ਵੀਜ਼ਾ ਕਿਸਦੇ ਹਿੱਸੇ? ਪਰਖੇ ਜਾਂਦੇ ਕਿੱਸੇ: ਆਪਣੇ ਭਾਰਤੀ ਪਤੀ ਨੂੰ ਨਿਊਜ਼ੀਲੈਂਡ ਤੋਂ ਲੈਣ ਗਈ ਮਹਿਲਾ ਦੇ ਪੱਲੇ ਨਹੀਂ ਪਇਆ ਪਤੀ-ਵੀਜ਼ਾ

ਇਮੀਗ੍ਰੇਸ਼ਨ ਨੇ ਮੁੰਡੇ ਦੇ ਰਿਕਾਰਡ ’ਚ ਦਰਜ ਹਰਕਤਾਂ ਘੋਖਣ ਬਾਅਦ ਮਾਮਲੇ ਨੂੰ ਸ਼ੱਕੀ ਕਹਿ ਕਰਤਾ ਇਨਕਾਰ

(ਆਕਲੈਂਡ):-ਨਿਊਜ਼ੀਲੈਂਡ ਦੀ ਇਕ 37 ਸਾਲਾ ਮਹਿਲਾ (ਲੀਜ਼ਾ ਐਨ ਮਿਊਰ) ਨੇ 28 ਸਾਲਾ ਭਾਰਤੀ ਮੁੰਡੇ (ਰਾਹੁਲ ਸ਼ਰਮਾ) ਨਾਲ 2018 ਦੇ ਵਿਚ ਵਿਆਹ ਕਰਵਾਇਆ ਸੀ, ਪਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਾਲੇ ਇਸ ਵਿਆਹ ਨੂੰ ਸ਼ੱਕੀ ਮੰਨਦੇ ਹਨ। ਉਸ ਦਾ ਨਿਊਜ਼ੀਲੈਂਡ ਵੀਜ਼ਾ ਫਰਵਰੀ ਮਹੀਨੇ ਰੱਦ ਕਰ ਦਿੱਤਾ ਗਿਆ। ਉਂਝ ਇਸਨੇ ਪੱਕੀ ਰੈਜੀਡੈਂਸੀ ਵਾ ਪਾਈ ਹੋਈ ਹੈ। ਵੀਜ਼ਾ ਨਾ ਦੇਣ ਸਬੰਧੀ, ਅਧਾਰ ਰੂਪ ਵਿਚ ਇਮੀਗ੍ਰੇਸ਼ਨ ਕੋਲ ਇਸ ਭਾਰਤੀ ਮੁੰਡੇ ਦਾ ਲੰਬਾ-ਚੌੜਾ ਮਾੜਾ-ਚੰਗਾ ਰਿਕਾਰਡ ਤੇ ਕੀਤੇ ਕਾਰੇ ਅਤੇ ਕਿੱਸ ਭੰਡਾਰ ਪਿਆ ਹੈ। ਇਹ 37 ਸਾਲਾ ਮਹਿਲਾ ਉਸਨੂੰ ਭਾਰਤ ਤੋਂ ਵਾਪਿਸ ਲਿਆਉਣ ਵਾਸਤੇ ਇੰਡੀਆ ਗਈ ਹੋਈ ਹੈ ਅਤੇ 7 ਮਹੀਨਿਆਂ ਦੀ ਗਰਭਵਤੀ ਵੀ ਹੈ। ਇਸ ਨੇ ਕਈ ਤਰ੍ਹਾਂ ਦੇ ਤਰਲੇ ਪਾਏ ਹਨ ਕਿ ਇੰਡੀਆ ਦੇ ਵਿਚ ਉਸਦੇ ਹੋਣ ਵਾਲੇ ਬੱਚੇ ਦਾ ਜਨਮ ਹੋਣਾ ਸੁਰੱਖਿਅਤ ਨਹੀਂ ਹੈ। ਇਹ ਮਹਿਲਾ ਜੁਲਾਈ 2021 ਤੋਂ ਇੰਡੀਆ ਗਈ ਹੋਈ ਹੈ ਤੇ ਮਾਨਸਿਕ ਪੀੜਾ ਸਹਿਣ ਕਰ ਰਹੀ ਹੈ। ਉਸਨੇ ਤਰਲਾ ਮਾਰਿਆ ਕਿ ਉਸਦੀ ਦੇਖਭਾਲ ਵਾਸਤੇ ਉਸਦਾ ਪਤੀ ਹੀ ਹੈ ਅਤੇ ਉਸਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ। ਉਸਨੇ ਕਿਹਾ ਕਿ ਉਸਨੇ ਭਾਰਤੀ ਪਤੀ ਨੇ ਆਪਣੀ ਜਾਇਦਾਦ ਵੀ ਵੇਚਣੀ ਸ਼ੁਰੂ ਕਰ ਦਿੱਤੀ ਹੈ। ਇਹ ਭਾਰਤੀ ਮੁੰਡਾ ਇਸ ਮਹਿਲਾ ਨੂੰ 2017 ਦੇ ਵਿਚ ਮਿਲਿਆ ਸੀ ਜਦੋਂ ਉਹ ਵਿਦਿਆਰਥੀ ਵੀਜ਼ੇ ’ਤੇ ਸੀ। ਜੂਨ 2018 ਵਿਚ ਉਨ੍ਹਾਂ ਨੇ ਵਿਆਹ ਕਰਵਾਇਆ ਸੀ।
ਇਸ ਭਾਰਤੀ ਮੁੰਡੇ ਨੇ ਇਕ ਸਾਲ ਬਾਅਦ ਆਪਣੀ ਬੇਵਫਾਈ ਦਾ ਪਛਤਾਵਾ ਵੀ ਉਸ ਕੋਲ ਪ੍ਰਗਟ ਕੀਤਾ ਸੀ ਅਤੇ ਕਿਹਾ ਉਸਦੇ ਦੇ ਦੋ ਹੋਰ ਮਹਿਲਾ ਦੋਸਤਾਂ ਨਾਲ ਸਰੀਰਕ ਸਬੰਧ ਰਹੇ ਹਨ। ਇਮੀਗ੍ਰੇਸ਼ਨ ਦੇ ਕਾਗਜ਼ਾਂ ਅਨੁਸਾਰ ਇਸਦੀ ਕਈ ਵਾਰ ਪੁਲਿਸ ਕੋਲ ਸ਼ਿਕਾਇਤ ਵੀ ਹੋ ਚੁੱਕੀ ਹੈ ਅਤੇ ਇਸਦਾ ਊਬਰ ਲਾਇਸੰਸ ਵੀ ਰੋਕਿਆ ਗਿਆ। 2018 ਦੀ ਇਕ ਸ਼ਿਕਾਇਤ ਵਿਚ ਇਸ ਮੁੰਡੇ ਦੇ ਇਕ ਔਰਤ ਨੂੰ ਪੈਸੇ ਦਾ ਲਾਲਚ ਦੇ ਕੇ ਸਰੀਰਕ ਸਬੰਧ ਬਨਾਉਣ ਵਾਸਤੇ ਵੀ ਕਿਹਾ। ਸਾਲ ਬਾਅਦ ਇਸਨੇ ਉਸ ਨਾਲ ਗੈਰ ਸਹਿਮਤੀ ਨਾਲ ਸਰੀਰਕ ਸਬੰਧ ਵੀ ਬਣਾਇਆ। ਇਸਨੂੰ ਟ੍ਰੈਸ ਪਾਸ ਵੀ ਦਿੱਤਾ ਗਿਆ। ਇਸ ਮੁੰਡੇ ਨੇ ਦੋਸ਼ਾਂ ਨੂੰ ਨਕਾਰਿਆ ਹੈ। 2020 ਦੇ ਵਿਚ ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਦੇ ਕੋਲ ਇਕ ਸ਼ਿਕਾਇਤ ਆਈ ਤੇ ਇੰਡੋਰਸਮੈਂਟ ਕੈਂਸਿਲ ਕਰਨੀ ਪਈ ਕਿਉਂਕਿ ਉਸਨੇ ਇਕ ਸਵਾਰੀ ਨੂੰ ਗਲਤ ਕੁਮੈਂਟ ਕੀਤਾ ਸੀ। ਇਸ ਤਰ੍ਹਾਂ ਤਿੰਨ ਸਾਲਾਂ ਵਿਚ ਚਾਰ ਅਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਕਰਕੇ ਇਸਦਾ ਰਿਕਾਰਡ ਖਰਾਬ ਹੋ ਗਿਆ। ਸੋ ਵੀਜ਼ਾ ਕਿਸਦੇ ਹਿੱਸੇ? ਆਉਣਾ ਹੈ  ਕਿੱਸੇ ਪਰਖਣ ਬਾਅਦ ਹੀ ਪਤਾ ਲਗਦਾ ਹੈ।