ਪੁਲਿਸ ਥਾਣਿਆ ਵਿੱਚ ਪਟਾਕੇ ਚਲਾਉਣ ਵਾਲੇ ਪੰਜਾਬੀ  ਦੀ ਭਾਲ

(ਵਾਸ਼ਿੰਗਟਨ/ ਟੌਰਾਂਟੋ)- ਗ੍ਰੇਟਰ ਟੋਰਾਂਟੋ ਏਰੀਆ ਦੇ ਤਿੰਨ ਪੁਲਿਸ ਠਾਣਿਆ ਚ ਪਟਾਕੇ ਚਲਾਉਣ ਦੀਆਂ ਸ਼ਰਾਰਤਪੂਰਣ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 50 ਸਾਲਾ ਦੇ ਦਰਬਾਰਾ ਮਾਨ ਦੀ ਪੁਲਿਸ ਭਾਲ ਕਰ ਰਹੀ ਹੈ ਅਤੇ ਉਸਦੇ ਗ੍ਰਿਫਤਾਰੀ ਵਾਰੰਟ ਮੰਗੇ ਜਾ ਰਹੇ ਹਨ। ਇਹ ਘਟਨਾ ਲੰਘੇ ਐਤਵਾਰ ਰਾਤ 10 ਵਜੇ ਤੋਂ ਬਾਅਦ ਦੀ ਵਾਪਰੀ ਦੱਸੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ (ਪੀਆਰਪੀ) ਦੁਆਰਾ ਜਾਰੀ ਇੱਕ ਪ੍ਰੈਸ ਰੀਲੀਜ਼ ਅਨੁਸਾਰ ਸ਼ਕੀ ਵੱਲੋ ਕਥਿਤ ਤੌਰ ਤੇ ਦੋ ਮਿਸੀਸਾਗਾ ਦੇ ਅਤੇ ਇੱਕ ਬਰੈਂਪਟਨ ਦੇ ਪੁਲਿਸ ਸਟੇਸ਼ਨ ਚ ਜਾਕੇ ਪਟਾਕੇ ਚਲਾਏ ਗਏ ਹਨ। ਪਟਾਕੇ ਚਲਾਉਣ ਅਤੇ ਪੁਲਿਸ ਨਾਲ ਝੜਪ ਦੇ ਸ਼ਰਾਰਤਪੂਰਨ ਕੰਮ ਕਰਨ ਤੋਂ ਬਾਅਦ ਕਥਿਤ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਕੈਨੇਡਾ ਦੀ ਪੀਲ ਪੁਲਿਸ ਦੇ।ਮੁਤਾਬਕ ਦਰਬਾਰਾ ਸਿੰਘਮਾਨ ਕੋਲ 2017 ਦੀ ਬਲੈਕ ਫੋਰਡ ਐਕਸਪਲੋਰਰ ਗੱਡੀ ਹੈ ਜਿਸਦੀ ਸਸਕੈਚਵਨ ਦੀ ਲਾਇਸੈਂਸ ਪਲੇਟ ਅਤੇ  612 MVS ਨੰਬਰ ਹੈ।