ਆਸਟ੍ਰੇਲੀਆ ‘ਚ ਹਿੱਟ ਐਂਡ ਰਨ ਮਾਮਲੇ ‘ਚ ਭਾਰਤੀ ਵਿਦਿਆਰਥੀ ਨੂੰ ਕਿਹੜੀਆਂ ਸ਼ਰਤਾਂ ‘ਤੇ ਮਿਲੀ ਜ਼ਮਾਨਤ ?

ਸਿਡਨੀ ‘ਚ 18 ਸਾਲਾ ਭਾਰਤੀ ਵਿਦਿਆਰਥੀ ਨੂੰ ਕਰਾਸਿੰਗ ‘ਤੇ ਤਿੰਨ ਸਕੂਲੀ ਲੜਕਿਆਂ ਨੂੰ ਕਥਿਤ ਤੌਰ ‘ਤੇ ਕਾਰ ਨਾਲ ਟੱਕਰ ਮਾਰਨ ਅਤੇ ਹਾਦਸੇ ਵਾਲੀ ਥਾਂ ਤੋਂ ਭੱਜਣ ਦੇ ਮਾਮਲੇ ‘ਚ ਆਸਟ੍ਰੇਲੀਆ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ | ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਵੰਸ਼ ਖੰਨਾ, ਜੋ ਇਸ ਸਾਲ ਦੇ ਸ਼ੁਰੂ ‘ਚ ਸਿਡਨੀ ਪਹੁੰਚਿਆ ਸੀ, ਨੂੰ ਬੀਤ ਦਿਨ ਗਿ੍ਫਤਾਰ ਕੀਤਾ ਗਿਆ ਸੀ ਅਤੇ ਥਾਣੇ ਲਿਜਾਇਆ ਗਿਆ ਸੀ | ਉਸ ਨੂੰ ਅਦਾਲਤ ਤੋਂ ਇਸ ਸ਼ਰਤ ‘ਤੇ ਜ਼ਮਾਨਤ ਦਿੱਤੀ ਗਈ ਕਿ ਉਹ ਪੁਲਿਸ ਦਾ ਸਹਿਯੋਗ ਕਰੇਗਾ, ਕਾਰ ਨਹੀਂ ਚਲਾਏਗਾ ਅਤੇ ਆਪਣਾ ਪਾਸਪੋਰਟ ਸੌਂਪੇਗਾ | ਪੁਲਿਸ ਨੇ ਕਿਹਾ ਕਿ ਉਸ ਨੂੰ ਖ਼ਬਰ ਮਿਲੀ ਸੀ ਕਿ 12 ਅਤੇ 13 ਸਾਲ ਦੀ ਉਮਰ ਦੇ ਤਿੰਨ ਲੜਕਿਆਂ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਸੀ | ਬੱਚਿਆਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ | ਖੰਨਾ 9 ਜੂਨ ਨੂੰ ਅਦਾਲਤ ਸਾਹਮਣੇ ਪੇਸ਼ ਹੋਵੇਗਾ |