ਕੁਹਾੜਾ ਵਿਖੇ ਸੋਹਣੀ ਦਸਤਾਰ ਤੇ ਦੁਮਾਲਾ ਸਜਾਉਣ ਦੇ ਕਰਵਾਏ ਮੁਕਾਬਲੇ

ਭਾਈ ਮਰਦਾਨਾ ਚੈਰੀਟੇਬਲ ਸੁਸਇਟੀ ਰਜਿ. ਵਲੋਂ ਸ਼ਾਨ-ਏ-ਦਸਤਾਰ ਮੁਕਾਬਲੇ ਦੇ ਆਡੀਸ਼ਨ ਦੌਰ ਦੇ ਮੁਕਾਬਲੇ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਵਸੇ ਪ੍ਰਸਿੱਧ ਪਿੰਡ ਕੁਹਾੜਾ ਦੇ ਗੁਰਦੁਆਰਾ ਸ੍ਰੀ ਈਸ਼ਰਸਰ ਸਾਹਿਬ ਵਿਖੇ ਆਯੋਜਿਤ ਕਰਵਾਏ ਗਏ ਜਿਸ ਵਿਚ 500 ਦੇ ਲਗਭਗ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ । ਮੁਕਾਬਲੇ ਵਿਚ ਵਿਆਕਤੀਗਤ ਐਂਟਰੀ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ (ਲੜਕੇ), ਅਕਾਲ ਅਕੈਡਮੀ ਜੰਡਿਆਲੀ, ਸੰਤ ਕ੍ਰਿਪਾਲ ਸਿੰਘ ਸਕੂਲ ਨੀਲੋਂ, ਮਾਲਵਾ ਸਕੂਲ ਕੋਹਾੜਾ ਅਤੇ ਸ਼ਕਤੀ ਪਬਲਿਕ ਸਕੂਲ ਸਾਹਨੇਵਾਲ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਸਰਦਾਰ ਟਰਬਨ ਸੈਂਟਰ ਰਾਮਗੜ੍ਹ ਅਤੇ ਨਗਰ ਕੁਹਾੜਾ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਪ੍ਰਤੀਯੋਗਤ ਵਿਚ ਦਸਤਾਰ ਸਜਾਉਣ ਦੇ ਸੀਨੀਅਰ ਵਰਗ ਮੁਕਾਬਲੇ ਵਿਚ ਗੁਰਜੋਤ ਸਿੰਘ ਨੇ ਪਹਿਲਾ, ਹਰਜੋਤ ਸਿੰਘ ਚੱਕ ਸਰਾਏ ਨੇ ਦੂਜਾ ਅਤੇ ਹਰਮਨਪ੍ਰੀਤ ਸਿੰਘ ਲੁਧਿਆਣਾ ਨੇ ਤੀਜਾ ਅਤੇ ਜੂਨੀਅਰ ਵਰਗ ਵਿਚ ਮਨਜੋਤ ਸਿੰਘ ਦੁਆਬਾ ਭੈਣੀ ਨੇ ਪਹਿਲਾ ਹਰਮਨਜੋਤ ਸਿੰਘ ਸੰਤ ਕ੍ਰਿਪਾਲ ਸਿੰਘ ਸੇਵਾਪੰਥੀ ਸਕੂਲ ਨੀਲੋਂ ਨੇ ਦੂਜਾ ਅਤੇ ਗੁਰਨੀਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਲੜਕਿਆਂ ਦੇ ਦੁਮਾਲਾ ਸਜਾਉਣ ਮੁਕਾਬਲੇ ਵਿਚ ਜਸਕਰਨ ਸਿੰਘ ਪਟਿਆਲਾ ਨੇ ਪਹਿਲਾ, ਰਣਬੀਰ ਸਿੰਘ ਮੋਹਨਪੁਰ ਨੇ ਦੂਜਾ ਅਤੇ ਦਵਿੰਦਰ ਸਿੰਘ ਘਟੌਰ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੇ ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਸਹਿਜਪ੍ਰੀਤ ਕੌਰ ਨੇ ਪਹਿਲਾ ਅਤੇ ਅਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਲੰਮੇ ਕੇਸਾਂ ਦੇ ਮੁਕਾਬਲੇ ਵਿਚ ਗਗਨਦੀਪ ਸਿੰਘ ਬੁੱਢੇਵਾਲ ਨੇ ਪਹਿਲਾ ਅਤੇ ਦਮਨਪ੍ਰੀਤ ਸਿੰਘ ਘਵੱਦੀ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਲੰਮੇ ਕੇਸ ਪ੍ਰਦਰਸ਼ਨ ਮੁਕਾਬਲੇ ਵਿਚ ਅਸ਼ਮੀਤ ਕੌਰ ਅਕਾਲ ਅਕੈਡਮੀ ਜੰਡਿਆਲੀ ਅੱਵਲ ਅਤੇ ਸਿਮਰਨਜੀਤ ਕੌਰ ਸਾਹਨੇਵਾਲ ਨੇ ਦੂਜਾ ਸਥਾਨ ਹਾਸਲ ਕੀਤਾ।
ਜੇਤੂਆਂ ਨੂੰ ਭਾਈ ਮਰਦਾਨਾ ਚੈਰੀਟੇਬਲ ਸੁਸਾਇਟੀ ਰਜਿ. ਵਲੋਂ ਸਰਟੀਫਿਕੇਟ ਦਿੱਤੇ ਗਏ। ਸੰਸਥਾ ਦੇ ਪ੍ਰਧਾਨ ਸ. ਅੰਤਰਜੋਤ ਸਿੰਘ ਅਤੇ ਸਹਿਯੋਗੀ ਪ੍ਰਮਿੰਦਰ ਸਿੰਘ ਅਤੇ ਭਵਨਦੀਪ ਸਿੰਘ ਨੇ ਦੱਸਿਆ ਕਿ ਸਾਰੇ ਪੰਜਾਬ ਵਿਚ ਦਸਤਾਰ ਮੁਕਾਬਲਿਆਂ ਦੇ ਆਡੀਸ਼ਨ ਮੁਕੰਮਲ ਹੋਣ ਉਪਰੰਤ ਇਨਹਾਂ ਜੇਤੂਆਂ ਦਾ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ ਜਿਸ ਵਿਚ ਵੱਖ ਵੱਖ ਵਰਗਾਂ ਦੇ ਜੇਤੂਆਂ ਲਈ 10 ਲੱਖ ਰੁਪਏ ਦੀ ਕੀਮਤ ਦੇ ਬਰਾਬਰ ਦੂਬਈ ਦੇ ਟੂਰ, ਐਲ.ਈ.ਡੀ ਅਤੇ ਸਮਾਰਟ ਫੋਨ ਦੇ ਇਨਾਮ ਰੱਖੇ ਗਏ ਹਨ। ਸਟੇਜ ਸੈਕਟਰੀ ਦੀ ਸੇਵਾ ਸ. ਅਵਤਾਰ ਸਿੰਘ ਗਰਚਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸ. ਸਤਵੰਤ ਸਿੰਘ ਗਰਚਾ ਸਰਪੰਚ ਕੁਹਾੜਾ, ਰਮਨਦੀਪ ਸਿੰਘ ਗਰਚਾ ਰਮਨ ਲੈਬ, ਨਰਪਾਲ ਸਿੰਘ ਗਰਚਾ, ਐਡਵੋਕੇਟ ਰਮਨਦੀਪ ਸਿੰਘ ਗਰਚਾ ਅਤੇ ਬੂਟਾ ਕੁਹਾੜਾ ਵੀ ਵਿਸ਼ੇਸ਼ ਤੌਰ ਹਾਜਰ ਰਹੇ। ਅੱਜ ਦੇ ਡਿਜੀਟਲ ਦੌਰ ਵਿਚ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨ ਦਾ ਇਹ ਉਪਰਾਲਾ ਸ਼ਲਾਘਾਯੋਗ ਰਿਹਾ।

ਲੁਧਿਆਣਾ-ਪਰਮਜੀਤ ਸਿੰਘ ਬਾਗੜੀਆ