ਮੈਲਬੋਰਨ ਵਿੱਚ ਵਰਕਰਾਂ ਦੀ ਰੈਲੀ, ਤਨਖਾਹਾਂ ਵਧਾਉਣ ਦੀ ਕਰ ਰਹੇ ਮੰਗ

ਹਜ਼ਾਰਾਂ ਦੀ ਸੰਖਿਆ ਵਿੱਚ ਵਰਕਰ ਅੱਜ ਮੈਲਬੋਰਨ ਸੀ.ਬੀ.ਡੀ. ਵਿਖੇ ਇਕੱਠੇ ਹੋ ਕੇ ਰੈਲੀ ਕਰ ਰਹੇ ਹਨ ਅਤੇ ਇਸ ਮਹਿੰਗਾਈ ਦੇ ਚਲਦਿਆਂ ਆਪਣੀਆਂ ਤਨਖਾਹਾਂ ਅਤੇ ਹੋਰ ਭੱਤੇ ਆਦਿ ਨੂੰ ਵਧਾਉਣ ਦੀ ਮੰਗ ਕਰ ਰਹੇ ਹਨ।
ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੇ ਸੀ.ਐਫ਼.ਐਮ.ਈ.ਯੂ. (Construction, Forestry, Mining and Energy Union) ਦੇ ਨਾਮ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਹਨ ਅਤੇ ਹੱਥਾਂ ਵਿੱਚ ਯੂਨੀਅਨ ਦੇ ਝੰਡੇ ਵੀ ਚੁੱਕੇ ਹੋਏ ਹਨ।
ਜ਼ਿਕਰਯੋਗ ਹੈ ਕਿ ਇਹ ਰੈਲੀ, ਹਾਲ ਵਿੱਚ ਹੀ ਇਮਾਰਤਾਂ ਬਣਾਉਣ ਵਾਲੀ ਕੰਪਨੀ ਪੋਰਟਰ ਡੇਵਿਸ ਹੋਮਜ਼ – ਜੋ ਕਿ ਮਾਰਕਿਟ ਵਿੱਚ ਦੀਵਾਲੀਆ ਹੋ ਚੁਕੀ ਹੈ, ਦੇ ਧਾਰਾਸ਼ਾਹੀ ਹੋਣ ਤੋਂ ਮਹਿਜ਼ ਇੱਕ ਹਫ਼ਤਾ ਪਹਿਲਾਂ ਹੀ ਆਯੋਜਿਤ ਕੀਤੀ ਗਈ ਸੀ।