ਤਾਰਾਨੀਕੀ ਮਾਸਟਰ ਗੇਮਜ਼: ਸ. ਤਪਿੰਦਰ ਸਿੰਘ ਸੋਖੀ ਨੇ 6 ਸੋਨੇ ਦੇ ਅਤੇ 2 ਚਾਂਦੀ ਦੇ ਤਮਗੇ ਜਿੱਤ ਦਸਤਾਰ ਦੀ ਸ਼ਾਨ ਵਧਾਈ

ਪਹਿਲਾਂ ਵੀ ਮਾਸਟਰ ਗੇਮਾਂ ਦੇ ਵਿਚ ਲਿਆ ਹੈ ਭਾਗ, ਜਿੱਤੇ ਹਨ ਤਮਗੇ

(ਆਕਲੈਂਡ):-ਅੱਜ ਨਿਊ ਪਲਾਈਮੱਥ ਵਿਖੇ ਖਤਮ ਹੋਈਆਂ ‘ਤਾਰਾਨੀਕੀ ਮਾਸਟਰ ਗੇਮਜ਼’ ਦੇ ਵਿਚ ਉਮਰ ਵਰਗ 65-70 ਦੇ ਵਿਚ ਸ. ਤਪਿੰਦਰ ਸਿੰਘ ਸੋਖੀ ਨੇ ਭਾਰਤੀਆਂ ਦੀ ਹਾਜ਼ਰੀ ਲਗਵਾਉਂਦਿਆਂ 6 ਸੋਨੇ ਦੇ ਅਤੇ 2 ਚਾਂਦੀ ਦੇ ਤਮਗੇ ਜਿੱਤ ਕੇ ਦਸਤਾਰ ਦੀ ਸ਼ਾਨ ਵਧਾ ਦਿੱਤੀ। ਇਹ ਸੋਨ ਤਮਗੇ ਉਨ੍ਹਾਂ ਥ੍ਰੋਅ, ਸ਼ਾਟ ਪੁੱਟ, ਲੰਬਾ ਜੰਪ, ਜੈਵਲਿਨ ਥ੍ਰੋਅ, ਹੈਮਰ ਥ੍ਰੋਅ ਵਿਚ ਜਿੱਤੇ ਜਦ ਕਿ ਚਾਂਦੀ ਦੀ ਤਮਗੇ ਹਾਈ ਜੰਪ ਅਤੇ ਅਤੇ 100 ਮੀਟਰ ਦੌੜ ਵਿਚ ਭਾਗ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਪਿਛਲੇ ਸਾਲ ਦਸੰਬਰ ਮਹੀਨੇ ਵਲਿੰਗਟਨ ਵਿਖੇ ਹੋਈਆਂ ਮਾਸਟਰ ਖੇਡਾਂ ਦੇ ਵਿਚ ਵੀ ਤਿੰਨ ਸੋਨੇ ਦੇ, ਪੰਜ ਚਾਂਦੀ ਦੇ ਅਤੇ ਇਕ ਕਾਂਸ਼ੀ ਦਾ ਤਮਗਾ ਜਿੱਤਿਆ ਸੀ।