ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਕਾਰਨ ਮੋਤ

ਨਿਊਯਾਰਕ/ ਬਰੈਂਪਟਨ —ਕੈਨੇਡਾ ਦੇ ਕੈਲੇਡਨ ਵਿਖੇ ਇਕ ਪੰਜਾਬੀ ਡਰਾਈਵਰ ਟਰੱਕ ਦਾ ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਕਾਰਨ ਉਸ ਦੀ ਮੋਤ ਹੋ ਗਈ ਜੋ ਬਰੈਂਪਟਨ ਦਾ ਵਸਨੀਕ ਸੀ ਅਤੇ ਜਿਸ ਦਾ ਨਾ ਜਸਵੰਤ ਸੰਧੂ ( ਸੋਨੂੰ ) ਸੀ।ਇਸ ਦੁੱਖਦਾਈ ਮੋਤ ਦੀ ਖ਼ਬਰ ਦਾ ਸੁਣ ਕੇ ਭਾਈਚਾਰੇ ਚ’ ਸੋਗ ਦੀ ਲਹਿਰ ਦੋੜ ਗਈ ਅਤੇ ਮਾਤਮ ਛਾ ਗਿਆ ।ਦੱਸਿਆ ਜਾਂਦਾ ਹੈ ਕਿ ਇਹ  ਨੋਜਵਾਨ ਕ੍ਰਿਕਟ ਦਾ ਚੰਗਾ ਖਿਡਾਰੀ ਰਿਹਾ ਹੈ ਤੇ ਹਾਦਸੇ ਤੋਂ ਇੱਕ ਦਿਨ ਬਾਅਦ ਹੀ ਉਸ ਦਾ ਜਨਮ ਦਿਨ ਸੀ।