ਸੜਕ ਹਾਦਸੇ ਵਿੱਚ ਚ 4 ਲੋਕਾਂ ਦੀ ਮੌਤ ਲਈ ਟਰੱਕ ਡਰਾਈਵਰ ਦੋਸ਼ੀ ਕਰਾਰ

ਨਿਊਯਾਰਕ/ਟਰਾਂਟੋ —ਕੈਨੇਡਾ ਦੇ ਟਰਾਂਟੋ ਦੇ ਨਾਲ ਲੱਗਦੇ ਹਾਈਵੇ 400 ਤੇ ਲੰਘੀ 24 ਜੂਨ, ਸੰਨ 2016 ਨੂੰ ਵਾਪਰੇ ਸੜਕ ਹਾਦਸੇ ਚ’ ਜਿਸ ਵਿੱਚ 4  ਲੋਕਾਂ ਦੀ ਮੌਤ ਹੋਈ ਸੀ ਅਤੇ ਇਸ ਮਾਮਲੇ ਵਿੱਚ ੳਨਟਾਰੀਉ ਦੀ ਸੁਪਰੀਅਰ ਕੋਰਟ ਦੇ ਜੱਜ ਮਾਈਕਲ ਕੋਡ ਨੇ ਫੈਸਲਾ ਸੁਣਾਉਂਦਿਆ 40 ਸਾਲਾਂ ਦਾ ਟਰੱਕ ਡਰਾਈਵਰ ਸਰਬਜੀਤ ਮਠਾਰੂ ਨੂੰ ਦੋਸ਼ੀ ਠਹਿਰਾਇਆ ਹੈ । ਅਦਾਲਤ ਨੇ ਫੈਸਲਾ ਸੁਣਾਉਂਦਿਆ ਦੱਸਿਆ ਹੈ ਕਿ ਸਰਬਜੀਤ ਮਠਾਰੂ ਸਿਰਫ ਦੋ ਘੰਟੇ ਲਈ ਹੀ ਸਿਰਫ ਸੁੱਤਾ ਸੀ ਪਰ ਆਪਣੀਆ ਲਾੱਗਬੁੱਕ ਨਾਲ ਛੇੜਖਾਨੀ ਕਰਕੇ ਟਰੱਕ ਚਲਾ ਰਿਹਾ ਸੀ ਅਤੇ ਦੂਸਰਾ ਦੋਸ਼ 80 ਕਿੱਲੋਮੀਟਰ ਦੇ ਕੰਸਟਰਕਸ਼ਨ ਜੋਨ ਵਿੱਚ ਉਹ  90  ਕਿੱਲੋਮੀਟਰ ਤੇ ਜਾ ਰਿਹਾ ਸੀ । ਹੁਣ ਸਜ਼ਾ ਦਾ ਫੈਸਲਾ ਜੂਨ ਵਿੱਚ ਹੋਵੇਗਾ । ਇਸ  ਭਿਆਨਕ ਸੜਕ ਹਾਦਸੇ ਚ’ ਵਿੱਚ ਟਰੱਕ ਤੇ ਕੁੱਝ ਹੋਰ ਕਾਰਾ ਸ਼ਾਮਲ ਸਨ।