ਆਸਟ੍ਰੇਲੀਆ ਅੰਦਰ ਭਾਰਤੀਆਂ ਨਾਲ ਵਿਤਕਰੇ ਦਾ ਇਤਿਹਾਸ ਪੁਰਾਣਾ -ਇੱਕ ਸਰਵੇਖਣ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੇਸ਼ੱਕ ਬੀਤੇ 5 ਸਾਲਾਂ ਅੰਦਰ ਆਸਟ੍ਰੇਲੀਆ ਵਿੱਚ ਰਹਿੰਦੇ ਭਾਰਤੀ- ਆਸਟ੍ਰੇਲੀਆਈ ਨਾਗਰਿਕਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ (ਆਸਟ੍ਰੇਲੀਆਈ ਨਾਗਰਿਕਾਂ) ਦੀ ਗਿਣਤੀ 449,000 ਤੋਂ ਵੱਧ ਕੇ 721,000 ਹੋ ਗਈ ਹੈ ਅਤੇ ਇਹ ਗਿਣਤੀ ਹੋਰ ਕਿਸੇ ਵੀ ਦੇਸ਼ ਜਿਵੇਂ ਕਿ ਨਿਊਜ਼ੀਲੈਂਡ, ਚੀਨ, ਬ੍ਰਿਟੇਨ ਆਦਿ ਵਰਗੇ ਦੇਸ਼ਾਂ ਦੇ ਨਾਗਰਿਕਾਂ ਤੋਂ ਕਿਤੇ ਜ਼ਿਆਦਾ ਵੀ ਹੈ, ਪਰੰਤੂ ਇਹ ਵੀ ਸੱਚ ਹੈ ਕਿ ਭਾਰਤੀਆਂ ਨਾਲ ਜਾਤ-ਪਾਤ, ਰੰਗ-ਭੇਦ ਦੀ ਨੀਤੀ ਦੇ ਜ਼ਰੀਏ ਬਹੁਤ ਸਾਲਾਂ ਤੋਂ ਵਿਤਕਰਾ, ਆਸਟ੍ਰੇਲੀਆ ਦੇਸ਼ ਵਿੱਚ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਜਦੋਂ ਦਾ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਭਾਰਤੀ ਆਵਾਗਮਨ ਉਪਰ ਪੂਰਨ ਪਾਬੰਧੀਆਂ ਲਗਾ ਦਿੱਤੀਆਂ ਹਨ ਤਾਂ ਲੋਕ ਖੁੱਲ੍ਹ ਕੇ ਸਾਹਮਣੇ ਆ ਕੇ ਬੋਲਣ ਲੱਗੇ ਹਨ ਕਿ ਪ੍ਰਧਾਨ ਮੰਰਤੀ ਦਾ ਇਹ ਕਾਰਾ ਵੀ ਵਿਤਕਰੇ ਦਾ ਹੀ ਹਿੱਸਾ ਹੈ।
ਭਾਰਤੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਲਗਾਈ ਗਈ ਉਕਤ ਪਾਬੰਧੀ ਕਾਰਨ 9000 ਅਜਿਹੇ ਭਾਰਤੀ ਹਨ ਜਿਨ੍ਹਾਂ ਕੋਲ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਹੈ ਪਰੰਤੂ ਉਹ ਆਪਣੇ ਦੇਸ਼ ਵਿੱਚ ਵਾਪਿਸ ਨਹੀਂ ਪਰਤ ਸਕਦੇ ਅਤੇ ਭਾਰਤ ਵਿੱਚ ਹੀ ਫਸੇ ਬੈਠੇ ਹਨ।
ਇਤਿਹਾਸ ਦੀ ਗੱਲ ਕਰੀਏ ਤਾਂ 2009-10 ਸਾਲ ਦਾ ਸਮਾਂ ਅਜਿਹਾ ਸੀ ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਉਪਰ ਆਸਟ੍ਰੇਲੀਆ ਅੰਦਰ ਬਹੁਤ ਹਮਲੇ ਕੀਤੇ ਗਏ ਅਤੇ ਮੈਲਬੋਰਨ ਵਿਚਲੇ ਭਾਰਤੀ ਵਿਦਿਆਰਥੀਆਂ ਉਪਰ ਹੋੲ ਹਮਲੇ ਨੇ ਤਾਂ ਸਾਰੀ ਦੁਨੀਆ ਨੂੰ ਹੀ ਚੋਂਕਾ ਕੇ ਰੱਖ ਦਿੱਤਾ ਸੀ ਅਤੇ ਜਨਤਾ ਅੰਦਰ ਇਸਤੋਂ ਇੰਨਾ ਰੋਸ ਉਤਪੰਨ ਹੋ ਗਿਆ ਸੀ ਕਿ ਉਦੋਂ ਦੇ ਪ੍ਰਧਾਨ ਮੰਤਰੀ ਕੈਵਿਨ ਰੁਡ ਨੂੰ ਬਾਕਾਇਦਾ ਇਸ ਉਪਰ ਮੁਆਫੀ ਮੰਗਣੀ ਪਈ ਸੀ ਅਤੇ ਆਪਣੇ ਭਾਰਤੀ ਰਾਜਨੀਤਿਕ ਦੌਰੇ ਨੂੰ ਅੰਜਾਮ ਦਿੰਦਿਆਂ ਉਨ੍ਹਾਂ ਨੇ ਆਸਟ੍ਰੇਲੀਆ-ਭਾਰਤ ਇੰਸਟੀਚਿਊਟ ਦੀ ਸਥਾਪਨਾ ਕਰਨ ਬਾਰੇ ਵੀ ਐਲਾਨ ਕਰਨਾ ਪਿਆ ਸੀ। ਕਿਉਂਕਿ ਉਹ ਜਾਣਦੇ ਸਨ ਕਿ ਆਸਟ੍ਰੇਲੀਆ ਦੀ ਉਚ ਸਿੱਖਿਆ ਪ੍ਰਣਾਲੀ ਤੋਂ ਆਉਣ ਵਾਲਾ ਜ਼ਿਆਦਾ ਤਰ ਫੰਡ, ਫੀਸਾਂ ਦੇ ਰੂਪ ਵਿੱਚ ਭਾਰਤੀ ਵਿਦਿਆਰਥੀਆਂ ਕੋਲੋਂ ਹੀ ਆ ਰਿਹਾ ਸੀ ਅਤੇ ਆਸਟ੍ਰੇਲੀਆ ਆਪਣੇ ਇਸ ਦਿਨ ਪ੍ਰਤੀ ਦਿਨ ਦੇ ਵੱਧ ਰਹੇ ਵਪਾਰ ਨੂੰ ਕਿਸੇ ਪਾਸਿਉਂ ਵੀ ਬੰਦ ਨਹੀਂ ਕਰ ਕਰਨਾ ਚਾਹੁੰਦਾ।
ਹੁਣ ਫੇਰ ਤੋਂ ਇੱਕ ਦੌਰ ਅਜਿਹਾ ਆਇਆ ਹੈ ਕਿ ਪ੍ਰਧਾਨ ਮੰਤਰੀ ਦੇ ਭਾਰਤ ਨਾਲ ਆਵਾਗਮਨ ਨੂ੿ੰ ਬੰਦ ਕਰਨ ਨਾਲ ਬਹੁਤ ਸਾਰੇ ਸਵਾਲ ਉਠ ਖੜ੍ਹੋਤੇ ਹਨ ਅਤੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਫੌਰਨ ਇਸ ਬਾਬਤ ਧਿਆਨ ਦੇਣ ਕਿਉਂਕਿ ਇਹ ਸਿੱਧਾ ਦੋਹੇਂ ਦੇਸ਼ਾਂ ਦੇ ਰਾਜਨੀਤਿਕ ਮਾਮਲਿਆਂ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਭਾਰਤੀ-ਆਸਟ੍ਰੇਲੀਆਈਆਂ ਦੇ ਭਵਿੱਖ ਦਾ ਵੀ ਸਵਾਲ ਬਣ ਗਿਆ ਹੈ ਅਤੇ ਇਸਤੋਂ ਕੋਈ ਵੀ ਸਰਕਾਰ ਆਪਣਾ ਮੂੰਹ ਨਹੀਂ ਮੋੜ ਸਕਦੀ।