ਪਿੰਡ, ਪੰਜਾਬ ਦੀ ਚਿੱਠੀ (148)

ਲਓਬਈ, ਚੱਲਦੇ ਪੱਖੇ ਵਾਂਗੂੰ, ਕ਼ੰਮ-ਧੰਦਿਆਂ ਦੀ ਘੁੰਮਣਘੇਰੀ ਵਿੱਚਵੀਰਾਜ਼ੀ-ਖੁਸ਼ੀਹਾਂ।ਪ੍ਰਮਾਤਮਾ ਕਰੇ ਤੁਸੀਂ ਵੀ ਡਾਲਰ ਉੱਤੇ ਠਾਹ ਡਾਲਰ ਕਰਦੇ ਰਹੋ। ਅੱਗੇ ਖ਼ੁਸ਼ਖਬਰੀ ਇਹ ਹੈ ਕਿ ਅੱਜ ਤੁਹਾਨੂੰ, ਨਿੱਕੂ ਸੇਵਾਦਾਰ ਦੀ ‘ਬੜੇ ਲੋਗੋਂ ਕੀ ਬੜੀਬਾਤਦਾ ਇੱਕ ਟੋਟਾ ਸੁਣਾਉਂਦੇ ਹਾਂ। ਗੱਲ ਇੰਜ ਹੈ ਕਿ ਬਾਬੇ ਲੁੱਢਣ ਦੇ ਸੱਥਰ ਉੱਤੇ ਬੈਠੇ, ਘਰ ਵਾਲੇ, ਭੋਗ ਸਮੇਂ ਦਾਨ ਦੇਣ ਦੀ, ਸਲਾਹ ਕਰ ਰਹੇ ਸਨ। ਮੁਫ਼ਤ ਦੀਆਂ ਢੇਰ ਸਲਾਹਾਂ ਮਗਰੋਂ ਵੀ ਸਰਬ ਸੰਮਤੀ ਨਾ ਬਣੀਂ ਤਾਂ, ਸਟੀਲ ਦੇ ਗਿਲਾਸ ਵਾਲੀ ਚਾਹ ਮੁਕਾ, ਪਾਸੇ ਰੱਖਦਿਆਂ, ਪਿੰਡ ਦਾ ਤਜਰਬੇਕਾਰ ਭੇਤੀ ਨਿੱਕੂ ਕਹਿੰਦਾ,“ਨੰਬਰਦਾਰੋ! ਮਰਜ਼ੀ ਥੋਡੀ ਐ, ਮੇਰੀ ਜਾਚੇ,ਆਪਦੀ ਜੇਬ ਵੇਖੋ, ਸਵਾ-ਲੱਖੀਆਂ ਮਗਰ ਨਾਹ ਵੇਖੋ।" ਗੱਲ ਮੁਕਾ ਛੇਤੀ-ਛੇਤੀ ਨਿੱਕੂ ਨੇ ਅੱਖਾਂ ਉੱਤੇ ਹੱਥਦੀ ਛੱਤ ਜਿਹੀ ਬਣਾ ਆਸੇ-ਪਾਸੇ ਦੀ ਬਿੜਕ ਲਈ। “ਬਾਬਾ ਗੱਲ ਤੇਰੀ ਕੰਮ ਦੀ ਆ, ਪਰ ਸਵਾ ਲੱਖ ਆਲਾ ਕੀ ਭੇਤ ਐ ਲੁੱਢਣ ਕੇ ਪਾੜ੍ਹੇ ਨੇ ਪੁੱਛਿਆ। ਨਿੱਕੂ ਨੇ ਫੇਰ ਆਸਾ-ਪਾਸਾ ਸੁੰਘ ਕੇ ਹੌਲੀ ਜਿਹੀ ਭਾਖਿਆ ਕੀਤੀ। “ਮੇਰੇ ਮਾਮੇ ਨੇ, ਨਿਧਾਨੇ ਸਵਾ ਲੱਖ-ਆਲੇ ਦਾਨੀਆਂ ਦੇ, ਸਾਰੀ ਉਮਰ ਚੰਮ ਪਟਾਇਆ। ਮੈਂ ਵੀ ਨਿੱਕਾ ਹੁੰਦਾ, ਕਦੇ-ਕਦੇ ਨਾਲ ਜਾਂਦਾ ਸੀ।

ਗਰੀਬਾਂ, ਸੀਰੀਆਂ ਅਤੇ ਲੋੜਵੰਦਾਂ ਨੂੰ ਅਸ਼ਟਾਮ ਉੱਤੇ,ਬੁੱਕ ਵਿਆਜ ਲੈ ਕੇ, ਕਰਜ਼ਾ ਦਿੰਦਾ ਸੀ। ਅਮਰ ਵੇਲ ਵਾਂਗੂੰ, ਕੇਰਾਂ ਵਲ ਪੈ ਜਾਂਦਾ, ਬੱਸ ਸੁਕਾ ਕੇ ਈ ਛੱਡਦਾ। ਸਾਰਾ ਸਾਲ, ਸੀਰੀ, ਗੋਹੇ ਕੁੜੇ ਵਾਲੀ, ਕਾਮੇ, ਸਾਰੇ ਵਿਆਜ ਉੱਤੇ ਈ ਤੁਰੇ ਫਿਰਦੇ। ਫੇਰ ਮੈਨੂੰ ਵੀ ਘੜੀਸ ਲਿਆ, ਪਾਲੀ ਬਣਾ ਕੇ। ਅੱਧ ਮੁੱਲ ਨਾਲ ਜ਼ਮੀਨਾਂ ਲਈਆਂ।ਕੇਰਾਂ ਰਾਤ ਨੂੰ ਨਿਧਾਨਾ ਬੁੜਾ ਮੈਥੋਂ ਨਿੱਕੇ ਸਕੂਲ ਦਾ, ਵੱਡਾ ਲੱਕੜ ਵਾਲਾ ਬੋਰਡ ਵੀ ਚਕਾ ਲਿਆਇਆ। ਤੰਦੂਰ ਤੇ ਰੰਗ ਉਤਾਰ ਕੇ ਫੱਟੇ ਵਰਤ ਲੇ। ਐਵੇਂ ਨੀ ਬਣੀ ਜ਼ਮੀਨ।

ਹੁਣ ਵੱਡੇ ਕੋਠੀਆਂ-ਕਾਰਾਂ ਆਲੇ ਬਣੇ ਫਿਰਦੇ ਐ,ਦੇ-ਤੇ ਭੋਗਤੇ ਸਵਾ ਲੱਖ ਦਾਨ ਸਕੂਲ ਨੂੰ। ਤੁਸੀਂ ਦਸਾਂ ਨਹੁੰਆਂ ਆਲੇ, ਭੇਟਾ ਕਰਨੇ। ਊਂ ਮੇਰੀ ਗੱਲ ਕਿਤੇ ਨਾ ਕਰਿਓ, ਬੜੇ ਲੋਗੋਂ ਦੀ ਬੜੀ ਬਾਤ।” ਇੰਨ੍ਹਾਂ ਕਹਿ, ਬੋਹੜੇ ਸਰਪੰਚ ਨੂੰ ਆਂਉਂਦਾ ਵੇਖ, ਝੱਬ ਦੇਣੇਂ ਸੋਟੀ ਚੱਕ, ਨਿੱਕੂ ਸੇਵਾਦਾਰ ਨੇ, ਝੁਕ ਕੇ ਸਲਾਮ ਕਰਦਿਆਂ ਜਾਣ ਦੀ ਕੀਤੀ। ਸਾਰੇ ਸਰਪੰਚ ਨੂੰ ਸੂਤ ਹੋ ਕੇ ਬੈਠਦਿਆਂ ਅਤੇ ਨਿੱਕੂ ਨੂੰ ਘੋੜੇ ਵਾਂਗੂੰ ਜਾਂਦਿਆਂ ਵੇਖਣ ਲੱਗੇ।


ਹੋਰ, ਛੁੱਟੀਆਂ ਚ ਕਈ ਟੂਰਾਂ ਉੱਤੇ ਗਏ ਹਨ।ਬਾਕੀ ਵਿਚਾਰੇ ਫੋਨ ਆਸਰੇ ਹੀ ਦਿਨ ਕੱਟ ਰਹੇ ਹਨ। ਪੂਰੇ ਟੱਬਰ ਦੇ ਫੋਨ ਢਾਂਚੇ ਦਾ ਸਾਲਾਨਾ ਕੁੱਲ ਖ਼ਰਚਾ, ਆਟੇ ਨਾਲੋਂ ਵੱਧਗਿਆ ਹੈ। ਉਂਜ ਬਿਜਲੀ,ਪਾਣੀ, ਬੱਸ ਫਰੀਹਨ। ਕਈਆਂ ਨੂੰ ਆਟਾਵੀ। ਅੱਜ-ਕੱਲਕੱਦੂ, ਵਾਧੂ, ਸਸਤੇ ਅਤੇ ਆਰਗੈਨਿਕ ਹਨ।ਨਾਜਰ ਸਿੰਘ, ਨਾਜਰ ਰਾਮ ਅਤੇ ਨਜੀਰ ਖਾਨ ਕਾਇਮ ਹਨ। ਹੁਣ ਬਠਿੰਡੇ ਵਾਲੇ ਵੀ, ਬਾਹਰ ਜਾਣ ਦੇ ਹੀ ਗਾਣੇ ਗਾਉਂਦੇ ਹਨ।ਭੀਲੇ ਦੇ ਚੁੱਕ ਪੈਣ ਕਰਕੇ ਉਹਦੀ ਟੀਂ ਬੋਲ ਗਈ ਹੈ। ਟਰੈਫਿਕ ਓਵੇਂ ਚੱਲਦਾ ਹੈ।ਚਾਰ ਦਿਨ ਗਰਮੀ ਤੇ ਫੇਰ ਰਿਮਝਿਮ ਹੋ ਰਹੀ ਹੈ। ਇੱਟ, ਬਜਰੀ, ਰੇਤਾ ਸਾਰੇ ਮਹਿੰਗੇ ਹੋ ਗਏ ਹਨ। ਸੱਚ,ਪੈਰੀ ਹੁਰੀਂ ਝੱਟ ਕੁ ਮਿਲ ਕੇ ਗਏ ਹਨ, ਛੁੱਟੀਆਂਚ। ਪੱਠੇ, ਸਬਜ਼ੀਆਂ, ਫ਼ਸਲ ਬਾੜੀ ਕੈਮ ਹੈ। ਕੋਈ,ਮਿਸੀਸਾਗਾ, ਫੀਨਿਕਸ ਦੀ ਸੁਣਾਇਓ,

ਤੁਹਾਡਾਆਪਣਾ,
(ਡਾ.) ਸਰਵਜੀਤਸਿੰਘ ‘ਕੁੰਡਲ`
ਗਲੀਨੰ. 07, ਮਾਡਲਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲਨੰ. 9464667061