ਪ੍ਰਿੰ. ਜਸਪਾਲ ਸਿੰਘ ਵੱਲੋਂ ਡਾ.ਧਰਮਪਾਲ ਸਾਹਿਲ ਦਾ ਨਾਵਲ ‘ਕਸਕ’ ਰਿਲੀਜ਼

ਖਾਲਸਾ ਕਾਲਜ ਮਾਹਿਲਪੁਰ ਵਿੱਚ ਧਰਮਪਾਲ ਸਾਹਿਲ ਦਾ ਨਵਾਂ ਪ੍ਰਕਾਸ਼ਿਤ ਨਾਵਲ ਰਿਲੀਜ਼ ਕਰਦੇ ਹੋਏ ਪ੍ਰਿੰ ਡਾ.ਜਸਪਾਲ ਸਿੰਘ,ਬਲਜਿੰਦਰ ਮਾਨ, ਡਾ. ਬਲਵੀਰ ਕੌਰ ਰੀਹਲ,ਡਾ. ਜੇ ਬੀ ਸੇਖੋਂ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ।

ਮਾਹਿਲਪੁਰ, 27 ਅਪ੍ਰੈਲ- ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ ਅਤੇ ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ ਦੀ ਅਗਵਾਈ ਹੇਠ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋ ਪ੍ਰਸਿੱਧ ਨਾਵਲਕਾਰ ਡਾ.ਧਰਮਪਾਲ ਸਾਹਿਲ ਦਾ ਸੰਤਾਲੀ ਦੀ ਦੇਸ਼ ਵੰਡ ਨਾਲ ਸਬੰਧਤ ਨਵਪ੍ਰਕਾਸ਼ਿਤ ਨਾਵਲ ‘ਕਸਕ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਨਾਵਲ ਸਮਾਜ ਦੀ ਹਕੀਕਤ ਨੂੰ ਪੇਸ਼ ਕਰਨ ਵਾਲਾ ਰੂਪ ਹੁੰਦਾ ਹੈ ਅਤੇ ਚੰਗਾ ਨਾਵਲਕਾਰ ਆਪਣੇ ਅਧਿਐਨ, ਤਜਰਬੇ ਅਤੇ ਕਲਪਨਾ ਦੀ ਤਾਕਤਨਾਲ ਮਨੁੱਖੀ ਜ਼ਿੰਦਗੀ ਨੂੰ ਦੁਬਾਰਾ ਸਾਕਾਰ ਕਰ ਦਿੰਦਾਹੈ। ਪੰਜਾਬੀ ਵਿਭਾਗ ਦੇ ਮੁੱਖੀ ਡਾ ਜੇ ਬੀ ਸੇਖੋਂ ਨੇ ਕਿਹਾ ਕਿ ਧਰਮਪਾਲ ਸਾਹਿਲ ਕੰਢੀ ਇਲਾਕੇ ਦੀਆਂ ਚਲਿਕਤਾ ਨੂੰ ਪੰਜਾਬੀ ਦੇ ਨਾਵਲ ਸੰਸਾਰ ਵਿੱਚ ਪ੍ਰਗਟ ਕਰਨ ਵਾਲਾ ਲੇਖਕ ਹੈ ਜਿਨਾਂ ਵੱਲੋਂ ਕੰਢੀ ਦੇ ਸਮਾਜ ਤੇ ਸਭਿਆਚਾਰ ਸਬੰਧੀ ਖੋਜ ਕਾਰਜ ਵੀ ਕੀਤੇ ਗਏ ਹਨ। ਇਸ ਮੌਕੇ ਸ਼੍ਰੋਮਣੀ ਬਾਲ ਸਾਹਿਤ ਐਵਾਰਡੀ ਲੇਖਕ ਬਲਜਿੰਦਰਮਾਨ ਨੇ ਧਰਮਪਾਲ ਸਾਹਿਲ ਵੱਲੋਂ ਪੰਜਾਬੀ ਦੇ ਨਾਲ ਨਾਲ ਹਿੰਦੀ ਭਾਸ਼ਾ ਵਿੱਚ ਲਿਖੇ ਸਾਹਿਤ ਦਾ ਵਿਸ਼ੇਸ਼ ਜਿਕਰ ਕਰਦਿਆਂ ਉਨਾਂ ਦੀ ਲੇਖਣੀ ਦੇ ਸਫਰ ਨਾਲ ਜੁੜੇ ਵੇਰਵੇ ਸਾਂਝੇ ਕੀਤੇ।ਧਰਮਪਾਲ ਸਾਹਿਲ ਨੇ ਆਪਣੇ ਨਾਵਲਾਂ ਦੀ ਰਚਨਾ ਪ੍ਰਕਿਿਰਆ ਬਾਰੇ ਵਿਚਾਰ ਰੱਖੇ ਅਤੇ ‘ਕਸਕ’ ਨਾਵਲ ਵਿੱਚ ਸੰਤਾਲੀ ਦੀ ਦੇਸ਼ ਵੰਡ ਦੌਰਾਨ ਆਮਲੋਕਾਂ ਵੱਲੋਂ ਭੋਗੇ ਸੰਤਾਪ ਬਾਰੇ ਜਾਣਕਾਰੀ ਸਾਂਝੀ ਕੀਤੀ।ਸਮਾਰੋਹ ਮੌਕੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਡਾ.ਬਲਵੀਰ ਕੌਰਰੀਹਲ, ਡਾ ਪ੍ਰਭਜੋਤ ਕੌਰ, ਪ੍ਰੋ ਪਰਮਵੀਰ ਸ਼ੇਰਗਿੱਲ, ਪ੍ਰੋ ਅਸ਼ੋਕ ਕੁਮਾਰ ਅਤੇ ਪ੍ਰੋ ਜਸਦੀਪ ਕੌਰ ਨੇਵੀਡਾ. ਸਾਹਿਲ ਨੂੰ ਨਵਾਂ ਨਾਵਲ ਲਿਖਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।