ਅਮਰੀਕਾ ਦੇ ਵਾਸ਼ਿੰਗਟਨ ਸੂਬੇ ਚ ਵਾਪਰੇ ਭਿਆਨਕ ਸੜਕ ਹਾਦਸੇ ਚ ਪੰਜਾਬੀ ਮੂਲ ਦੇ ਜੋੜੇ ਦੀ ਹੋਈ ਮੌਤ

ਵਾਸ਼ਿੰਗਟਨ, ( ਰਾਜ ਗੋਗਨਾ )— ਅਮਰੀਕਾ ਦੇ ਸੂਬੇ ਵਾਸ਼ਿੰਗਟਨ ਚ ਵਾਪਰੇ ਭਿਆਨਕ ਸੜਕ ਹਾਦਸੇ ਚ ਪੰਜਾਬੀ ਜੋੜੇ ਪਰਮਿੰਦਰ ਸਿੰਘ ਬਾਜਵਾ ਤੇ ਉਸਦੀ ਪਤਨੀ ਦੀ ਮੌਤ ਹੋ ਗਈ ਹੈ। ਇਹ ਜੋੜਾ ਈਨੁਮਕਲਾ ਸ਼ਹਿਰ ਵਿੱਚ ਰਹਿੰਦਾ ਸੀ। ਇਹ ਦੋਵੇਂ ਜਣੇ 410 ਹਾਈ ਵੇਅ ਤੇ ਆ ਰਹੇ ਸੀ ਕੋਈ ਅਗਲੇ ਪਾਸਿਓਂ ਆਉੰਦਾ ਬੰਦਾ ਫੋਨ ਤੇ ਲੱਗਾ ਸੀ ਤੇ ਉਹਦੀ ਗੱਡੀ ਇਹਨਾਂ ਦੇ ਟਰੈਕ ਚ ਜਾ ਕੇ ਸਿੱਧੀ ਵੱਜੀ। ਇਹ ਦੋਨੋ ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਹ ਆਪਣੇ ਪਿੱਛੇ ਜਿਸ ਦੀ ਉਮਰ ਸੱਤ ਸਾਲ ਹੈ ਅਤੇ ਲੜਕਾ ਜਿਸ ਦੀ ਉਮਰ ਤਿੰਨ ਸਾਲ ਦੇ ਕਰੀਬ ਹੈ ਛੱਡ ਗਏ ਹਨ।