ਨਿਊ ਸਾਊਥ ਵੇਲਜ਼ ਵਿਚਲੀ ਲੇਬਰ ਪਾਰਟੀ ਦਾ ਕਹਿਣਾ ਹੈ ਕਿ ਉਹ ਇਸ ਗੱਲ ਉਪਰ ਵਿਚਾਰ ਕਰ ਰਹੇ ਹਨ ਕਿ ਸਕੂਲਾਂ ਅੰਦਰ ਮੋਬਾਇਲ ਫੋਨਾਂ ਅਤੇ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਨੂੰ ਰੋਕਣ ਵਾਸਤੇ, ਸਕੂਲਾਂ ਅੰਦਰ ਮੋਬਾਇਲ ਜੈਮਰ ਲਗਾ ਦਿੱਤੇ ਜਾਣ। ਇਸਤੋਂ ਪਹਿਲਾਂ ਲੇਬਰ ਦੇ ਨੇਤਾ ਕਰਿਸ ਮਿਨਜ਼ ਨੇ ਐਲਾਨ ਕੀਤਾ ਸੀ ਕਿ ਜੇਕਰ ਆਉਣ ਵਾਲੀਆਂ ਚੋਣਾਂ ਦਾ ਫੈਸਲਾ ਪਾਰਟੀ ਦੇ ਹੱਕ ਵਿੱਚ ਹੁੰਦਾ ਹੈ ਤਾਂ ਉਹ ਸਕੂਲਾਂ ਅੰਦਰ ਮੋਬਾਇਲ ਫੋਨਾਂ ਦੇ ਇਸਤੇਮਾਲ ਉਪਰ ਹੀ ਰੋਕ ਲਗਾ ਦੇਣਗੇ।
ਸਿਰਫ ਅਧਿਆਪਕ, ਸਕੂਲ ਸਟਾਫ਼ ਜਾਂ ਬਿਮਾਰੀ ਆਦਿ ਨਾਲ ਗ੍ਰਸਤ ਵਿਦਿਆਰਥੀਆਂ ਨੂੰ ਹੀ ਮੋਬਾਇਲ ਦੀ ਛੋਟ ਦਿੱਤੀ ਜਾਵੇਗੀ।
ਰਾਜ ਵਿੱਚ ਇਸ ਸਮੇਂ ਰਾਜ ਦੀਆਂ ਜੋ ਜੇਲ੍ਹਾਂ (ਜਿਥਗੋਅ ਅਤੇ ਗੌਲਬਰਨ) ਵਿਖੇ ਹੀ ਮੋਬਾਇਲ ਜੈਮਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਆਸਟ੍ਰੇਲੀਆਈ ਮੀਡੀਆ ਅਥਾਰਿਟੀ (The Australian Communications and Media Authority (ACMA)) ਜੋ ਕਿ ਮੋਬਾਇਲ ਜੈਮਰਾਂ ਬਾਰੇ ਇਕਰਾਰ ਆਦਿ ਕਰਦੀ ਹੈ, ਦਾ ਕਹਿਣਾ ਹੈ ਕਿ ਤਕਨੀਕੀ ਆਪ੍ਰੇਟਰਾਂ ਵੱਲੋਂ ਉਨ੍ਹਾਂ ਕੋਲ ਅਜਿਹੀਆਂ ਤਜਵੀਜ਼ਾਂ ਵਾਸਤੇ ਪ੍ਰਪੋਜ਼ਲ ਆਏ ਹਨ ਅਤੇ ਇਨ੍ਹਾਂ ਉਪਰ ਵਿਚਾਰ ਕੀਤੇ ਜਾਣਗੇ।