ਪੰਜਾਬੀ ਐਕਟਰ ਅਮਨ ਧਾਲੀਵਾਲ ਉਪਰ ਅਮਰੀਕਾ ਵਿੱਚ ਹਮਲਾ, ਹੋਇਆ ਜ਼ਖ਼ਮੀ

ਬੀਤੇ ਦਿਨੀਂ, ਮਾਰਚ ਦੀ 16 ਤਾਰੀਖ ਨੂੰ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਵਾਲਾ ਮਸ਼ਹੂਰ ਪੰਜਾਬੀ ਐਕਟਰ ਅਮਨ ਧਾਲੀਵਾਲ ਉਪਰ ਅਮਰੀਕਾ ਦੇ ਇੱਕ ਜਿਮ ਅੰਦਰ ਚਾਕੂ ਅਤੇ ਕੁਹਾੜੀ ਵਰਗੇ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਹਮਲਾਵਰ ਕਾਫ਼ੀ ਦੇਰ ਤੱਕ ਉਸ ਨੂੰ ਫੜ੍ਹ ਕੇ ਖੜ੍ਹਾ ਰਿਹਾ ਅਤੇ ਉਸ ਉਪਰ ਚਾਕੂ ਨਾਲ ਕਈ ਵਾਰ ਕੀਤੇ ਸਨ। ਅਮਨ ਦੇ ਸਿਰ, ਗਲ਼ਾ, ਛਾਤੀ ਅਤੇ ਬਾਂਹ ਉਪਰ ਸੱਟਾਂ ਲੱਗੀਆਂ ਸਨ। ਜ਼ਖ਼ਮੀ ਹੋਣ ਦੇ ਬਾਵਜੂਦ ਅਮਨ ਨੇ ਹਿੰਮਤ ਦਿਖਾਉਂਦਿਆਂ ਅਤੇ ਸੂਝਬੂਝ ਤੋਂ ਕੰਮ ਲੈਂਦਿਆਂ, ਹਮਲਾਵਰ ਨੂੰ ਕਾਬੂ ਵੀ ਕਰ ਲਿਆ ਅਤੇ ਜ਼ਮੀਨ ਉਪਰ ਸੁੱਟ ਲਿਆ ਸੀ ਅਤੇ ਜਲਦੀ ਹੀ ਜਿਮ ਦੇ ਬਾਂਸਰਾਂ ਵੱਲੋਂ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਸੀ।

ਅਮਨ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਂਦਾ ਗਿਆ ਸੀ ਜਿੱਥੇ ਕਿ ਉਸਦੇ ਸਰੀ ਉਪਰ ਕਈ ਥਾਂਈਂ ਟਾਂਕੇ ਲਗਾਏ ਗਏ ਸਨ।

ਅਮਨ ਧਾਲੀਵਾਲ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਰਿਹਾ ਮਸ਼ਹੂਰ ਐਕਟਰ ਹੈ ਅਤੇ ਉਹ ਪੰਜਾਬ ਦੇ ਮਾਨਸਾ ਨਾਲ ਸਬੰਧ ਰੱਖਦਾ ਹੈ।