11 ਸਾਲ ਦੇ ਬੱਚੇ ਨੂੰ ਮਾਰੀ ਰੇਲਗੱਡੀ ਨੇ ਟੱਕਰ, ਹਾਲਤ ਗੰਭੀਰ

ਦੱਖਣੀ ਆਸਟ੍ਰੇਲੀਆ ਦੇ ਇਵਾਂਸਟਨ ਗਾਰਡਨਜ਼ ਵਿਖੇ, ਟੈਂਬੇਲਿਨ ਰੇਲਵੇ ਸਟੇਸ਼ਨ ਕੋਲ ਕੁੱਝ ਬੱਚੇ ਰੇਲਵੇ ਟ੍ਰੈਕ ਤੇ ਖੇਡ ਰਹੇ ਸਨ ਕਿ ਅਚਾਨਕ ਗੱਡੀ ਆ ਗਈ। ਬੱਚੇ ਪਰ੍ਹਾਂ ਨੂੰ ਭੱਜ ਲਏ ਪਰੰਤੂ ਇੱਕ 11 ਸਾਲਾਂ ਦਾ ਬੱਚਾ ਰੇਲ ਗੱਡੀ ਦੀ ਚਪੇਟ ਵਿੱਚ ਆ ਗਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪੈਰਾਮੈਡੀਕਲ ਸਟਾਫ਼ ਨੇ ਤੁਰੰਤ ਪਹੁੰਚ ਕੇ ਬੱਚੇ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਤੁਰੰਤ ਹੀ ਬੱਚਿਆਂ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਇਸ ਕਾਰਵਾਈ ਦੌਰਾਨ ਗੱਡੀ ਟ੍ਰੈਕ ਤੇ ਹੀ ਰੋਕ ਲਈ ਗਈ ਸੀ ਅਤੇ ਪੁਲਿਸ ਨੇ ਬਣਦੀ ਕਾਰਵਾਈ ਹੋਣ ਤੱਕ ਕਿਸੇ ਵੀ ਯਾਤਰੀ ਨੂੰ ਰੇਲ ਗੱਡੀ ਵਿੱਚੋਂ ਬਾਹਰ ਨਹੀਂ ਆਉਣ ਦਿੱਤਾ ਅਤੇ ਥਾਂ ਕਲੀਅਰ ਹੋਣ ਤੋਂ ਬਾਅਦ ਹੀ ਰੇਲ ਗੱਡੀ ਆਪਣੇ ਅਗਲੇ ਸਫ਼ਰ ਉਪਰ ਰਵਾਨਾ ਹੋਈ।