ਪਰਥ ਦੀ ਜੇਲ੍ਹ ਅੰਦਰ ਇੱਕ ਕੈਦੀ ਦੀ ਭੇਦਭਰੀ ਹਾਲਤ ਵਿੱਚ ਹੋਈ ਮੌਤ

ਅੱਜ ਸਵੇਰ ਦੇ 8 ਕੁ ਵਜੇ ਨਾਲ ਪਰਥ ਦੀ ਹਾਕੇਆ ਜੇਲ੍ਹ ਅੰਦਰ ਉਸ ਸਮੇਂ ਬੇਚੈਨੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ 40 ਸਾਲਾਂ ਦੇ ਕੈਦੀ ਦੀ ਮ੍ਰਿਤਕ ਦੇਹ ਜੇਲ੍ਹ ਦੇ ਇੱਕ ਸੈੱਲ ਵਿੱਚੋਂ ਬਰਾਮਦ ਕੀਤੀ ਗਈ।
ਜਦੋਂ ਜੇਲ੍ਹ ਸਟਾਫ਼ ਨੂੰ ਪਤਾ ਲੱਗਾ ਕਿ ਇੱਕ ਕੈਦੀ ਬੇਸੁਧ ਗਿਰਿਆ ਪਿਆ ਹੈ ਤਾਂ ਉਨ੍ਹਾਂ ਨੇ ਤੁਰੰਤ ਪੈਰਾ ਮੈਡੀਕਲ ਸਟਾਫ਼ ਨੂੰ ਬੁਲਾਇਆ। ਮੈਡੀਕਲ ਸਟਾਫ਼ ਨੇ ਮੁੱਢਲੀ ਸਹਾਇਤਾ ਅਤੇ ਇਲਾਜ ਨਾਲ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰੰਤੂ ਉਹ ਤਾਂ ਪਹਿਲਾਂ ਹੀ ਚਲਾਣਾ ਕਰ ਚੁਕਿਆ ਸੀ।
ਪੱਛਮੀ ਆਸਟ੍ਰੇਲੀਆਈ ਪੁਲਿਸ ਅਤੇ ਪੁਲਿਸ ਦੇ ਜਾਸੂਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਇਸ ਦੀ ਰਿਪੋਰਟ ਕੋਰੋਨਰ ਨੂੰ ਸੌਂਪ ਦਿੱਤੀ ਜਾਵੇਗੀ।