ਆਸਟਰੇਲੀਆ ਤੇ ਇੰਡੋਨੇਸ਼ੀਆ ’ਚ ਨਜ਼ਰ ਆਇਆ ਸੂਰਜ ਗ੍ਰਹਿਣ, ਲੋਕਾਂ ਨੇ ਵੇਖਿਆ ਅਦਭੁੱਤ ਨਜ਼ਾਰਾ

ਆਸਟਰੇਲੀਆ ਦੇ ਤੱਟਵਰਤੀ ਸ਼ਹਿਰ ਐਕਸਮਾਊਥ ਵਿਚ ਅੱਜ ਤੜਕੇ ਦੁਰਲੱਭ ਸੂਰਜ ਗ੍ਰਹਿਣ ਦੇਖਿਆ ਗਿਆ, ਜਿਸ ਨੂੰ 20,000 ਲੋਕਾਂ ਨੇ ਦੇਖਿਆ। ਸੂਰਜ ਗ੍ਰਹਿਣ ਕਾਰਨ ਸੂਬੇ ਵਿੱਚ ਕਰੀਬ ਇੱਕ ਮਿੰਟ ਤੱਕ ਹਨੇਰਾ ਛਾ ਗਿਆ। ਤਿੰਨ ਹਜ਼ਾਰ ਤੋਂ ਘੱਟ ਵਸਨੀਕਾਂ ਦੇ ਇਸ ਦੂਰ-ਦੁਰਾਡੇ ਦੇ ਸੈਰ-ਸਪਾਟਾ ਸ਼ਹਿਰ ਨੂੰ ਗ੍ਰਹਿਣ ਦੇਖਣ ਲਈ ਆਸਟ੍ਰੇਲੀਆ ਦੇ ਸਭ ਤੋਂ ਵਧੀਆ ਸਥਾਨਾਂ ਵਿੱਚੋਂ ਇੱਕ ਵਜੋਂ ਪੇਸ਼ ਕੀਤਾ ਕੀਤਾ ਗਿਆ ਸੀ। ਇਹ ਕਿ ਇੰਡੋਨੇਸ਼ੀਆ ਅਤੇ ਪੂਰਬੀ ਤਿਮੋਰ ਦੇ ਕੁਝ ਹਿੱਸਿਆਂ ਨਾਲ ਵੀ ਜੁੜਦਾ ਹੈ।