ਵਿਦਿਆਰਥੀ ਵੀਜ਼ੇ ‘ਤੇ ਆਸਟ੍ਰੇਲੀਆ ਗਈ ਭਾਰਤੀ ਕੁੜੀ ਦੀ ਕਾਰ ਹਾਦਸੇ ਵਿੱਚ ਮੌਤ !

ਆਸਟ੍ਰੇਲੀਆ ਵਿਖੇ ਸਿਡਨੀ ਦੇ ਵਿੱਚ ਇੱਕ ਕਾਰ ਹਾਦਸੇ ਵਿੱਚ ਗੁਜਰਾਤ ਤੋਂ ਸਟੂਡੈਂਟ ਵੀਜ਼ੇ ‘ਤੇ ਆਸਟ੍ਰੇਲੀਆ ਆਈ ਇੱਕ ਮੁਟਿਆਰ ਦੀ ਮੌਕੇ ‘ਤੇ ਹੀ ਮੌਤ ਹੋ ਗਈ| ਜਾਣਕਾਰੀ ਮੁਤਾਬਕ 20 ਸਾਲ ਦੀ ਰੀਆ ਰਾਮਜੀਭਾਈ ਪਟੇਲ ਆਪਣੇ ਦੋਸਤਾਂ ਨਾਲ ਸਿਡਨੀ ਤੋਂ ਵੋਲੋਂਗੌਂਗ ਜਾ ਰਹੀ ਸੀ, ਜਦੋਂ ਡਰਾਈਵਰ ਨੇ ਕੈਬ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਹ ਵਿਲਟਨ ਵਿਖੇ ਪਿਕਟਨ ਰੋਡ ਨੇੜੇ ਪਲਟ ਗਈ। ਮੌਕੇ ‘ਤੇ ਪਹੁੰਚੇ ਕੈਮਡੇਨ ਪੁਲਸ ਏਰੀਆ ਕਮਾਂਡ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਇੱਕ ਕਾਰ ਕਥਿਤ ਤੌਰ ‘ਤੇ ਦੂਜੀ ਕਾਰ ਤੋਂ ਬਚਣ ਲਈ ਪਲਟ ਗਈ ਅਤੇ ਘੁੰਮ ਗਈ। ਪੁਲਸ ਬਿਆਨ ਵਿੱਚ ਕਿਹਾ ਗਿਆ ਕਿ ਹਾਦਸੇ ਦੇ ਆਲੇ ਦੁਆਲੇ ਦੇ ਹਾਲਾਤ ਦੀ ਜਾਂਚ ਜਾਰੀ ਹੈ।