ਨਿਊਜ਼ੀਲੈਂਡ ਵਿੱਚ 6.8 ਮੈਗਨੀਟਿਊਟ ਦਾ ਭੂਚਾਲ

ਅੱਜ ਸਥਾਨਕ ਸਮੇਂ ਮੁਤਾਬਿਕ 11 ਵਜੇ ਨਿਊਜ਼ੀਲੈਂਡ ਵਿੱਚ ਭੂਚਾਲ ਨੇ ਦਸਤਕ ਦਿੱਤੀ ਜਿਸ ਦੀ ਸ਼ਕਤੀ ਰਿਕਟਰ ਸਕੇਲ ਤੇ 6.8 ਮੈਗਨੀਟਿਊਟ ਦਰਸਾਈ ਗਈ ਹੈ।
ਭੂਚਾਲ ਦਾ ਕੇਂਦਰ ਨਿਊਜ਼ੀਲੈਂਡ ਦੇ ਨਜ਼ਦੀਕ ਕਰਮੈਡਕ ਟਾਪੂ ਹਨ ਅਤੇ ਇਸ ਦੀ ਡੂੰਘਾਈ 10 ਕਿਲੋਮੀਟਰ ਤੇ ਮੰਨੀ ਜਾ ਰਹੀ ਹੈ।

ਜੀਓਸਾਈਂਸ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਬੇਸ਼ੱਕ ਭੂਚਾਲ ਦੀ ਤੀਵਰਤਾ ਕਾਫੀ ਜ਼ਿਆਦਾ ਸੀ ਪਰੰਤੂ ਹਾਲ ਦੀ ਘੜੀ ਆਸਟ੍ਰੇਲੀਆ ਅਤੇ ਇਸਦੇ ਨਜ਼ਦੀਕ ਸੁਨਾਮੀ ਵਗਾਰਾ ਦਾ ਕੋਈ ਖਤਰਾ ਦਿਖਾਈ ਨਹੀਂ ਦਿੰਦਾ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ ਕਰਨੀ ਚਾਹੀਦੀ।
ਹੋਰ ਖ਼ਬਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।