ਬ੍ਰਿਸਬੇਨ ਵਿੱਚ ਮ੍ਰਿਤ ਪਾਏ ਗਏ ਸੈਂਕੜੇ ਪੰਛੀ, ਜ਼ਹਿਰ ਨਾਲ ਮੌਤਾਂ ਦਾ ਖ਼ਦਸ਼ਾ

ਪਿੰਕੈਂਬਾ ਖੇਤਰ ਵਿੱਚ ਬ੍ਰਿਸਬੇਨ ਨਦੀ ਦੇ ਕਾਈ ਜੰਮੇ ਪਾਣੀ ਅੰਦਰ ਸੈਂਕੜੇ ਦੀ ਤਾਦਾਦ ਵਿੱਚ ਮਰੇ ਹੋਏ ਪੰਛੀ ਪਾਏ ਗਏ ਹਨ। ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਇਨ੍ਹਾਂ ਦੀ ਮੌਤ ਜ਼ਹਿਰ ਕਾਰਨ ਹੋਈ ਹੈ। ਪੰਛੀਆਂ ਦੇ ਨਾਲ ਹੀ ਕੁੱਝ ਹੋਰ ਜੀਵ ਜਿਵੇਂ ਕਿ ਚੂਹੇ, ਡੱਡੂ, ਖ਼ਰਗ਼ੋਸ਼ ਅਤੇ ਇੱਕ ਲੂੰਬੜੀ ਮਰੇ ਹੋਏ ਪਾਏ ਗਏ ਹਨ।
ਜ਼ਿਕਰਯੋਗ ਹੈ ਕਿ ਉਕਤ ਖੇਤਰ ਪੋਰਟ ਆਫ਼ ਬ੍ਰਿਸਬੇਨ ਦੇ ਬਿਲਕੁਲ ਨਜ਼ਦੀਕ ਅਤੇ ਹਵਾਈ ਅੱਡੇ ਦੇ ਕੋਲਹੀ ਹੈ। ਇਸ ਦੇ ਨਾਲ ਹੀ ਕਰੂਜ਼ ਟਰਮੀਨਲ ਵੀ ਮੌਜੂਦ ਹੈ।
ਜਾਨਵਰਾਂ ਉਪਰ ਹੋਣ ਵਾਲੇ ਅੱਤਿਆਚਾਰ ਦੇ ਖ਼ਿਲਾਫ਼ ਲੜਨ ਵਾਲਾ ਅਦਾਰਾ (Royal Society for the Prevention of Cruelty to Animals) ਆਰ.ਐਸ.ਪੀ.ਸੀ.ਏ. ਦੇ ਮਨੇਜਰ ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਦੀ ਟੀਮ ਇਸ ਵਰਤਾਰੇ ਦੀ ਪੜਤਾਲ ਕਰ ਰਹੇ ਹਨ ਅਤੇ ਜਲਦੀ ਹੀ ਕਿਸੇ ਨਤੀਜੇ ਉਪਰ ਪਹੁੰਚਿਆ ਜਾਵੇਗਾ।