ਪੰਜਾਬ ਦੀ ਧੀ ਰਵਨੀਤ ਕੌਰ CCI ਦੀ ਪਹਿਲੀ ਮਹਿਲਾ ਬਣੀ ਚੇਅਰਪਰਸਨ

ਸਰਕਾਰ ਨੇ ਰਵਨੀਤ ਕੌਰ ਨੂੰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਦੀ ਚੇਅਰਪਰਸਨ ਨਿਯੁਕਤ ਕੀਤਾ ਹੈ। ਅਕਤੂਬਰ 2022 ਵਿੱਚ ਅਸ਼ੋਕ ਕੁਮਾਰ ਗੁਪਤਾ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਸੀਸੀਆਈ ਵਿੱਚ ਕੋਈ ਫੁੱਲ-ਟਾਈਮ ਚੇਅਰਪਰਸਨ ਨਹੀਂ ਸੀ। ਸੀਸੀਆਈ ਮੈਂਬਰ ਸੰਗੀਤਾ ਵਰਮਾ ਪਿਛਲੇ ਸਾਲ ਅਕਤੂਬਰ ਤੋਂ ਚੇਅਰਪਰਸਨ ਵਜੋਂ ਕੰਮਕਾਜ ਸੰਭਾਲ ਰਹੇ ਸਨ। ਰਵਨੀਤ ਕੌਰ 1988 ਪੰਜਾਬ ਕੇਡਰ ਦੇ ਆਈਏਐੱਸ ਅਧਿਕਾਰੀ ਹਨ। ਉਨ੍ਹਾਂ ਦੀ ਨਿਯੁਕਤੀ ਚਾਰਜ ਸੰਭਾਲਣ ਦੀ ਮਿਤੀ ਤੋਂ 5 ਸਾਲ ਦੀ ਮਿਆਦ ਜਾਂ 65 ਸਾਲ ਦੀ ਉਮਰ ਤੱਕ ਜਾਂ ਅਗਲੇ ਹੁਕਮਾਂ ਤੱਕ ਹੋਵੇਗੀ।

ਰਵਨੀਤ ਕੌਰ ਅਜਿਹੇ ਸਮੇਂ ਸੀ.ਸੀ.ਆਈ. ਦੀ ਵਾਗਡੋਰ ਸੰਭਾਲਣਗੇ ਜਦੋਂ ਰੈਗੂਲੇਟਰ ਦੁਆਰਾ ਗੂਗਲ ਅਤੇ ਐਪਲ ਸਮੇਤ ਡਿਜੀਟਲ ਸਪੇਸ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਦੀ ਪੈਰਵਾਈ ਕੀਤੀ ਜਾ ਰਹੀ ਹੈ।