ਇਸ ਅੰਬ ਦੀ ਕੀਮਤ ਸੁਣ ਤੁਹਾਡੇ ਉੱਡ ਜਾਣਗੇ ਹੋਸ਼, ਜਾਣੋ ਕਿੰਨੀ ਕੀਮਤ ਦਾ ਹੈ ਇਹ ਅੰਬ ?

ਸਿਲੀਗੁੜੀ ਦੇ ਤਿੰਨ ਦਿਨ ਚੱਲਣ ਵਾਲੇ 7ਵੇਂ ਅੰਬ ਮੇਲੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 2.75 ਲੱਖ ਰੁਪਏ ਪ੍ਰਤੀ ਕਿਲੋ ਦੀ ਕੀਮਤ ਵਾਲਾ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ‘ਮਿਆਜ਼ਕੀ’ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ। ਮੇਲਾ ਬੀਤੇ ਦਿਨ ਸ਼ੁਰੂ ਹੋਇਆ ਸੀ। ਮੇਲੇ ਵਿੱਚ ਅੰਬਾਂ ਦੀਆਂ 262 ਤੋਂ ਵੱਧ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਤੇ ਪੱਛਮੀ ਬੰਗਾਲ ਦੇ ਨੌਂ ਜ਼ਿਲ੍ਹਿਆਂ ਦੇ 55 ਉਤਪਾਦਕ ਇਸ ਵਿੱਚ ਹਿੱਸਾ ਲੈ ਰਹੇ ਹਨ।