ਭਾਰਤੀਆਂ ਨੂੰ ਵੀਜ਼ੇ ਲਈਕਿਉਂ ਕਰਨੀ ਪੈ ਰਹੀ ਹੈ600 ਦਿਨਾਂ ਦੀ ਉਡੀਕ ?

ਭਾਰਤ ਨੂੰ ਮਹੱਤਵਪੂਰਨ ਭਾਈਵਾਲ ਦੱਸਦੇ ਹੋਏ ਅਮਰੀਕਾ ਦੇ ਰਸੂਖ਼ਦਾਰ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿਚ ਵੀਜ਼ਾ ਉਡੀਕ ਸਮੇਂ ਦੇ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ। ਸੈਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਦੇ ਚੇਅਰਮੈਨ ਕਾਂਗਰਸਮੈਨ ਬੌਬ ਮੈਨੇਂਡੇਜ਼ ਅਤੇ ਹਾਊਸ ਇੰਡੀਆ ਕਾਕਸ ਦੇ ਸਹਿ-ਚੇਅਰਮੈਨ ਮਾਈਕਲ ਵਾਲਟਜ਼ ਨੇ ‘ਕੌਂਸਲਰ ਮਾਮਲਿਆਂ ਦੇ ਬਜਟ’ ‘ਤੇ ਦੋ ਵੱਖ-ਵੱਖ ਸੰਸਦੀ ਸੁਣਵਾਈਆਂ ਦੌਰਾਨ ਵਿਦੇਸ਼ ਨੀਤੀ ‘ਤੇ ਚਰਚਾ ਕੀਤੀ। ਉਨ੍ਹਾਂ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੂੰ ਪੁੱਛਿਆ ਕਿ ਭਾਰਤ ‘ਚ ਵੀਜ਼ੇ ਲਈ ਲੋਕਾਂ ਨੂੰ 600 ਦਿਨਾਂ ਤੱਕ ਇੰਤਜ਼ਾਰ ਕਿਉਂ ਕਰਨਾ ਪੈ ਰਿਹਾ ਹੈ ?