ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਤ ਮਜ਼ਦੂਰ ਦਿਵਸ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਆਗਮਨ ਪੁਰਬ ਮੌਕੇ ਸੈਂਕੜੇ ਮੁਲਾਜ਼ਮਾਂ ਨੇ ਹਿੱਸਾ ਲਿਆ

ਰਈਆ -ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪਿਛਲੇ 157 ਦਿਨਾਂ ਤੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਮੋਰਚਿਆਂ ਵਿੱਚ ਅੱਜ ਸਾਂਝੇ ਤੌਰ ‘ਤੇ ਮਨਾਏ ਗਏ ਸ਼ਿਕਾਗੋ ਦੇ ਸ਼ਹੀਦਾਂਨੂੰ ਸਮਰਪਤ ਮਜ਼ਦੂਰ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਆਗਮਨ ਪੁਰਬ ਵਿੱਚ ਮੌਕੇਕਰਾਏ ਗਏ ਸਮਾਗਮਾਂ ਵਿੱਚ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੀ ਅਗਵਾਈ ਹੇਠ ਸੈੰਕੜੇ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਮੌਕੇ ਡੀ.ਐਮ.ਐੱਫ. ਪੰਜਾਬ ਦੇ ਜਨਰਲ ਸਕੱਤਰ ਜਰਮਨਜੀਤ ਸਿੰਘ ਛੱਜਲਵੱਡੀ, ਨਛੱਤਰ ਸਿੰਘ ਤਰਨ ਤਾਰਨ, ਹਰਿੰਦਰਦੁਸਾਂਝ ਅਤੇ ਮਮਤਾ ਸ਼ਰਮਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਬੋਲਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਕਿਸਾਨ ਅੰਦੋਲਨ ਨੂੰ ਬੁੱਢੇ ਬਨਾਮ ਨੌਂਜਵਾਨ ਅਤੇ ਕਾਮਰੇਡ ਬਨਾਮਸਿੱਖ ਬਣਾ ਕੇ ਕਮਜ਼ੋਰ ਕਰਨ ਦੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਪਹਿਲੀ ਮਈ ਦੇ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸ੍ਰੀ ਗੁਰੂ ਤੇਗ ਬਹਾਦਰਸਾਹਿਬ ਦੇ 400 ਸਾਲਾ ਪੁਰਬ ਨਾਲ ਸਿੰਘੂ ਅਤੇ ਟਿਕਰੀ ਬਾਰਡਰ ਦੀਆਂ ਸਟੇਜਾਂ ‘ਤੇ ਇੱਕੋ ਸਮੇਂ ਇਕੱਠਿਆਂ ਮਨਾਕੇ ਕਿਸਾਨ ਏਕਤਾ ਨੂੰ ਕਮਜ਼ੋਰ ਕਰਨ ਲਈ ਸਿਰਜੇ ਜਾ ਰਹੇ ਉਕਤ ਫੁੱਟ ਪਾਊ ਬਿਰਤਾਂਤ ਨੂੰ ਤਾਰ ਤਾਰ ਕਰ ਦਿੱਤਾ ਗਿਆਹੈ, ਜਿਸ ਨਾਲ ਦੁਨੀਆਂ ਵਿੱਚ ਹਰੇਕ ਪ੍ਰਕਾਰ ਦੇ ਜ਼ੁਲਮਾਂ ਵਿਰੁੱਧ ਲੜਨ ਵਾਲੀਆਂ ਤਾਕਤਾਂ ਦੀ ਹਕੀਕੀ ਏਕਤਾ ਅਮਲੀਰੂਪ ਵਿੱਚ ਅੱਗੇ ਵਧੇਗੀ ਅਤੇ ਕਾਰਪੋਰੇਟਾਂ ਖ਼ਿਲਾਫ ਚੱਲ ਰਹੇ ਵੱਖ ਵੱਖ ਅੰਦੋਲਨਾਂ ਅੰਦਰ ਕਿਰਤੀ ਲੋਕ ਹੋਰ ਵਧੇਰੇਪ੍ਰਚੰਡ ਹੋ ਕੇ ਸ਼ਾਮਿਲ ਹੋਣਗੇ।ਉਹਨਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ‘ਸੰਘ’ ਦੀਆਂ ਫਾਸ਼ੀਵਾਦੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਤਹਿਤਕਿਸਾਨ ਅੰਦੋਲਨ ਨੂੰ ਕੁਚਲਣ ਅਤੇ ਮੋਰਚੇ ਵਿੱਚ ਫੁੱਟ ਪਵਾਉਣ ਲਈ ਵੱਖ ਵੱਖ ਸਕੀਮਾਂ ਘੜੀਆਂ ਜਾ ਰਹੀਆਂ ਹਨਅਤੇ ਆਪਣੇ ਗੋਦੀ ਮੀਡੀਆ ਤੇ ਸੋਸ਼ਲ ਮੀਡੀਆ ਦੇ ਆਈ.ਟੀ. ਸੈੱਲ ਰਾਹੀਂ ਮੋਰਚੇ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾ ਕੇਗਾਲੀ ਗਲੋਚ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਕਿਸਾਨ ਅਤੇ ਹੋਰ ਕਿਰਤੀ ਲੋਕ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਸ਼ਕੁੰਤਲਾ ਸਰੋਏ, ਅਜੀਤ ਪਾਲ ਸਿੰਘ, ਕਸ਼ਮੀਰ ਸਿੰਘ ਚੋਹਲਾ, ਕਰਮਜੀਤ ਸਿੰਘ,ਕਲੇਰ, ਗੁਰਿੰਦਰਜੀਤ ਛੱਜਲਵੱਡੀ, ਗੁਰਮੁਖ ਲੋਕਪ੍ਰੇਮੀ, ਤੇਜਿੰਦਰ ਸਿੰਘ ਕਪੂਰਥਲਾ, ਕੁਲਵਿੰਦਰ ਸਿੰਘ ਜੋਸਨ, ਸੁੱਖਾ ਸਿੰਘ ਲੋਹਗੜ੍ਹ,ਜੋਰਾਵਰ ਸਿੰਘ ਜਲਾਲ, ਸਰਬਜੀਤ ਕੌਰ ਭੋਰਛੀ ਅਤੇ ਲਖਵਿੰਦਰ ਕੌਰ ਨਾਰਲੀ ਆਦਿ ਵੀ ਮੌਜੂਦ ਸਨ।