
(ਪਟਿਆਲਾ) ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕਵੀ ਡਾ. ਰਾਕੇਸ਼ ਤਿਲਕ ਰਾਜ ਦੇ ਪਲੇਠੇ ਪੰਜਾਬੀ ਕਾਵਿ-ਸੰਗ੍ਰਹਿ ‘ਸ਼ਬਦ ਸਜੀਵ ਹੋ ਜਾਂਦੇ ਨੇ’ ਦਾ ਲੋਕ ਅਰਪਣ ਅੱਜ ਭਾਸ਼ਾ ਵਿਭਾਗ,ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’, ਉਘੇ ਕਵੀ ਪ੍ਰੋਫੈਸਰ ਰਾਮ ਲਾਲ ਭਗਤ, ਪੰਜਾਬੀ ਸਾਹਿਤ ਅਕਾਡਮੀ,ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਗ਼ਜ਼ਲਗੋ ਗੁਰਦਿਆਲ ਰੌਸ਼ਨ,ਪ੍ਰਸਿੱਧ ਕਵਿੱਤਰੀ ਡਾ. ਗੁਰਚਰਨ ਕੌਰ ਕੋਚਰ ਅਤੇ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਸ਼ਾਮਿਲ ਹੋਏ।ਪੰਜਾਬ ਭਰ ਵਿਚੋਂ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਸਾਹਿਤਕਾਰਾਂ ਦੀਆਂ ਸਮਕਾਲੀ ਸਮਾਜ ਦਾ ਦਰਪਣ ਹੁੰਦੀਆਂ ਹਨ ਜੋ ਪਾਠਕਾਂ ਨੂੰ ਹਨੇਰੇ ਕੋਨਿਆਂ ਤੋਂ ਚਾਨਣ ਵੱਲ ਲਿਜਾਂਦੀਆਂ ਹਨ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋਫੈਸਰ ਰਾਮ ਲਾਲ ਭਗਤ ਨੇ ਕਿਹਾ ਕਿ ਹਰ ਚੰਗੀ ਲਿਖਤ ਸਦੀਵੀ ਤੌਰ ਤੇ ਜ਼ਿੰਦਾ ਰਹਿੰਦੀ ਹੈ।ਮੁੱਖ ਮਹਿਮਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਡਾ. ਰਾਕੇਸ਼ ਤਿਲਕ ਰਾਜ ਦੀ ਕਵਿਤਾ ਸਾਂਝੀ ਕਰਦਿਆਂ ਧਾਰਣਾ ਪ੍ਰਗਟ ਕੀਤੀ ਕਿ ਹਰ ਲੇਖਕ ਦਾ ਸਮਾਜ ਨੂੰ ਦੇਖਣ ਦਾ ਆਪਣਾ ਨਜ਼ਰੀਆ ਹੁੰਦਾ ਹੈ। ਅਮਰੀਕ ਸਿੰਘ ਤਲਵੰਡੀ ਦਾ ਮਤ ਸੀ ਕਿ ਸਾਹਿਤਕਾਰ ਜੋ ਮਹਿਸੂਸ ਕਰਦਾ ਹੈ, ਆਪਣੀ ਕਲਮ ਰਾਹੀਂ ਉਸ ਨੂੰ ਸ਼ਿੰਗਾਰ ਕੇ ਸਮਾਜ ਅੱਗੇ ਹੀ ਪਰੋਸ ਦਿੰਦਾ ਹੈ। ਪੁਸਤਕ ਰਚੈਤਾ ਡਾ. ਰਾਕੇਸ਼ ਤਿਲਕ ਰਾਜ ਨੇ ਆਪਣੀ ਰਚਨਾ-ਪ੍ਰਕਿਰਿਆ ਬਾਰੇ ਸੁੰਦਰ ਢੰਗ ਨਾਲ ਚਾਨਣਾ ਪਾਉਂਦਿਆਂ ਦੱਸਿਆ ਕਿ ਸਮਾਜ ਵਿਚੋਂ ਪ੍ਰਾਪਤ ਕੀਤੇ ਕੌੜੇ ਮਿੱਠੇ ਅਨੁਭਵ ਉਸ ਦੀਆਂ ਲਿਖਤਾਂ ਦਾ ਆਧਾਰ ਬਣਦੇ ਹਨ ਅਤੇ ਉਹ ਰਚਨਾ ਮੁਕੰਮਲ ਕਰਨ ਤੋਂ ਬਾਅਦ ਸਕੂਨ ਹਾਸਿਲ ਕਰਦੇ ਹਨ।ਪੁਸਤਕ ਉਪਰ ਡਾ. ਅਰਵਿੰਦਰ ਕੌਰ ਕਾਕੜਾ ਨੇ ਪੇਪਰ ਪੜ੍ਹਿਆ ਜਦੋਂ ਕਿ ਗੀਤਕਾਰ ਧਰਮ ਧਰਮ ਕੰਮੇਆਣਾ,ਕਵੀ ਬਲਵਿੰਦਰ ਸਿੰਘ ਸੰਧੂ,ਬਲਵਿੰਦਰ ਸਿੰਘ ਭੱਟੀ,ਅਤੇ ਖੋਜਾਰਥਣ ਪਰਵਿੰਦਰ ਕੌਰ ਆਦਿ ਨੇ ਪੁਸਤਕ ਬਾਰੇ ਵੱਖ ਵੱਖ ਪੱਖਾਂ ਤੋਂ ਭਰਪੂਰ ਚਰਚਾ ਕੀਤੀ।
ਸਮਾਗਮ ਦੇ ਦੂਜੇ ਦੌਰ ਵਿਚ ਗੁਰਚਰਨ ਸਿੰਘ ਪੱਬਾਰਾਲੀ,ਸੁਖਮਿੰਦਰ ਸਿੰਘ ਸੇਖੋਂ,ਸੁਰਿੰਦਰ ਕੌਰ ਬਾੜਾ, ਡਾ. ਰਣਜੀਤ ਸੈਂਭੀ,ਪਰਮਿੰਦਰ ਅਮਨ,ਇੰਜੀ. ਪਰਵਿੰਦਰ ਸ਼ੋਖ,ਨਵੀਨ ਕਮਲ ਭਾਰਤੀ,ਅਮਰ ਗਰਗ ਕਲਮਦਾਨ,ਸਤੀਸ਼ ਵਿਦਰੋਹੀ,ਗੁਰਪ੍ਰੀਤ ਸਿੰਘ ਜਖਵਾਲੀ,ਬਾਬੂ ਸਿੰਘ ਰੈਹਲ, ਪਰਮਿੰਦਰ ਕੌਰ ਅਮਨ,ਬਲਬੀਰ ਸਿੰਘ ਦਿਲਦਾਰ, ,ਕੁਲਵਿੰਦਰ ਕੁਮਾਰ ਬਹਾਦਰਗੜ੍ਹ,ਗੁਰਿੰਦਰ ਸਿੰਘ ਪੰਜਾਬੀ, ਜਗਜੀਤ ਸਿੰਘ ਸਾਹਨੀ, ਜੱਗਾ ਰੰਗੂਵਾਲ, ਕੁਲਵੰਤ ਸਿੰਘ ਸੈਦੋਕੇ ਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ।ਇਸ ਸਮਾਗਮ ਵਿਚ ਅੰਮ੍ਰਿਤਪਾਲ ਸ਼ੈਦਾ,ਕੀਰਤ ਸਿੰਘ ਤਪੀਆ (ਅੰਮ੍ਰਿਤਸਰ),ਡਾ.ਜੀ.ਐਸ.ਆਨੰਦ,ਗੁਰਦਰਸ਼ਨ ਸਿੰਘ ਗੁਸੀਲ,ਰਿਪਨਜੋਤ ਕੌਰ ਸੋਨੀ ਬੱਗਾ,ਐਸ.ਐਨ. ਚੌਧਰੀ,ਹਰੀ ਸਿੰਘ ਚਮਕ,ਨਵਦੀਪ ਸਿੰਘ ਮੁੰਡੀ,ਹਰਦੀਪ ਸੱਭਰਵਾਲ, ਕਿਰਨ ਸਿੰਗਲਾ,ਗੁਰਪ੍ਰੀਤ ਸਿੰਘ ਜਖਵਾਲੀ,ਕਿਰਪਾਲ ਸਿੰਘ ਮੂਨਕ,ਤੇਜਿੰਦਰ ਅਨਜਾਨਾ, ਸ਼ਰਵਣ ਕੁਮਾਰ ਵਰਮਾ,ਅਮਰਜੀਤ ਕੌਰ ਆਸ਼ਟਾ,ਅਨੀਤ ਗੁਣ ਸਿੰਘ,ਅਵਤਾਰ ਸਿੰਘ,ਸਤਨਾਮ ਸਿੰਘ ਮੱਟੂ, ਰਵਿੰਦਰ ਰਵੀ,ਹਰਿੰਦਰ ਗੋਗਨਾ,ਸੁਖਵਿੰਦਰ ਸਰਾਫ਼,ਸਤਨਾਮ ਸਿੰਘ,ਤ੍ਰਿਲੋਕ ਸਿੰਘ ਢਿੱਲੋਂ,ਪ੍ਰਿੰ. ਦਲੀਪ ਸਿੰਘ ਨਿਰਮਾਣ,ਇੰਦਰਪਾਲ ਸਿੰਘ ਪਟਿਆਲਾ,ਪਵਿੱਤਰ ਕੁਮਾਰ,ਨੰਦ ਲਾਲ,ਐਡਵੋਕੇਟ ਗਗਨਦੀਪ ਸਿੱਧੂ,ਜੋਗਾ ਸਿੰਘ, ਗੁਰਦੀਪ ਸਿੰਘ ਸੱਗੂ, ਗੋਪਾਲ ਸ਼ਰਮਾ,ਸਰਿਤਾ ਨੌਹਰੀਆ,ਹਰਦੀਪ ਸਿੰਘ ਦੀਪਾ,ਸ਼ਰਵਣ ਕੁਮਾਰ ਵਰਮਾ,ਰਾਜੇਸ਼ਵਰ ਕੁਮਾਰ ਆਦਿ ਕਲਮਕਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ।ਇਸ ਦੌਰਾਨ ਡਾ. ਰਾਕੇਸ਼ ਤਿਲਕ ਰਾਜ ਨੂੰ ਦਿੱਤੇ ਗਏ ਵਿਸ਼ੇਸ਼ ਸਨਮਾਨ ਸੰਬੰਧੀ ਮਾਣ-ਪੱਤਰ ਅਧਿਆਪਕਾ ਮਨਪ੍ਰੀਤ ਕੌਰ ਨੇ ਪੜ੍ਹਿਆ।ਪੁੱਜੇ ਮਹਿਮਾਨ ਲੇਖਕਾਂ ਨੂੰ ਵੀ ਸਨਮਾਨ ਦਿੱਤੇ ਗਏ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੀ ਜਨਰਲ ਸਕੱਤਰ ਵਿਜੇਤਾ ਭਾਰਦਵਾਜ ਨੇ ਕਾਵਿਕ ਅੰਦਾਜ਼ ਵਿਚ ਬਾਖੂਬੀ ਨਿਭਾਈ।