ਕੈਨੇਡਾ ਵਿੱਚ ਨਸ਼ੇ ਤੇ ਗੈਂਗਵਾਰ ਬਣੀ ਦੋਹਰੀ ਚਣੌਤੀ

ਨਿਊਯਾਰਕ/ ਡੈਲਟਾ —ਬੀਤੇਂ ਦਿਨੀ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਲੰਘੇ ਸ਼ੁਕਰਵਾਰ ਨੂੰ ਗੋਲੀ ਚੱਲੀ ਸੀ , ਉਸ ਤੋ ਬਾਅਦ ਡੈਲਟਾ ਚ ਗੋਲੀ ਚੱਲੀ ਤੇ ਫਿਰ ਲੰਘੇ ਐਤਵਾਰ ਨੂੰ ਬਰਨਬੀ ਅਤੇ ਅੱਜ ਲੈੰਗਲੀ ਵਿਖੇ ਗੋਲੀ ਚੱਲੀ ਹੈ ।ਅੱਜ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ । ਡੈਲਟਾ ਵਿੱਚ ਚੱਲੀ ਗੋਲੀ ਚ’ ਇਕ ਪੰਜਾਬੀ ਮੂਲ ਦਾ ਨੋਜਵਾਨ ਜੇਲ੍ਹ ਅਫਸਰ ਬਿਕਰਮਦੀਪ ਸਿੰਘ ਰੰਧਾਵਾ ਉਮਰ (29) ਸਾਲ ਸਪੁੱਤਰ ਤਰਲੋਚਨ ਸਿੰਘ ਰੰਧਾਵਾ ਜੋ ਪੰਜਾਬ ਦੇ ਬਾਬਾ ਬਕਾਲਾ ਦੇ ਪਿੰਡ ਬਿਆਸ ਦੇ ਜੰਮਪਲ ਦੀ ਮੌਤ ਹੋ ਗਈ ਸੀ। ਜੋ 14 ਕੁ ਸਾਲ ਪਹਿਲੇ ਕੈਨੇਡਾ ਗਿਆ ਸੀ ਅਤੇ ਉੱਥੇ ਹੀ ਪੜਾਈ ਕਰਕੇ ਪੁਲਿਸ ਜੇਲ ਡਿਪਾਰਟਮੈਂਟ ਚ’ ਤਾਇਨਾਤ ਸੀ। 

ਇਸ ਤੋ  ਪਹਿਲਾ ਗੈਂਗਸਟਰ ਹਰਬ ਧਾਲੀਵਾਲ ਨੂੰ ਵੀ ਮਾਰ ਦਿੱਤਾ ਗਿਆ ਸੀ । ਇੱਕ ਪਾਸੇ ਨਸ਼ਿਆ ਦਾ ਕਹਿਰ ਅਤੇ ਦੂਜੇ ਪਾਸੇ ਗੈਂਗਵਾਰ ਨਾਲ ਮੌਤਾਂ ਸਾਡੇ ਭਾਈਚਾਰੇ ਨੂੰ ਇਸ ਸਮੇਂ ਕੈਨੇਡਾ ਚ ਦੋਵਾਂ ਪਾਸਿਆਂ ਤੋ ਮਾਰ ਝੱਲਣੀ ਪੈ ਰਹੀ ਹੈ ।