ਮੋਦੀ ਤੇ ਐਲਬਨੀਜ਼ ਨੇ ‘ਲਿਟਲ ਇੰਡੀਆ’ ਗੇਟਵੇਅ ਦਾ ਰੱਖਿਆ ਨੀਂਹ ਪੱਥਰ !

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਆਸਟਰੇਲੀਅਨ ਹਮਰੁਤਬਾ ਐਂਥਨੀ ਐਲਬਨੀਜ਼ ਨੇ ਇਥੇ ਹੈਰਿਸ ਪਾਰਕ ਵਿਚ ਬਣਨ ਵਾਲੇ ‘ਲਿਟਲ ਇੰਡੀਆ’ ਗੇਟਵੇਅ ਦਾ ਮਿਲ ਕੇ ਨੀਂਹ ਪੱਥਰ ਰੱਖਿਆ। ਹੈਰਿਸ ਪਾਰਕ ਪੱਛਮੀ ਸਿਡਨੀ ਵਿੱਚ ਹੱਬ ਹੈ, ਜਿੱਥੇ ਭਾਰਤੀ ਭਾਈਵਾਰੇ ਵੱਲੋਂ ਦੀਵਾਲੀ ਤੇ ਆਸਟਰੇਲੀਆ ਦਿਹਾੜੇ ਸਣੇ ਹੋਰ ਤਿਓਹਾਰ ਮਨਾਏ ਜਾਂਦੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਟਵੀਟ ਵਿੱਚ ਕਿਹਾ, ‘‘ਭਾਰਤ ਤੇ ਆਸਟਰੇਲੀਆ ਦਰਮਿਆਨ ਭਾਰਤੀ ਪਰਵਾਸੀ ਭਾਈਚਾਰੇ ਦੀ ਇਕ ਸੇਤੂ ਵਜੋਂ ਭੂਮਿਕਾ ਨੂੰ ਪਛਾਣ ਦਿੰਦਿਆਂ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਹੈਰਿਸ ਪਾਰਕ, ਪੈਰਾਮਾਟਾ, ਸਿਡਨੀ ਵਿੱਚ ਬਣ ਰਹੇ ਹੈਰਿਸ ਪਾਰਕ ਦਾ ਨੀਂਹ ਪੱਥਰ ਰੱਖਿਆ। ਗੇਟਵੇਅ ਦੋਵਾਂ ਮੁਲਕਾਂ ਦੀ ਦੋਸਤੀ ਤੇ ਡਾਇਸਪੋਰਾ ਵੱਲੋਂ ਪਾਏ ਯੋਗਦਾਨ ਦਾ ਪ੍ਰਤੀਕ ਬਣੇਗਾ।’’ ਖੇਤਰ ਨੂੰ ‘ਲਿਟਲ ਇੰਡੀਆ’ ਨਾ ਦੇਣ ਦੀ ਪਹਿਲੀ ਤਜਵੀਜ਼ 2015 ਵਿੱਚ ਬਣੀ ਸੀ, ਪਰ ਜਿਓਗ੍ਰਾਫਿਕ ਨੇਮਜ਼ ਬੋਰਡ ਦੇ ਇਤਰਾਜ਼ ਮਗਰੋਂ ਅਮਲ ਰੁਕ ਗਿਆ ਸੀ।