
(ਬਠਿੰਡਾ) ਸਮਾਜਿਕ ਨਿਆ ਅਤੇ ਦੱਬੇ-ਕੁਚਲੇ ਅਣੂਸੂਚਿਤ ਸਮਾਜ ਦੇ ਬਰਾਬਰੀ ਦੇ ਹੱਕ ਅਤੇ ਸੰਵੀਧਾਨਿਕ ਹੱਕਾਂ ਦੀ ਰਾਖੀ ਲਈ ਪਾਵਰ ਆਫ ਸੋਸ਼ੀਅਲ ਯੂਨਿਟੀ (ਪੋਸੂ) ਦੇ ਝੰਡੇ ਹੇਠਾਂ ਸੂਬਾ ਪ੍ਰਧਾਨ ਫਕੀਰ ਚੰਦ ਜੱਸਲ ਦੀ ਅਗੁਵਾਈ ਵਿਚ “ਅਣਖ ਜਗਾਓ, ਅਜ਼ਾਦੀ ਪਾਓ” ਯਾਤਰਾ ਲੰਘੇ ਫਰਵਰੀ ਮਹੀਨੇ ਦੀ 26 ਤਰੀਕ ਨੂੰ ਆਦਿ-ਧਰਮ ਮਿਸ਼ਨ ਦੇ ਬਾਨੀ ਬਾਬੂ ਮੰਗੂ ਰਾਮ ਦੇ ਪਿੰਡ ਮੁੱਗੋਵਾਲ, ਤਹਿਸੀਲ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ ਤੋਂ ਸ਼ੁਰੂ ਕੀਤੀ ਗਈ ਸੀ। ਅਣੂਸੂਚਿਤ ਸਮਾਜ ਦੇ ਲੋਕਾਂ ਨੂੰ ਜਾਗਰੁੱਕ ਕਰਦੇ ਹੋਏ ਇਹ ਯਤਾਰਾ ਅੱਜ ਸਵੇਰੇ ਗੋਨਿਆਣੇ ਹੁੰਦੀ ਹੋਈ, ਬਠਿੰਡਾ ਵਿਖੇ ਪਹੁੰਚੀ। ਜਿੱਥੇ ਪਹੁੰਚਣ ‘ਤੇ ਸਮਾਜ ਦੇ ਲੋਕਾਂ ਨੇ ਉੇਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਬਾਬਾ ਸਾਹੇਬ ਅੰਬੇਡਕਰ ਦੇ ਨਾਅਰਿਆਂ ਨਾਲ ਅਕਾਸ਼ ਗੂੰਜਾਇਆ ਗਿਆ। ਇਸ ਯਤਾਰਾ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਗੂ ਹਰਿੰਦਰ ਸਿੰਘ ਚੋਪੜਾ ਨੇ ਕਿਹਾ ਕਿ ਇਸ ਯਾਤਰਾ ਦਾ ਮੰਤਵ ਦੱਬੇ-ਕੁੱਚਲੇ ਅਣੂਸੂਚਿਤ ਸਮਾਜ ਦੇ ਲੋਕਾਂ ਨੂੰ ਜਾਗਰੁੱਕ ਕਰਕੇ ਉਨ੍ਹਾਂ ਦੀ ਅਣਖ ਜਗਾ ਕੇ ਉਨ੍ਹਾਂ ਨੂੰ ਇੱਕ ਪਲੈਟਫਾਰਮ ‘ਤੇ ਇਕੱਠਾ ਕਰਨਾ ਹੈ। ਇਸੇ ਮੰਤਵ ਨਾਲ ਇਹ ਯਾਤਰਾ ਅੱਜ ਬਠਿੰਡਾ ਪਹੁੰਚੀ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਅਮਰੀਕ ਸਿੰਘ ਰੋਡ, ਗੋਲ ਡਿੱਗੀ, ਆਰਿਆਸਮਾਜ ਚੌਂਕ, ਧੋਬੀ ਬਜ਼ਾਰ, ਸਿਰਕੀ ਬਜ਼ਾਰ, ਆਵਾ ਬਸਤੀ ਆਦਿ ਇਲਾਕਿਆਂ ਵਿਚੋਂ ਹੁੰਦੇ ਹੋਏ ਸ਼ਾਮ ਨੂੰ ਸਥਾਨਕ ਬਾਬਾ ਸਾਹੇਬ ਅੰਬੇਡਕਰ ਪਾਰਕ ਵਿਚ ਪਹੁੰਚ ਕੇ ਉਨ੍ਹਾਂ ਦੀ ਮੂਰਤੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਸਮਾਪਤ ਕੀਤਾ ਜਾਵੇਗਾ। ਜਦਕਿ ਇਸ ਤੋਂ ਬਾਅਦ ਕੱਲ੍ਹ ਨੂੰ ਇਹ ਯਾਤਰਾ ਤਲਵੰਡੀ ਸਾਬੋ ਵੱਲ੍ਹ ਨੂੰ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਇਸੇ ਪ੍ਰਕਾਰ ਜਾਰੀ ਰਹੇਗੀ ਅਤੇ 30 ਅਪ੍ਰੈਲ ਨੂੰ ਸ਼ਹੀਦ ਊਧਮ ਸਿੰਘ ਦੇ ਜੱਦੀ ਪਿੰਡ ਸੁਨਾਮ ਵਿਖੇ ਪਹੁੰਚਕੇ ਸਮਾਪਤ ਹੋਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਫਕੀਰ ਚੰਦ ਜੱਸਲ ਅਤੇ ਹੋਰਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਦੱਬੇ ਕੁਚਲੇ ਲੋਕ ਅਤੇ ਸਮਾਜ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ ਅਤੇ ਸਭ ਆਸ ਉਮੀਦਾਂ ਛੱਡਕੇ ਨਿਰਾਸ਼ ਹੋ ਆਪਣੇ ਘਰਾਂ ਵਿਚ ਬੈਠਾ ਹੈ।ਇਸਦੀ ਬਹੁਤ ਵੱਡੀ ਮਿਸਾਲ ਹੈ ਕਿ ਪਿੱਛਲ਼ੇ ਦਿਨੀ ਉੱਚ ਸਿੱਖਿਆ ਹਾਸਿਲ ਪੜ੍ਹੀ ਲਿਖੀ ਡਾਕਟਰ ਪੰਪੋਸ਼ ਨੂੰ ਸਮਾਜਿਕ ਘ੍ਰਿਣਾ ‘ਤੇ ਜਾਤੀ ਵਿਤਕਰੇ ਦਾ ਸ਼ਿਕਾਰ ਹੁੰਦੇ ਹੋਏ ਅਸਮਰਥ ਹੋ ਆਪਣੀ ਜਵਾਨ ਗਵਾਉਣੀ ਪਈ। ਇਸ ਲਈ ਅਣੂਸੂਚਿਤ ਸਮਾਜ ਦੀ ਸੋਚ ‘ਤੇ ਅਣਖ ਨੂੰ ਜਗਾਉਣਾ ਬੇਹੱਦ ਜਰੂਰੀ ਹੈ, ਤਾਂ ਕਿ ਉਹ ਅੱਗੇ ਵੱਧ ਕੇ ਆਪਣੇ ਹੱਕਾਂ ਲਈ ਅਵਾਜ਼ ਉਠਾੳੇੁਂਦੇ ਹੋਏ ਲੜ੍ਹ ਸਕਣ। ਇਸਦੇ ਨਾਲ ਹੀ ਉਨ੍ਹਾਂ ਦੀਆਂ ਬਾਕੀ ਮੰਗਾਂ ਵਿਚ ਸਰਕਾਰੀ ਅਦਾਰਿਆਂ ਨੂੰ ਸਮਰੱਥ ਕਰਨ, ਸਿੱਖਿਆ ‘ਤੇ ਸਿਹਤ ਦਾ ਨਿੱਜੀਕਰਨ ਬੰਦ ਕਰਨ, ਸਬਸਿਡੀਆਂ ਦੀ ਥਾਂ ਰੁਜ਼ਗਾਰ ਮੁਹੱਈਆ ਕਰਵਾਉਣ, ਜਨਗਣਨਾ ਜਾਤੀ ਅਧਾਰਿਤ ਕਰਵਾਉਣ ਆਦਿ ਸ਼ਾਮਿਲ ਹੈ। ਇਸ ਮੌਕੇ ਜਗਦੇਵ ਸਿੰਘ ਦਿਉਣ, ਦਾਰਾ ਸਿੰਘ, ਰਾਜ਼ ਸਿੰਘ, ਬਲਵਿੰਦਰ ਸਿੰਘ, ਸੋਹਣ ਸਿੰਘ ਕੋਟੜਾ, ਗੁਰਸੇਵਕ ਸਿੰਘ, ਬੇਅੰਤ ਸਿੰਘ, ਚੇਤ ਸਿੰਘ ਕਲੇਰ, ਮੱਖਣ ਸਿੰਘ ਭਾਈਰੂਪਾ, ਮੋਹਣ ਸਿੰਘ, ਜਗਰੂਪ ਸਿੰਘ ਅਤੇ ਹੋਰ ਆਗੂਆਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਅਣੂਸੂਚਿਤ ਸਮਾਜ ਨੂੰ ਜਗਾਉਣ ਲਈ ਹੋਕਾ ਦਿੱਤਾ।
(ਜਸਪ੍ਰੀਤ ਸਿੰਘ)
jaspreetnews@gmail.com