ ਅਤੇ ਨਾਡੇਸ ਮੂਰੂਗੱਪਾ (ਪਤੀ ਪਤਨੀ ਅਤੇ ਬੱਚੀਆਂ ਦੇ ਮਾਤਾ ਪਿਤਾ) ਨੂੰ ਅਗਸਤ 2019 ਵਿੱਚ ਆਸਟ੍ਰੇਲੀਆ ਤੋਂ ਸ੍ਰੀ ਲੰਕਾ (ਉਨ੍ਹਾਂ ਦਾ ਆਪਣਾ ਦੇਸ਼) ਜਾਣ ਦੇ ਹੁਕਮ ਸੁਣਾਏ ਗਏ ਸਨ ਪਰੰਤੂ ਅਦਾਲਤੀ ਕਾਰਵਾਈ ਵਿੱਚ ਅਜਿਹੇ ਹੁਕਮਾਂ ਉਪਰ ਰੋਕ ਲਗਾ ਦਿੱਤੀ ਗਈ ਸੀ ਅਤੇ ਉਦੋਂ ਤੋਂ ਹੀ ਉਕਤ ਪਰਿਵਾਰ ਕ੍ਰਿਸਚਿਨ ਆਈਲੇਂਡ ਵਾਲੇ ਬੰਧੀਗ੍ਰਹਿ ਵਿੱਚ ਹੀ ਰਹਿ ਰਿਹਾ ਹੈ ਅਤੇ ਇੱਥੇ ਇਹ ਇਕੱਲਾ ਹੀ ਪਰਿਵਾਰ ਹੈ ਜੋ ਕਿ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਨੂੰ ਝੇਲ ਰਿਹਾ ਹੈ ਅਤੇ ਆਪਣੀ ਰਿਹਾਈ ਦੀ ਉਮੀਦ ਲਗਾਈ ਬੈਠਾ ਹੈ।

ਮੰਤਰੀ ਕੇਰਨ ਐਂਡ੍ਰਿਊਜ਼ ਨੇ ਕਿਹਾ ਕਿ ਉਕਤ ਪਰਿਵਾਰ ਨੂੰ ਮੌਜੂਦਾ ਸਥਿਤੀਆਂ ਦੇ ਮੱਦੇਨਜ਼ਰ, ਕ੍ਰਿਸਚਿਨ ਆਈਲੈਂਡ ਤੋਂ ਕੱਢ ਕੇ ਕਿਸੇ ਕਮਿਊਨਿਟੀ ਸੈਂਟਰ ਵਿੱਚ ਜਲਦੀ ਹੀ ਭੇਜਿਆ ਜਾਵੇਗਾ ਪਰੰਤੂ ਉਨ੍ਹਾਂ ਦੀ ਕਾਨੂੰਨੀ ਲੜਾਈ ਇੱਦਾਂ ਹੀ ਜਾਰੀ ਰਹੇਗੀ।
ਇੱਕ ਸਵਾਲ ਰਾਹੀਂ ਜਦੋਂ ਮੰਤਰੀ ਜੀ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕਰਕੇ ਉਕਤ ਪਰਿਵਾਰ ਨੂੰ ਪੂਰਨ ਰਿਹਾਈ ਦਿਵਾ ਸਕਦੇ ਹਨ ਤਾਂ ਉਹ ਮੁੜ ਤੋਂ ਆਪਣੇ ਕੁਈਨਜ਼ਲੈਂਡ ਵਾਲੇ ਘਰ ਵਿੱਚ ਪਰਤ ਸਕਣ -ਤਾਂ ਜਵਾਬ ਵਿੱਚ ਸ੍ਰੀ ਐਂਡ੍ਰਿਊਜ਼ ਨੇ ਕਿਹਾ ਕਿ ਸਾਨੂੰ ਹਾਲ ਦੀ ਘੜੀ ਵਾਚਣਾ ਹੀ ਪਵੇਗਾ ਅਤੇ ਅਦਾਲਤ ਦੇ ਜੋ ਹੁਕਮ ਹੋਣਗੇ, ਉਨ੍ਹਾਂ ਦਾ ਇੰਤਜ਼ਾਰ ਕਰਨਾ ਪਵੇਗਾ।