ਐਰੋਟਰੋਪੋਲਿਸ ਵਾਸਤੇ ਨਵੇਂ ਕਮਿਊਨਿਟੀ ਕਮਿਸ਼ਨਰ ਦੀ ਨਿਯੁੱਕਤੀ

ਪੱਛਮੀ ਸਿਡਨੀ ਐਰੋਟਰੋਪੋਲਿਸ ਵਿਖੇ ਲੋਕਾਂ ਦੀਆਂ ਜ਼ਮੀਨੀ ਅਤੇ ਮਲਕੀਤੀ ਸਮੱਸਿਆਵਾਂ ਨੂੰ ਸੁਲਝਾਉਣ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਪਰੋਫੈਸਰ ਰੋਬਰਟਾ ਰਿਆਨ (ਨਿਊਕਾਸਲ ਯੂਨੀਵਰਸਿਟੀ) ਨੂੰ ਇੱਕ ਨਿਰਪੱਖ ਕਮਿਊਨਿਟੀ ਕਮਿਸ਼ਨਰ ਦੇ ਤੌਰ ਤੇ ਸਥਾਪਿਤ ਕੀਤਾ ਹੈ।
ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਫੈਸਰ ਰਿਆਨ ਇੱਕ ਅਜਿਹੀ ਸ਼ਖ਼ਸੀਅਤ ਹਨ ਜੋ ਕਿ ਆਪਣੇ ਲੰਬੇ ਅਤੇ ਕਾਰਗਰ ਤਜੁਰਬੇ ਸਦਕਾ ਉਕਤ ਕੰਮ ਨੂੰ ਭਲੀਭਾਂਤੀ ਸੰਭਾਲ ਸਕਦੇ ਹਨ ਅਤੇ ਲੋਕਾਂ ਦੀਆਂ ਅਜਿਹੀਆਂ ਮੁਸ਼ਕਲਾਂ ਵਿੱਚ ਵਧੀਆ ਅਤੇ ਕਾਰਗਰ ਰਾਇ ਦੇ ਸਕਦੇ ਹਨ ਜਿੱਥੇ ਕਿ ਲੋਕ ਕਿਸੇ ਨਾ ਕਿਸੇ ਕਿਸਮ ਦੀ ਜ਼ਮੀਨਾਂ ਸਬੰਧੀ ਮਲਕੀਅਤੀ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹੁੰਦੇ ਹਨ ਅਤੇ ਅਜਿਹਾ ਕਈ ਵਾਰੀ ਤਾਂ ਲੋਕਾਂ ਦੀ ਅਧੂਰੀ ਜਾਣਕਾਰੀ ਰਾਹੀਂ ਅਤੇ ਜਾਂ ਫੇਰ ਕਿਸੇ ਕਿਸਮ ਦੀ ਅਣਗਹਿਲੀ ਕਾਰਨ ਵੀ ਹੋ ਜਾਂਦਾ ਹੈ ਅਤੇ ਲੋਕ ਲੰਬੀਆਂ ਕਾਰਵਾਈਆਂ ਵਿੱਚ ਉਲਝ ਕੇ ਰਹਿ ਜਾਂਦੇ ਹਨ ਅਤੇ ਉਕਤ ਕਮਿਸ਼ਨਰ ਦਾ ਇਹੋ ਕੰਮ ਹੈ ਕਿ ਉਹ ਲੋਕਾਂ ਨਾਲ ਇਕੱਲੇ-ਇਕੱਲੇ ਤੌਰ ਤੇ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਮੁਹੱਈਆ ਕਰਵਾਏ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਮਿਸ਼ਨਰ ਦੇ ਹੇਠ ਲਿਖੇ ਵੀ ਹਨ:
ਲੋਕਾਂ ਦੀਆਂ ਜ਼ਮੀਨ-ਜਾਇਦਾਦਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨਾ; ਪਲਾਨਿੰਗ, ਵੈਲੁਏਸ਼ਨ, ਡਿਵੈਲਪਮੈਂਟ ਆਦਿ ਕੰਮਾਂ ਵਾਸਤੇ ਨਿਰਪੱਖ ਜਾਂਚ ਕਰਨੀ ਅਤੇ ਸਲਾਹ ਦੇਣੀ; ਵਾਤਾਵਰਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਅਜਿਹੀਆਂ ਜ਼ਮੀਨਾਂ ਦੀ ਸਿੱਧੀ ਜਾਣਕਾਰੀ ਮੁਹੱਈਆ ਕਰਵਾਉਣੀ ਜੋ ਕਿ ਵਾਤਾਵਰਣ ਸਬੰਧੀ ਜ਼ਰੂਰੀ ਸਥਾਨ ਰੱਖਦੀਆਂ ਹਨ ਅਤੇ ਪਹਿਲ ਦੇ ਆਧਾਰ ਉਪਰ ਅਜਿਹੀਆਂ ਕਿਸੇ ਕਿਸਮ ਦੀਆਂ ਪੈਦਾ ਹੋਈਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ; ਸਥਾਨਕ ਲੋਕਾਂ ਨਾਲ ਸਿੱਧਾ ਸੰਪਰਕ ਸਾਧ ਕੇ ਰੱਖਣਾ ਅਤੇ ਅਜਿਹੇ ਲੋਕਾਂ ਨੂੰ ਸਹੀਬੱਧ ਸਲਾਹ ਮਸ਼ਵਰੇ ਦੇਣੇ ਜੋ ਕਿ ਕਿਸੇ ਕਿਸਮ ਦੀ ਚੈਰਿਟੀ ਨਾਲ ਜੁੜੇ ਹੁੰਦੇ ਹਨ ਅਤੇ ਅਜਿਹੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੂੰ ਕਿ ਫੌਰੀ ਤੌਰ ਤੇ ਮਦਦ ਦੀ ਜ਼ਰੂਰਤ ਹੁੰਦੀ ਹੈ।
ਪ੍ਰੋਫੈਸਰ ਰਿਆਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਅਜਿਹੇ ਨੇਕ ਕੰਮ ਲਈ ਚੁਣਿਆ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਆਪਣੇ ਕੰਮਾਂ ਅਤੇ ਤਜੁਰਬੇ ਨੂੰ ਲੋਕਾਂ ਦੀ ਮਦਦ ਵਿੱਚ ਲਗਾਉਣ ਲਈ ਹਰ ਸੰਭਵ ਕਦਮ ਚੁੱਕਣ ਅਤੇ ਸਰਕਾਰ ਪ੍ਰਤੀ ਹਮੇਸ਼ਾ ਸੁਹਿਰਦ ਅਤੇ ਸਹਾਈ ਰਹਿਣਗੇ।