ਜਾਪਾਨੀ ਮੱਛਰਾਂ ਤੋਂ ਸਾਵਧਾਨ! ਸਰਕਾਰ ਨੇ ਟੀਕਾਕਰਣ ਦੀ ਅਵਧੀ ਅਤੇ ਦਾਇਰੇ ਨੂੰ ਵਧਾਇਆ

ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆ ਰਾਜ ਸਰਕਾਰਾਂ ਨੇ ਦੋਹਾਂ ਰਾਜਾਂ ਅੰਦਰ ਜਾਪਾਨੀ ਮੱਛਰ ( Japanese encephalitis (JE)) ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਸਾਵਧਾਨ ਰਹਿਣ ਅਤੇ ਇਸ ਦੇ ਬਚਾਉ ਖਾਤਰ, ਲੱਗਣ ਵਾਲੀ ਵੈਕਸੀਨ ਦੀ ਅਵਧੀ ਨੂੰ ਵੀ ਵਧਾ ਦਿੱਤਾ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਲੋਕ ਜੋ ਕਿ ਜ਼ਿਆਦਾ ਜੋਖਮ ਆਦਿ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ ਜਾਂ ਆਉਂਦੇ ਜਾਉਂਦੇ ਹਨ, ਉਨ੍ਹਾਂ ਵਾਸਤੇ ਪਹਿਲਾਂ ਤੋਂ ਤੈਅ 4 ਘੰਟਿਆਂ ਵਾਲੀ ਸੀਮਾ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ।
ਉਕਤ ਟੀਕਾ ਹੁਣ 2 ਮਹੀਨਿਆਂ ਦੇ ਬੱਚੇ ਨੂੰ ਅਤੇ ਇਸ ਤੋਂ ਵੱਧ ਉਮਰ ਵਰਗ ਵਿੱਚ ਸਭ ਨੂੰ ਹੀ ਲਗਾਇਆ ਜਾ ਸਕਦਾ ਹੈ। ਤਾਕੀਦ ਹੈ ਕਿ ਅਜਿਹੇ ਲੋਕ ਜੋ ਕਿ ਬੇਘਰੇ ਹਨ, ਜਿਨ੍ਹਾਂ ਕੋਲ ਮੱਛਰਾਂ ਆਦਿ ਤੋਂ ਬਚਣ ਵਾਸਤੇ ਕੋਈ ਖਾਸ ਉਪਾਅ ਜਾਂ ਸਾਵਧਾਨੀਆਂ ਦੇ ਸਾਧਨ ਨਹੀਂ ਹਨ ਅਤੇ ਜਾਂ ਫੇਰ ਅਜਿਹੇ ਖੇਤਰ ਜਿੱਥੇ ਕਿ ਹੜ੍ਹਾਂ ਕਾਰਨ ਥੋੜ੍ਹਾ ਜਾਂ ਜ਼ਿਆਦਾ ਪ੍ਰਭਾਵ ਪਿਆ ਹੈ, ਅਤੇ ਜਾਂ ਫੇਰ ਅਜਿਹੇ ਲੋਕ ਜੋ ਕਿ ਅਜਿਹੇ ਮੱਛਰ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਟੀਕਾ ਜ਼ਰੂਰ ਲਗਵਾ ਲੈਣਾ ਚਾਹੀਦਾ ਹੈ।