ਸਾਹਿਤ ਸੱਭਿਆਚਾਰ ਮੰਚ ਰਜਿ: ਦਾ ਹੋਇਆ ਚੋਣ ਅਜਲਾਸ -ਬਲਵਿੰਦਰ ਸਿੰਘ ਭੁੱਲਰ ਬਣੇ ਪ੍ਰਧਾਨ

(ਬਠਿੰਡਾ) ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਦੀ ਇੱਕ ਭਰਵੀਂ ਮੀਟਿੰਗ ਮੰਚ ਦੇ ਪ੍ਰਧਾਨ ਤੇ ਸ੍ਰੋਮਣੀ ਸਾਹਿਤਕਾਰ ਅਤਰਜੀਤ ਕਹਾਣੀਕਾਰ ਦੀ ਰਹਿਨੁਮਾਈ ਹੇਠ ਹੋਈ। ਇਸ ਮੌਕੇ ਸਭਾ ਦੇ ਸੰਵਿਧਾਨ ਅਨੁਸਾਰ ਕਾਰਜਕਾਰਨੀ ਦਾ ਸਮਾਂ ਪੂਰਾ ਹੋਣ ਤੇ ਅਹੁਦੇਦਾਰਾਂ ਵੱਲੋਂ ਅਸਤੀਫਾ ਦਿੱਤਾ ਗਿਆ। ਵਿੱਤ ਸਕੱਤਰ ਦੁਆਰਾ ਤਿਆਰ ਕੀਤਾ ਲੇਖਾ ਜੋਖਾ ਸ੍ਰੀ ਅਤਰਜੀਤ ਹੁਰਾਂ ਪੇਸ਼ ਕੀਤਾ, ਜਿਸਤੇ ਆਤਮਾ ਰਾਮ ਰੰਜਨ ਵੱਲੋਂ ਨਜਰਸ਼ਾਨੀ ਕਰਕੇ ਕੁੱਝ ਸੁਝਾਅ ਦਿੱਤੇ ਅਤੇ ਪਾਸ ਕੀਤਾ ਗਿਆ।
ਇਸ ਉਪਰੰਤ ਅਗਲੀ ਕਾਰਜਕਾਰਨੀ ਚੁਣੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਸਰਵ ਸ੍ਰੀ ਅਤਰਜੀਤ ਨੂੰ ਸ੍ਰਪਰਸਤ, ਬਲਵਿੰਦਰ ਸਿੰਘ ਭੁੱਲਰ ਪ੍ਰਧਾਨ, ਭੁਪਿੰਦਰ ਸੰਧੂ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਬੰਗੀ ਜਨਰਲ ਸਕੱਤਰ, ਪੋਰਿੰਦਰ ਸਿੰਗਲਾ ਵਿੱਤ ਸਕੱਤਰ, ਜਸਕਰਨ ਸਿੰਘ ਮੀਤ ਪ੍ਰਧਾਨ, ਦਰਸ਼ਨ ਦਰਸੀ ਜੁਆਇੰਟ ਸਕੱਤਰ, ਸਤਵਿੰਦਰ ਸਿਵੀਆਂ ਪ੍ਰਚਾਰ ਸਕੱਤਰ, ਗੁਰਪ੍ਰੀਤ ਸਿੰਘ ਪ੍ਰੀਤ ਪ੍ਰੈਸ ਸਕੱਤਰ ਅਤੇ ਅਮਰਜੀਤ ਜੀਤ ਮੁੱਖ ਸਲਾਹਕਾਰ ਚੁਣੇ ਗਏ। ਸ੍ਰੀ ਅਤਰਜੀਤ ਅਤੇ ਮੰਚ ਦੇ ਬੁਲਾਰੇ ਤੇ ਮੈਗਜੀਨ ਪਰਵਾਜ ਦੇ ਸੰਪਾਦਕ ਆਤਮਾ ਰਾਮ ਰੰਜਨ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ। ਸ੍ਰੀ ਰੰਜਨ ਨੇ ਮੈਂਬਰਸਿਪ ਵਧਾਉਣ ਅਤੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸੁਹਿਰਦਤਾ ਤੇ ਦ੍ਰਿੜਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਇਸਤੋਂ ਬਾਅਦ ਰਚਨਾਵਾਂ ਦਾ ਦੌਰ ਚੱਲਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਰਣਬੀਰ ਰਾਣਾ, ਬੀਬਾ ਕਮਲ, ਸੁਖਵਿੰਦਰ ਕੌਰ ਫਰੀਦਕੋਟ, ਤੇਜਾ ਸਿੰਘ ਪੇਮੀ, ਕੰਵਲਜੀਤ ਕੁਟੀ, ਹਰਮੀਤ ਕੋਟਗੁਰੂ, ਅਵਤਾਰ ਬਾਹੀਆ, ਬਿਕਰਮਜੀਤ ਪੂਹਲਾ, ਹਿੰਮਤ ਰਾਏ ਆਦਿ ਵੀ ਹਾਜਰ ਸਨ।