
ਭਾਰਤ ਦੇ ਇਤਿਹਾਸ ਵਿੱਚ ਸਿੱਖਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਜਦੋਂ ਜਦੌਂ ਵੀ ਭਾਰਤ ਗੁਲਾਮ ਹੋਇਆ ਉਦੋਂ ਉਦੋਂ ਹੀ ਸਿੱਖਾਂ ਨੇ ਆਪਣੀ ਬਹਾਦਰੀ ਅਤੇ ਸੂਰਵੀਰਤਾ ਨਾਲ ਇਹਨਾਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਿਆਂ ਬੇੱਸ਼ੱਕ ਉਹ ਸਿੱਖ ਗੁਰੁ ਸਾਹਿਬਾਨ ਦੀ ਅਗਵਾਹੀ ਵਿੱਚ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟਨੀਆਂ ਹੋਣ ਜਾਂ ਫਿਰ ਅੰਗਰੇਜ਼ ਹਕੂਮਤ ਨਾਲ ਟੱਕਰ ਲੈਣੀ ਹੋਵੇ ਸਿੱਖ ਹਰ ਜੰਗ ਲਈ ਤਿਆਰ ਬਰ ਤਿਆਰ ਰਹੇ ਸਨ ,ਇਸੇ ਕਰਕੇ ਅੱਜ ਵੀ ਦੁਨੀਆਂ ਦੇ ਹਰ ਕੌਨੇ ਦੇ ਵਿੱਚ ਸਿੱਖ ਨੂੰ ਬਹਾਦਰ ਕੌਮ ਕਰ ਕੇ ਜਾਣਿਆ ਜਾਂਦਾ ਹੈ ।
ਪਹਿਲਾ ਵਿਸ਼ਵ ਯੁੱਧ ਦੀ ਜਿਸ ਵਿਚੱ ਸਿੱਖਾਂ ਨੇ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ । ਹਰ ਸਾਲ 25 ਅਪ੍ਰੈਲ ਨੂੰ ਐੱਨਜੇਕ ਡੇ ਵਾਲੇ ਦਿਨ ਗੈਲੀਪੋਲੀ ਮੁਹਿੰਮ ਵਿੱਚ ਸੇਵਾ ਨਿਭਾਉਣ ਵਾਲੇ ਬੁਹਤ ਸਾਰੇ ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡ ਆਰਮੀ ਦੇ ਜਵਾਨਾਂ ਨੂੰ ਯਾਦ ਕੀਤਾ ਜਾਂਦਾ ਹੈ । ਜਿਹਨਾਂ ਨੇ ਪਹਿਲੀ ਸੰਸਾਰ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀਤਾ ਸੀ ।ਇਸ ਯੁੱਧ ਵਿੱਚ ਸਿਰਫ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਹੀ ਨਹੀਂ ਸਗੋਂ ਭਾਰਤੀ ਸੈਨਿਕ ਖਾਸਕਰ ਸਿੱਖ ਫੌਜੀਆਂ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ ।ਦਰਅਸਲ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਦੌਰਾਨ ਬ੍ਰਿਿਟਸ਼ ਸਮਰਾਜ ਨੂੰ ਵੱਧ ਤੋਂ ਵੱਧ ਸੈਨਿਕਾਂ ਦੀ ਲੋੜ ਸੀ ਅਤੇ ਉਸ ਸਮੇਂ ਭਾਰਤ, ਬ੍ਰਿਿਟਸ਼ ਸਮਰਾਜ ਦੇ ਅਧੀਨ ਸੀ ਅਤੇ ਇਸ ਲਈ ਬਹੁਤ ਸਾਰੇ ਲੋਕਾਂ ਨੂੰ ਭਾਰਤ ਤੋਂ ਬੁਲਾ ਕੇ ਫੌਜ ਵਿੱਚ ਭਰਤੀ ਕੀਤਾ ਗਿਆ ਸੀ।14ਵੀਂ ਸਿੱਖ ਰੇਜੀਮੈਂਟ ਨੇ ਵੀ ਇਸ ਜੰਗ ਵਿੱਚ ਹਿੱਸਾ ਲਿਆ ਸੀ । ਜੂਨ 3 ਅਤੇ 4 ਜੂਨ 1915 ਵਾਲੇ ਦਿਨ 371 ਸਿੱਖ ਫੌਜੀਆਂ ਨੇ ਇਸ ਜੰਗ ਦੌਰਾਨ ਆਪਣੀ ਜਾਨ ਗੁਆਈ ਸੀ।
ਜਨਰਲ ਸਰ ਇਯਾਨ ਹਮਿਲਟਨ ਜਿਨ੍ਹਾਂ ਨੇ ਉਸ ਸਮੇਂ ਜੰਗ ਵਿੱਚ ਇਨ੍ਹਾਂ ਸਿੱਖਾਂ ਦੀ ਅਗਵਾਈ ਕੀਤੀ ਤੇ ਇਨ੍ਹਾਂ ਸਿੱਖਾਂ ਦੀ ਬਹਾਦੁਰੀ ਤੇ ਅਨੁਸ਼ਾਸਨ ਦੀ ਸਰਾਹਣਾ ਵੀ ਕੀਤੀ ਸੀ । ਗੋਲੀਪੋਲੀ ਵਿਖੇ 44,000 ਤੋਂ ਵੱਧ ਸਹਿਯੋਗੀ ਸੈਨਿਕਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਜਿਸ ਵਿੱਚ 8700 ਤੋਂ ਵੱਧ ਆਸਟ੍ਰੇਲੀਅਨ ਅਤੇ ਲਗਭਗ 1400 ਭਾਰਤੀ ਸੈਨਿਕ ਸ਼ਾਮਿਲ ਸਨ ।ਸਿੱਖ ਕੌਮ ਸੂਰਵੀਰਾਂ ਦੀ ਕੋਮ ਹੈ ਜਿੱਥੇ ਵੀ ਗਏ ਬਹਾਦਰੀ ਦੇ ਝੰਡੇ ਗੱਡੇ ਹਨ ਇਸੇ ਕਰਕੇ ਅੱਜ ਇੰਨੇ ਸਾਲਾਂ ਬਾਅਦ ਵੀ ਇਹਨਾ ਨੂੰ ਕੌਮ ਯਾਦ ਕਰ ਫਖਰ ਮਹਿਸੂਸ ਕਰਦੀ ਹੈ