‘‘ਨਸ਼ਿਆਂ ਤੋਂ ਬਚਾਅ ਸਬੰਧੀ ਉਪਾਅ, ਰੋਕਥਾਮ’’

ਅੱਜ ਦੇ ਇਸ ਤੇਜ਼ ਰਫ਼ਤਾਰ ਸਮੇਂ ਦੌਰਾਨ ਮਨੁੱਖ ਦੀ ਤੇਜ਼ੀ ਨਾਲ ਤਰੱਕੀ ਕਰਨ ਦੀ ਲਾਲਸਾ ਤੇ ਸਮੇਂ ਤੋਂ ਪਹਿਲਾਂ ਅਮੀਰ ਬਨਣ ਅਤੇ ਆਪਣੇ ਜ਼ਿੰਦਗੀ ਦੇ ਅਸਲ ਮੁਕਾਮ ਤੱਕ ਪਹੁੰਚਣ ਦੀ ਦੌੜ ਨੇ ਵਿਅਕਤੀ ਨੂੰ ਅੰਨ੍ਹਾ ਕਰ ਦਿੱਤਾ ਹੈ ਕਿ ਉਹ ਸਭ ਕੁੱਝ ਭੁੱਲ-ਭੁੱਲਾ ਕੇ ਦਿਨ-ਰਾਤ ਮਿਹਨਤ ਮੁਸ਼ੱਕਤ ਕਰਨ ਵਿੱਚ ਲੱਗਿਆ ਰਹਿੰਦਾ ਹੈ ਜਿਸ ਦੌਰਾਨ ਉਸਨੂੰ ਆਪਣੇ ਸ਼ਰੀਰ ਦੀ ਸਾਂਭ-ਸੰਭਾਲ ਰੱਖਣਾ ਤਾਂ ਦੂਰ ਦੀ ਗੱਲ ਉਹ ਸ਼ਿਫਟਾ ਲਾ ਕੇ ਘੰਟਿਆ ਬੰਦੀ ਕੰਮ ਵਿੱਚ ਜੁੱਟਿਆ ਹੋਇਆ ਆਪਣੇ ਸਰੀਰ ਨੂੰ ਵੱਖ-ਵੱਖ ਕਿਸਮ ਦੇ ਨਸ਼ਿਆ ਵਿੱਚ ਧੱਕ ਦਿੰਦਾ ਹੈ ਆਪਣੇ ਸਰੀਰ ਤੋਂ ਲੋੜ ਤੋਂ ਵੱਧ ਜ਼ੋਰ ਲਾਉਣ ਅਤੇ ਸਮੇਂ ਤੋ ਵਧਕੇ ਕੰਮ ਕਰਨ ਦੀ ਲਾਲਸਾ ਉਸਨੂੰ ਕਈ ਖਤਰਨਾਕ ਨਸ਼ਿਆ ਦਾ ਆਦੀ ਬਣਾ ਛੱਡਦੀ ਹੈ ਜੋ ਕਿ ਹੌਲੀ-ਹੌਲੀ ਉਹ ਇਹਨਾਂ ਵਿੱਚ ਡੁੱਬਦਾ ਜਾਂਦਾ ਹੈ ਅਤੇ ਉਸਨੂੰ ਇਹ ਤੱਕ ਯਾਦ ਨਹੀ ਰਹਿੰਦਾ ਕਿ ਉਹ ਕਿਸੇ ਨਸ਼ੇ ਦਾ ਗੁਲਾਮ ਹੋ ਗਿਆ ਹੈ । ਕਈ ਵਾਰ ਵਿਅਕਤੀ ਇਹ ਸਮਝ ਹੀ ਨਹੀ ਸਕਦਾ ਕਿ ਅਸਲ ਵਿੱਚ ਉਹ ਕਿਵੇ ਅਤੇ ਕਿਸ ਤਰ੍ਹਾ ਨਸ਼ੇ ਦਾ ਗੁਲਾਮ ਬਣਿਆ । ਸਭ ਤੋਂ ਅਹਿਮ ਅਤੇ ਵਿਸ਼ੇਸ ਗੱਲ ਸਮਝਣ ਦੀ ਲੋੜ ਹੋ ਕਿ ਅਸਲ ਵਿੱਚ ਨਸ਼ਾ ਹੈ ਕੀ……..?

ਨਸ਼ਾ ਕੀ ਹੈ ? ਨਸ਼ਾ ਜੋ ਕਿ ਇੱਕ ਮਿੱਠਾ ਜ਼ਹਿਰ ਹੈ ਕੋਈ ਵੀ ਵਸਤੂ ਜਿਸਦੀ ਲੋੜ ਅਤੇ ਮਾਤਰਾਂ ਤੋ ਜਿਆਦਾ ਸੇਵਨ ਕਰਨਾ ਜਾਂ ਫਿਰ ਇੱਕ ਗੋਲੀ ਜਾਂ ਦਵਾਈ ਦੇ ਤੌਰ ਤੋ ਲੰਬੇ ਸਮੇਂ ਤੋਂ ਲੈਣਾ ਅਤੇ ਉਸਦੀ ਆਦਤ ਪੈ ਜਾਣਾ ਇਸ ਤਰ੍ਹਾ ਰੋਜ਼ਾਨਾ ਦੀ ਆਦਤ ਅਤੇ ਉਸਦਾ ਸੇਵਨ ਜੋ ਕਿ ਪਹਿਲਾਂ-ਪਹਿਲ ਸਾਨੂੰ ਅਰਾਮ ਅਤੇ ਖੁਸ਼ੀ ਦਿੰਦਾ ਹੈ। ਪਰੰਤੂ ਅੰਤ ਵਿੱਚ ਇਹ ਸਾਡੀ ਅੰਦਰੂਨੀ ਕਮਜੋਰੀ ਵਜੋਂ ਉੱਭਰ ਕੇ ਸਾਹਮਣੇ ਆਉਦਾਂ ਹੈ। ਜਿਸ ਕਾਰਨ ਵਿਅਕਤੀ ਆਪਣੇ ਆਪ ਤੋਂ ਬੇਖਬਰ ਹੋ ਜਾਂਦਾ ਹੈ। ਅਤੇ ਉਸ ਨਸ਼ੇ ਅਤੇ ਦਵਾਈ ਦਾ ਆਦੀ ਹੋ  ਜਾਂਦਾ ਹੈ। ਜਿਸ ਤੋਂ ਬਿਨ੍ਹਾਂ ਉਸਦਾ ਗੁਜਾਰਾ ਅਸੰਭਵ ਹੋ ਜਾਂਦਾ ਹੈ । ਅਤੇ ਹੌਲੀ-ਹੌਲੀ ਉਹ ਵਿਅਕਤੀ ਉਸ ਨਸ਼ੇ ਦੇ ਅੰਦਰ ਧਸਦਾ ਚਲਾ ਜਾਂਦਾ ਹੈ।

ਇਸ ਤਰ੍ਹਾਂ ਇਹ ਨਸ਼ਾ ਜੋ ਕਿ ਅੱਗੇ ਚਲ ਕੇ ਬਹੁਤ ਹੀ ਭਿਆਨਕ ਰੂਪ ਅਖਿਤਿਆਰ ਕਰ ਲੈਂਦਾ ਹੈ ਜਿਸ ਵਿੱਚ ਘਰਾਂ ਦੇ ਇਕਲੌਤੇ ਦੀਵੇ ਤੱਕ ਬੁੱਝ ਜਾਂਦੇ ਹਨ ਇਹਨਾਂ ਨਸ਼ਿਆ ਬਾਰੇ ਇਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ……………………….

ਬੰਦ ਬੋਤਲ ਨੂੰ ਬੰਦਿਆ ਖੋਲ ਨਾ ਤੂੰ

ਇਸ ਬੋਤਲ ਦੇ ਵਿੱਚ ਕੰਗਾਲੀਆ ਨੇ

ਇਹਨੇ ਰਚਕੇ ਕਈਆ ਦੇ ਦਿਲਾ ਅੰਦਰ

ਕਾਂਗੜਾ ਵਾਗਰਾਂ ਹੱਡੀਆ ਗਾਲੀਆ ਨੇ

ਯਾਰੋ ਸੁੱਕ ਸਰੀਰ ‘ਚ ਖੂਨ ਜਾਂਦਾ

ਉੱਡ ਚਿਹਰੇ ਤੋਂ ਜਾਂਦੀਆ ਲਾਲੀਆ ਨੇ

ਇਸ ਪ੍ਰਕਾਰ ਨਸ਼ਾਖੋਰੀ ਇੱਕ ਸਮਾਜਿਕ ਸਮੱਸਿਆ ਬਣਕੇ ਸਾਹਮਣੇ ਆ ਰਹੀ ਹੈ ਜੋ ਕਿ ਇਹ ਸਮੱਸਿਆ ਬਹੁਤ ਤੇਜ਼ੀ ਨਾਲ ਸਾਡੇ ਸਮਾਜ ਵਿੱਚ ਆਪਣੀਆ ਜੜ੍ਹਾਂ ਜਮਾ ਚੁੱਕੀ ਹੈ। ਅੱਜ ਦੇ ਇਸ ਤੇਜ਼ ਰਫ਼ਤਾਰ ਯੁੱਗ ਵਿੱਚ ਹਰ ਇੱਕ ਵਿਅਕਤੀ ਬੱਚੇ ਤੋ ਲੈ ਕੇ ਬਜੁਰਗਾਂ ਤੱਕ ਹਰ ਕੋਈ ਇਸ ਨਸ਼ਾਖੋਰੀ ਦਾ ਆਦੀ ਹੋ ਰਿਹਾ ਹੈ। ਇਸ ਤਰ੍ਹਾਂ ਦੇ ਸੇਵਨ ਕਰਨ ਵਾਲੇ ਵਿਅਕਤੀ ਕਹਿੰਦੇ ਹਨ ਕਿ ਅਸੀ ਇਸਦਾ ਸੇਵਨ ਨਸ਼ੀਲੀਆ ਦਵਾਈਆ ਜੋ ਕਿ ਸਾਡੇ ਸਰੀਰ ਨੂੰ ਅਰਾਮ ਅਤੇ ਖੁਸ਼ੀ ਦਿੰਦੀਆ ਹਨ ਪਰੰਤੂ ਉਹਨਾਂ ਨੂੰ ਇਹ ਪਤਾ ਹੀ ਨਹੀ ਚਲਦਾ ਕਿ ਇਸ ਤਰ੍ਹਾਂ ਦਾ ਅਰਾਮ ਅਤੇ ਖੁਸ਼ੀ ਉਹਨਾ ਦੇ ਸਰੀਰ ਦਾ ਸੰਤੁਲਨ ਵਿਗਾੜ ਕੇ ਰੱਖ ਦਿੰਦੀਆ ਹਨ । ਨਸ਼ੇ ਦੀ ਸਰੀਰ ਅੰਦਰ ਪਹਿਚਾਣ ਕਿਵੇਂ ਕਰੀਏ?

ਸਾਡੇ ਸਰੀਰ ਅੰਦਰ ਬਿਮਾਰੀ ਨਾਲ ਲੜਨ ਲਈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕੁੱਝ ਜੀਵਾਣੂ ਹੁੰਦੇ ਹਨ ਪਰੰਤੂ ਨਸ਼ੀਲੀਆ ਦਵਾਈਆ ਅਤੇ ਨਸ਼ੇ ਦੀ ਲਗਾਤਾਰ ਰੋਜ਼ਾਨਾ ਵਰਤੋਂ ਉਹਨਾਂ ਨੂੰ ਅੰਦਰੋ-ਅੰਦਰੀ ਮਾਰ ਦਿੰਦੀਆ ਹਨ। ਜਿਸ ਕਾਰਨ ਸਰੀਰ ਵਿੱਚ ਬਿਮਾਰੀਆ ਨਾਲ ਲੜਨ ਦੀ ਸ਼ਕਤੀ ਜੋ ਕਿ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਜਿਸਦੀ ਵਜ੍ਹਾਂ ਕਾਰਨ ਪੀੜਤ ਵਿਅਕਤੀ ਜਲਦੀ ਹੀ ਬਿਮਾਰੀਆਂ ਅਤੇ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ । ਜਿਸ ਕਾਰਨ ਉਹ ਛੋਟੀ ਤੋਂ ਛੋਟੀ ਬਿਮਾਰੀ ਦੀ ਲਪੇਟ ਵਿੱਚ ਜਲਦੀ ਆ ਜਾਂਦਾ ਹੈ ਅਤੇ ਇਹ ਬਿਮਾਰੀ ਜੋ ਕਿ ਲੰਬਾ ਸਮਾਂ ਉਸਦੇ ਸਰੀਰ ਨੂੰ ਚਿੰਬੜੀ ਰਹਿੰਦੀ ਹੈ ਅਤੇ ਨਸ਼ਾ ਕਰਨ ਵਾਲਾ ਵਿਅਕਤੀ ਹਮੇਸ਼ਾ ਕਾਹਲ ਵਿੱਚ ਰਹਿੰਦਾ ਹੈ ਅਤੇ ਉਸਦੇ ਚਿਹਰੇ ਦਾ ਰੰਗ ਹਰ ਸਮੇਂ ਲਾਲ ਜਾਂ ਗੁਲਾਬੀ ਹੋਇਆ ਰਹਿੰਦਾ  ਹੈ ਇਸਦੇ ਨਾਲ ਹੀ ਉਸਦੀਆ ਅੱਖਾਂ ਅਤੇ ਉਸਦੇ ਕੰਮ ਕਰਨ ਦੇ ਢੰਗ ਜਾਂ ਬੋਲ-ਬਾਣੀ, ਤੁਰਨ-ਫਿਰਨ ਤੋਂ ਆਮ ਲੋਕ ਜਲਦੀ ਹੀ ਅੰਦਾਜ਼ਾ ਲਗਾ ਲੈਂਦੇ ਹਨ ਜੋ ਕਿ ਹਮੇਸ਼ਾ ਜਿਆਦਾਤਰ

ਸਹੀ ਸਾਬਿਤ ਹੁੰਦਾ ਹੈ ।

ਨਸ਼ਾਖੋਰੀ ਦੇ ਕਾਰਨ……….? ਨਸ਼ੇ ਕਿਹੜੇ ਹਨ ਅਤੇ ਇਹਨਾਂ ਦੇ ਕਾਰਨ ਕੀ ਹਨ? ਜਿਸ ਵਿੱਚ ਬੀੜੀ, ਸਿਗਰਟ, ਸ਼ਰਾਬ, ਭੁੱਕੀ, ਅਫੀਮ, ਟੀਕੇ, ਕੋਕੀਨ, ਭੰਗ, ਚਰਸ਼, ਗਾਜਾ, ਚਿੱਟਾ, ਬਰਾਉਨ ਸ਼ੂਗਰ ਆਦਿ ਇਹ ਸਭ ਨਸ਼ੀਲੀਆਂ ਵਸਤੂਆਂ ਜੋ ਕਿ ਨਸ਼ੇ ਦੇ ਰੂਪ ਵਿੱਚ ਜਾਣੀਆ ਜਾਂਦੀਆ ਹਨ ।

ਕਾਰਨ, ਨਿਸ਼ਾਨੀਆ…………..।

  1. ਨੀਂਦ ਨਾ ਆਉਣਾ
  2. ਕੰਮ ‘ਚ ਦਿਲ ਨਾ ਲੱਗਣਾ
  3. ਚਿੜਚਿੜਾ ਸ਼ੁਭਾਅ
  4. ਅੱਖਾਂ ਵਿੱਚ ਲਾਲੀ
  5. ਟੈਨਸ਼ਨ, ਦਿਮਾਗ ਤੋ ਬੋਝ
  6. ਤਨਾਅ
  7. ਜਿਆਦਾ ਕੰਮ ਕਰਨਾ
  8. ਮਾੜੀ ਸੰਗਤ

ਇਸ ਤਰ੍ਹਾ ਇਹ ਸਭ ਕਾਰਨ, ਵਜ੍ਹਾ ਬਣਦੇ ਹਨ ਅਤੇ ਵਿਸ਼ੇਸ ਨਿਸ਼ਾਨੀਆਂ ਵਜੋਂ ਉੱਭਰਕੇ ਸਾਹਮਣੇ ਸਪੱਸ਼ਟ ਸੰਕੇਤ ਕਰਦੇ ਹਨ । ਸਰਵੇਖਣ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਹਰ ਦਸ ਮਿੰਟ ਬਾਅਦ ਬਲਣ ਵਾਲਾ ਸਿਵਾ ਇੱਕ ਨਸ਼ਈ ਜਾ ਨਸ਼ੇ ਕਰਨ ਵਾਲੇ ਵਿਅਕਤੀ ਦਾ ਹੁੰਦਾ ਹੈ । ਇਹਨਾਂ ਨਸ਼ਿਆ ਦੇ ਕਾਰਨ ਹੀ ਅਨੇਕਾ ਦੁਰਘਟਨਾਵਾਂ, ਬਲਤਕਾਰ, ਕਤਲ, ਲੜਾਈਆਂ, ਤਲਾਕ, ਰਿਸ਼ਤਿਆ ਦੀ ਟੁੱਟ ਭੱਜ ਹੁੰਦੀ ਹੈ । ਰੋਜਾਨਾ ਕਿੰਨੀਆਂ ਹੀ ਸੁਹਾਗਣਾ ਦੇ ਸੁਹਾਗ ਉਜੜਦੇ ਵਿਖਾਈ ਦਿੰਦੇ ਹਨ ਉਹਨਾਂ ਦੇ ਪਿੱਛੇ ਲਵਾਰਿਸ ਬੱਚੇ ਬੁੱਢੇ ਮਾਂ-ਪਿਓ ਜਿਹਨਾਂ ਦਾ ਦੁੱਖ ਜੋ ਕਿ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ । ਜੁਰਮਾਂ ਦੇ ਗਰਾਫ਼ ਵਿੱਚ ਲਗਾਤਾਰ ਵਾਧਾ ਰੋ ਰਿਹਾ ਹੈ। ਅੱਜ ਦੇ ਨੌਜਵਾਨ ਨਸ਼ਿਆ ਦੀ ਲਪੇਟ ਵਿੱਚ ਆ ਕੇ ਨਾ ਸ਼ਿਰਫ ਆਪਣਾ-ਆਪ ਹੀ ਬਰਬਾਦ ਨਹੀ ਕਰਦੇ ਸਗੋਂ ਆਪਣੇ ਮਾਪਿਆ ਦੇ ਸੰਜੋਏ ਸੁਪਨਿਆਂ ਨੂੰ ਵੀ ਖੇਰੂ-ਖੇਰੂ ਕਰਦੇ ਹਨ । ਜਦੋਂ ਤੱਕ ਮਾਪੇ ਗੋਰ ਕਰਦੇ ਹਨ ਉਦੋ ਤੱਕ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਜਿਉਂ-ਜਿਉਂ ਬੱਚੇ ਵੱਡੇ ਜਵਾਨ ਹੁੰਦੇ ਹਨ ਉਹਨਾਂ ਦੇ ਸੁਪਨੇ ਵੀ ਵੱਡੇ ਹੁੰਦੇ ਜਾਂਦੇ ਹਨ । ਉਹ ਸੁਪਨੇ ਤੋਂ ਜਾਣੂ ਤਾਂ ਹੋ ਜਾਂਦੇ ਹਨ ਪਰ ਉਹਨਾਂ ਸੁਪਨਿਆਂ ਦੀ ਪੂਰਤੀ ਕਿਝ ਕਰਨੀ ਹੈ ਤੋ ਜਾਣੂ ਨਹੀਂ ਹੁੰਦੇ । ਜਿਸ ਲਈ ਉਹ ਗਲਤ ਦਿਸ਼ਾ ਨਿਰਦੇਸ਼ ਚੁਣਦੇ ਹਨ । ਅਤੇ ਸੋਰਟ-ਕੱਟ ਰਾਸਤੇ ਚੁਣਦੇ ਹਨ ਪਰੰਤੂ ਉਸ ਸਮੇਂ ਮਾਪਿਆਂ ਦੇ ਮਾਰਗ ਦਰਸ਼ਨ ਦੀ ਲ਼ੋੜ ਹੁੰਦੀ ਹੈ ਉਹ ਉਸ ਵੇਲੇ ਜਿਹੜੇ ਮਾਪੇ ਸਥਿਤੀ ਨੂੰ ਸਮਝ ਲੈਂਦੇ ਹਨ । ਉਹਨਾਂ ਦੇ ਬੱਚਿਆ ਦੇ ਹਰ ਸੁਪਨੇ ਕਰ ਲੈਂਦੇ ਹਨ ਇਸਦੇ ਉਲਟ ਜੋ ਸਮੇਂ ਦੀ ਨਜਾਕਤ ਨੂੰ ਨਹੀ ਸਮਝਦੇ ਸਿਰਫ਼ ਪੈਸਾ ਕਮਾਉਣ ਤਰੱਕੀ ਕਰਨ ਤੱਕ ਸੀਮਤ ਰਹਿੰਦੇ ਹਨ। ਉਹ ਹਰ ਪਾਸੇ ਤੋਂ ਨਾਕਾਮਯਾਬ ਅਤੇ ਫੇਲ ਹੋ ਜਾਂਦੇ ਹਨ । ਅੰਤ ਵਿੱਚ ਉਹ ਸਥਿਤੀ ਉੱਪਰ ਕਾਬੂ ਪਾਉਣ ਲਈ ਆਪਣੇ ਬੱਚਿਆ ਉੱਪਰ ਪ੍ਰੈਸ਼ਰ ਪਾਉਂਦੇ ਹਨ ਗਾਲੀ ਗਲੋਂਚ ਕਰਦੇ ਹਨ ਪਿਆਰ ਨਾਲ ਨਹੀ ਸਮਝਾਉਂਦੇ ਅੰਤ ਉਹਨਾਂ ਦੇ ਬੱਚੇ ਨਸ਼ਿਆ ਦੇ ਰਾਹ ਪੈ ਜਾਂਦੇ ਹਨ । ਜਿਸ ਕਰਕੇ ਉਹ ਆਪਣੇ ਅਤੇ ਆਪਣੇ ਮਾਪਿਆ ਦੀ ਇੱਜਤ ਮਿੱਟੀ ਵਿੱਚ ਰੋਲ ਦਿੰਦੇ ਹਨ। ਇਸ ਕਰਕੇ ਇੱਕ ਸਾਇਰ ਨੇ ਕਿਹਾ ਹੈ………

ਸੁਪਨੇ ਹਮੇਸ਼ਾ ਨੀਂਦ ਵਿੱਚ ਨਹੀਂ ਲੈਣੇ ਚਾਹੀਦੇ

ਸੁਪਨੇ ਜਾਗਦਿਆਂ ਲੈਣੇ ਚਾਹੀਦੇ ਹਨ, ਤਾਂ ਕਿ  ਪੂਰੇ ਹੋ ਸਕਣ ।

ਨਸ਼ੇ ਤੋ ਕਿਵੇ ਬਚੀਏ………….?

ਨੌਜਵਾਨ ਬੱਚਿਆ ਨੂੰ ਨਸ਼ਿਆ ਤੋਂ ਬਚਾਅ ਲਈ ਸਭ ਤੋ ਅਹਿਮ ਅਤੇ ਵਿਸ਼ੇਸ ਯੋਗਦਾਨ ਉਹਨਾਂ ਦੇ ਖੁਦ ਦੇ ਮਾਪੇ ਇਹ ਵਿਸ਼ੇਸ ਰੋਲ ਅਦਾ ਕਰ ਸਕਦੇ ਹਨ। ਉਹਨਾਂ ਨੂੰ ਚਾਹੀਦਾ ਹੈ ਕਿ ਬੱਚੇ ਦੀ ਹਰ ਹਰਕਤ ਅਤੇ ਉਸਦੀ ਦੋਸਤਾਂ ਦੀ ਸੰਗਤ ਕਿਵੇਂ ਦੀ ਹੈ ਅਤੇ ਬੱਚਿਆ ਪ੍ਰਤਿ ਆਪਣੀ ਵਿਸ਼ੇਸ ਜਿੰਮੇਵਾਰੀ ਅਤੇ ਫ਼ਰਜ ਕਿ ਉਹ ਕਿਸ ਸਮੇਂ ਅਤੇ ਕਦੋਂ ਕਿਥੇ ਜਾਂਦੇ ਹਨ ਅਤੇ ਕਦੋਂ ਵਾਪਿਸ ਆਉਂਦੇ ਹਨ ਬੱਚਿਆ ਉੱਪਰ ਕਰੜੀ ਨਜ਼ਰ ਰੱਖਣ ਅਤੇ ਵਿਸ਼ੇਸ ਵਿਅਕਤੀ ਦੁਆਰਾ ਆਪਣੇ ਬੱਚੇ ਦੀ ਸ਼ਿਕਾਇਤ ਦੱਸਣ ਉਪਰੰਤ ਉਸਦਾ ਧੰਨਵਾਦ ਕਰਨ ਨਾ ਕਿ ਉਲਟਾ ਉਸਨੂੰ ਗਾਲੀ ਗਲੋਚ ਕਰਨ ਕਿ ਹਮੇਸ਼ਾ ਸਾਡਾ ਬੱਚਾ ਹੀ ਸਹੀ ਹੈ । ਇਸ ਤੋ ਇਲਾਵਾ ਹਰ ਪ੍ਰਕਾਰ ਦੀ ਖਾਣ-ਪੀਣ ਦੀਆਂ ਵਸਤੂਆਂ ਵੱਲ ਵਿਸ਼ੇਸ ਧਿਆਨ ਦੇਣ ਕਿ ਉਹਨਾਂ ਦਾ ਬੱਚਾ ਕਿਸੇ ਪ੍ਰਕਾਰ ਦੇ ਨਸ਼ੇ ਦੀ ਆਦਤ ਦਾ ਸ਼ਿਕਾਰ ਤਾਂ ਨਹੀ ।

ਇਸ ਪ੍ਰਕਾਰ ਸਮਝਦਾਰ ਮਾਪੇ ਆਪਣੇ ਬੱਚਿਆਂ ਸਾਹਮਣੇ ਕਦੇਂ ਵੀ ਇਹ ਹਰਕਤਾਂ ਨਹੀਂ ਕਰਦੇ ਜਿਵੇਂ ਕਿ:-

  1. ਬੱਚਿਆਂ ਤੋਂ ਦਾਰੂ ਦੀ ਬੋਤਲ ਮੰਗਵਾਉਣਾ ।
  2. ਘਰ ਵਿੱਚ ਦੋਸਤਾਂ-ਮਿੱਤਰਾਂ ਨੂੰ ਬੁਲਾਕੇ ਬੱਚਿਆਂ ਤੋਂ ਸ਼ਰਾਬ ਅਤੇ ਹੋਰ ਸਮਗੱਰੀ ਮੰਗਵਾਉਣਾ ਜਿਸ ਕਾਰਨ ਬੱਚੇ ਮਾਪਿਆ ਤੋਂ ਡਰਨੋ ਹੱਟ ਜਾਂਦੇ ਹਨ ਅਤੇ ਉਹਨਾਂ ਦੀ ਨਕਲ ਕਰਦੇ ਹਨ ਅਤੇ ਉਹਨਾਂ ਦੇ ਪਿੱਛੋ ਉਹ ਵੀ ਨਸ਼ੇ ਦੇ ਆਦਿ ਹੋ ਜਾਂਦੇ ਹਨ।

ਇਸ ਪ੍ਰਕਾਰ ਲੋੜ ਹੈ ਸਮਝਣ ਦੀ ਜਿਨ੍ਹਾਂ ਚਿਰ ਮਾਪੇ ਆਪਣੇ ਬੱਚਿਆਂ ਲਈ ਰੋਲ ਮਾਡਲ ਨਹੀਂ ਬਣਦੇ ਉਨ੍ਹਾਂ ਚਿਰ ਬੱਚੇ ਦੇ ਚੰਗੇ ਰਾਹ ਤੇ ਤੁਰਣ ਦਾ ਆਸ ਨਹੀ ਰੱਖ ਸਕਦੇ ਜੇਕਰ ਘਰ ਨਸ਼ਾ ਰਹਿਤ ਹੈ ਤਾਂ ਅਸੀ ਵਧੀਆ ਸਮਾਜ ਸਿਰਜਣ ਵਿੱਚ ਯੋਗਦਾਨ ਪਾ ਸਕਦੇ ਹਾਂ । ਅਤੇ ਤੰਦਰੁਸ਼ਤ ਨੌਜਵਾਨ ਹੀ ਸਾਡੇ ਸਮਾਜ ਅਤੇ ਦੇਸ਼ ਦਾ ਅਸਲ ਭਵਿੱਖ ਹੁੰਦੇ ਹਨ ਜਿਸ ਸਮਾਜ ਵਿਚਲੇ ਨੋਜਵਾਨ ਨਸ਼ੇ ਤੋ ਮੁਕਤ ਅਤੇ ਸ਼ਰੀਰਕ ਪੱਖੋ ਤੰਦਰੁਸਤ ਹੁੰਦੇ ਹਨ ਉਸ ਸਮਾਜ ਦੀ ਤਰੱਕੀ ਅਤੇ ਉੱਨਤੀ ਦੀ ਰਾਹ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਜਾਂ ਅੜਚਣ ਪੈਦਾ ਨਹੀਂ ਹੁੰਦੀ ।

 (ਜਗਮੀਤ ਸਿੰਘ ਚੁੰਬਰ) +91 96536-39891

jagmeet.bardwal@gmail.com