ਪਿੰਡ, ਪੰਜਾਬ ਦੀ ਚਿੱਠੀ (141)

(ਮਿਤੀ : 30-04-2023) ਲਓ ਬਈ ਪੰਜਾਬੀਓ, ਸਾਰੇ ਮੰਨਿਓ ਸਾਡੀ ਸਾਸਰੀ ਕਾਲ। ਅਸੀਂ ਘੋੜੇ ਵਰਗੇ ਹਾਂ, ਤੁਹਾਡੀ ਰਾਜ਼ੀ-ਖੁਸ਼ੀ ਲਈ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਕਈ ਦਿਨਾਂ ਦਾ ਹਸਪਤਾਲ ਪਿਆ, ‘ਬਾਬਾ ਬੋਹੜੱ ਤੁਰ ਗਿਆ ਹੈ। ਉਮਰ ਵੀ ਬੜੀ ਸੀ ਅਤੇ ਕੱਦ-ਬੁੱਤ ਵੀ ਕਮਾਲ ਦਾ। ਮੈਨੂੰ ਵੀ ੱਕੇਰਾਂ ਸਨਮਾਨ-ਪੱਤਰ ਦਿੱਤਾ ਸੀ। ਮੇਰੇ ਨਾਲੋਂ ਫੁੱਟ ਉੱਚਾ, ਉਨ੍ਹਾਂ ਹੀ ਸਿਹਤਮੰਦ ਵੀ। ਟੀ.ਵੀ., ਅਖ਼ਬਾਰਾਂ ਅਤੇ ਹਰ ਪਾਸੇ ਵਾਹਵਾ ਚਵਾਂ-ਚਵੀ ਚੱਲ ਰਹੀ ਹੈ। ਕਈ ਮੁਲਾਜ਼ਮ ਤਾਂ, ਇੱਕ ਦੀ ਡੂਢ ਛੁੱਟੀ ਮਾਰ ਕੇ, ਕੱਛਾਂ ਵਿੱਚ ਦੀ ਹੱਸਦੇ ਫਿਰਦੇ ਹਨ।

ਵੱਡੀ ਪ੍ਰਾਪਤੀ। ਸਸਕਾਰ ਉੱਤੇ ਗਏ ਨੀਲੀਆਂ ਪੱਗਾਂ ਆਲੇ ਦੱਸਦੇ ਆ ਬਈ, ਬੜਾ ੱਕੱਠ ਸੀ, ਮੇਲਾ ਈ। ਊਂ ਉਸਦੇ ਹੱਥੀਂ ਲਾਏ ਬਾਗ ਦੇ ਬੂਟੇ ਪੱਟ ਕੇ, ਸਸਕਾਰ ਕਰਨਾ, ਕਿਸੇ ਨੂੰ ਵੀ ਨੀਂ ਜਚਿਆ। ਉਹਦੇ ਨਾਲ ਜੇਲ੍ਹ ਕੱਟਣ ਆਲਾ ਮਾਲਾ-ਭਲੂਰ ਆਂਹਦਾ, “ਬੜੇ ਗੁਣਾਂ ਦਾ ਮਾਲਕ ਸੀ ਵੱਡਾ ਸਾਹਬ, ਘੱਟ ਬੋਲਦਾ, ਨਿਮਰਤਾ ਵਾਲਾ, ਅੱਖ ਦਾ ਪਾਰਖੂ ਅਤੇ ਵਰਕਰਾਂ ਦੀ ਪਛਾਣ ਰੱਖਦਾ। ਜੇਲ੍ਹ ੱਚ ੱਕੇਰਾਂ ਮੇਰੇ ਨਾਲ ਵੀ ਹੱਥ ਮਿਲਾਇਆ ਸੀ, ਬੜਾ ਕਰਮਾਂ ਵਾਲਾ ਹੱਥ ਸੀ, ਵੱਡਾ-ਭਾਰਾ।

ਉਹਦੇ ਵਰਗਾ ਕੀਹਨੇ ਬਣ ਜਾਣਾਂ, ਔਲਾਦ ਨੇ ਵੀ ਨੀਂ, ਐਂਵੇਂ ਤਾਂ ਨੀਂ ਵਾਰੇ-ਸ਼ਾਹ ਆਖ ਗਿਆ, ‘ਬੋਹੜ ਥੱਲੇ, ਬੋਹੜ ਕਰਮਾਂ ਨਾਲ ਈ ਲੱਗਦੈੱ।” “ਓਹ ਤਾਂ ਠੀਕ ਐ ਪਰ ਤੂੰ ਵਾਰਸ-ਸ਼ਾਹ ਨੂੰ ਐਂਵੇਂ ਹਰੇਕ ਥਾਂ ਘਸੋੜ ਦਿੰਨੈ, ‘ਕਾਲੀਆੱ।” ਗੁਰਬਾਜ ਸਿੰਘ ਮਾਸਟਰ ਨੇ ਟੋਕਿਆ। “ਇਹਦੇ ਵਾਸਤੇ ਬੱਸ ਵਾਰਸ-ਸ਼ਾਹ ਈ ਆਖਰੀ ਐ। ਊਂ ਪੰਜਾਬ ਦੇ ਮੁਲਾਜ਼ਮਾਂ-ਕਿਸਾਨਾਂ ਲਈ ਪਹਿਲਾਂ ਤਾਂ ਬਹੁਤ ਲੂਝਦਾ ਸੀ ਮਗਰੋਂ ਬਲ ਹਾਰ ਗਿਆ ੱਤੇ ਸੋਨੇ ਦੇ ਚਮਚੇ ਲੈ ਕੇ ਜੰਮੇ ਉੱਤੋਂ ਦੀ ਹੋ ਗਏ, ਉਨ੍ਹਾਂ ਨੇ, ਨੱਕੋਂ-ਬੁੱਲੋਂ ਲਵ੍ਹਾ ਤਾ। ਉਹਦੀ ਤਾਂ ਵੱਡੇ-ਵੱਡੇ ਰਾਜਨੀਤੀ ਮੰਨਦੇ ਸਨ।

ਯਾਦ ਐ, ਇੱਕ ਵਾਰ ਆਪਣੇ ਪਿੰਡ, ਬਿਨ੍ਹਾਂ ਪ੍ਰੋਗਰਾਮ ਹੀ, ਸੜਕ ੱਤੇ ਲੰਘੇ ਜਾਂਦੇ ਕਾਫ਼ਲੇ ਨੂੰ ਆਪਾਂ ਰੋਕਿਆ ਸੀ। ਰੁਕ ਕੇ ਸੜਕ ਉੱਤੇ ਈ, ਸਾਰਿਆਂ ਨੂੰ ਦੋ-ਮਿੰਟ ਖੁਸ਼ੀ-ਖੁਸ਼ੀ ਮਿਿਲਆ। ਕਮਾਂਡੋ ਆਂਨੇ ਕੱਢਣ। ਕਹਿੰਦਾ, ‘ਇਹ ਮੇਰੇ ਆਪਣੇ ਐ, ਮੈਨੂੰ ਨੀ ਮਾਰਦੇ।ੱ। ਦਿਲ ਜਿੱਤ ਗਿਆ ਐਨੇਂ ੱਚ ਹੀ। ਬੱਸ ਆਹੀ ਕਰਾਮਾਤ ਹੁੰਦੀ ਐ। ਲੋਕੀਂ ਕਹਾਣੀਆਂ ਪਾਂਉਂਦੇ ਰਹਿਣਗੇ ਉਹਦੀਆਂ।” ਸੁਰ ਸਿੰਘ ਦੀ ਗੱਲ ਸੁਣ ਭਲੂਰ ਸਮੇਤ ਸਾਰੇ ਮਸੋਸੇ ਜੇ ਗਏ।

ਹੋਰ, ਮੁਲਾਜ਼ਮ ਵੀ ਹੁਣ ਸੇਵਾ-ਮੁਕਤੀ ਪਾਰਟੀਆਂ ਪੈਲੇਸਾਂ ਵਿੱਚ ਕਰਦੇ ਐ। ਟੈਣੀ ਕੇ ਟੱਲੀ ਦੀ ਟੋਟਣ ਫੁੱਟਗੀ ਅਤੇ ਲ੍ਹੱਲਿਆਂ ਦੇ ਲਾਟੀ ਦਾ ਲਾਟੂ ਫੂਜ ਹੋ ਗਿਐ। ਡਬਲੋ ਮਾਸੀ ਵੀ ਠੀਕ ਐ ਅਤੇ ਫ਼ੌਜੀ ਡਰਾਈਵਰ ਵੀ। ਕੁੱਤਿਆਂ ਆਲੀ, ਕੁੱਤੇ ਵੱਢਾਂ ਦੇ, ਕਣਕ ਨੇ ਕੋਠੇ ਭਰਤੇ। ਕੁਦਰਤ, ਕਿਸਾਨ ਅਤੇ ਕਣਕ ਦਾ ਖੇਲ੍ਹ ਜਾਰੀ ਹੈ। ਭੋਲੂ ਦੀ ਟੱਸ ਮਰੀ ਪਈ ਐ, ਹੁਣ ਨੀ ਬਿਰਕਦਾ। ਝੱਗੇ ਨਾਲ ਨੱਕ ਪੂੰਝਣ ਦਾ ਰਿਵਾਜ ਅਜੇ ਵੀ ਹੈ। ਮੌਸਮ ਬਦਲਣ ਨਾਲ ਬੰਟੀ ਨੂੰ ਤਾਪ ਚੜ੍ਹ ਗਿਆ ਹੈ। ਭੁਮੱਦੀ, ਭੁਮਾਰਸੀ ਅਤੇ ਭੰਗਾਲਾਂ ਵਾਲੇ ਸਭ ਠੀਕ ਹਨ। ਬੰਦੀਂ ਸੁੱਖ ਰਹੇ, ਫ਼ਸਲਾਂ ਤਾਂ ਵੱਧ-ਘੱਟ ਹੁੰਦੀਆਂ ਹੀ ਰਹਿੰਦੀਆਂ। ਕਰਤਾਰਾ ਗੱਪੀ ਦਾ ਤਕੀਆ-ਕਲਾਮ ‘ਅਨਟਾਰਾ-ਅਨਟਾਰਾੱ ਅਜੇ ਵੀ ਚੱਲਦੈ। ਸੱਚ, ਕੈਂਚੀਆਂ ਆਲਾ ਛੰਡਿਆ-ਛੁਲਕਿਆ ਦੇਬੂ ਤੁਰ ਗਿਆ ਹੈ। ਚੰਗਾ, ਆਪਣੀ, ਸਖ਼ਤ ਕਮਾਈ ਦਾ ਡਾਲਰ-ਡਾਲਰ ਜਰੂਰ ਜੋੜਿਓ। ਕੱਢੋ ਫਿਰ ਕਾਰ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061

sarvsukhhomoeoclinic@gmail.com