ਕੈਨੇਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 15 ਲੋਕਾਂ ਦੀ ਦਰਦਨਾਕ ਮੌਤ !

ਕੈਨੇਡੀਅਨ ਸੂਬੇ ਮੈਨੀਟੋਬਾ ਦੇ ਇੱਕ ਦਿਹਾਤੀ ਇਲਾਕੇ ‘ਚ ਵੀਰਵਾਰ ਨੂੰ ਇੱਕ ਹਾਈਵੇਅ ਚੌਰਾਹੇ ਉੱਤੇ ਬਜ਼ੁਰਗਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਸੈਮੀ-ਟ੍ਰੇਲਰ ਟਰੱਕ ਨਾਲ ਟਕਰਾ ਗਈ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਮੈਨੀਟੋਬਾ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਦੇ ਕਮਾਂਡਿੰਗ ਅਫਸਰ ਰੌਬ ਹਿੱਲ ਨੇ ਕਿਹਾ ਕਿ ਬੱਸ ਵਿੱਚ 25 ਲੋਕ ਸਵਾਰ ਸਨ। 10 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਰੌਬ ਨੇ ਕਿਹਾ ਕਿ ਇਹ ਬਹੁਤ ਦੁੱਖ ਦਾ ਦਿਨ ਹੈ, ਇਸ ਦਿਨ ਨੂੰ ਕੈਨੇਡਾ ਭਰ ਵਿੱਚ ਇੱਕ ਵੱਡੇ ਹਾਦਸੇ ਵਜੋਂ ਕੋਈ ਨਹੀਂ ਭੁੱਲ ਸਕਦਾ। ਪੁਲਸ ਨੇ ਅੱਗੇ ਦੱਸਿਆ ਕਿ ਇਹ ਘਟਨਾ ਵਿਨੀਪੈਗ ਦੇ ਪੱਛਮ ਵਿਚ ਕਾਰਬੇਰੀ ਕਸਬੇ ਦੇ ਨੇੜੇ ਵਾਪਰੀ, ਜਦੋਂ ਡਾਉਫਿਨ ਸ਼ਹਿਰ ਤੋਂ ਸੀਨੀਅਰ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਹਾਈਵੇਅ ‘ਤੇ ਲੇਨ ਪਾਰ ਕਰਦੇ ਸਮੇਂ ਟਰੱਕ ਨੇ ਟੱਕਰ ਮਾਰ ਦਿੱਤੀ।