ਨਿਊ ਸਾਊਥ ਵੇਲਜ਼ ਵਿੱਚ 5 ਸਾਲਾਂ ਦਾ ਬੱਚਾ ਤੀਰ ਨਾਲ ਜ਼ਖ਼ਮੀ, 53 ਸਾਲਾਂ ਦਾ ਵਿਅਕਤੀ ਗ੍ਰਿਫ਼ਤਾਰ

ਨਿਊ ਸਾਊਥ ਵੇਲਜ਼ ਆਪਾਤਾਕਲੀਨ ਸੇਵਾਵਾਂ ਨੂੰ ਉਸ ਵੇਲੇ ਵਿੰਘਮ ਦੇ ਇੱਕ ਘਰ ਵੱਲ ਅਚਨਚੇਤ ਭੱਜਣਾ ਪਿਆ ਜਦੋਂ ਵਿੱਚ ਕਾਲ ਆਈ ਕਿ ਇੱਕ 5 ਸਾਲਾਂ ਦਾ ਬੱਚਾ ਇੱਕ ਤੀਰ ਨਾਲ ਜ਼ਖ਼ਮੀ ਹੋ ਗਿਆ ਹੈ। ਬੱਚੇ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ ਅਤੇ ਹਵਾਈ ਜਹਾਜ਼ ਦੀ ਮਦਦ ਨਾਲ ਫੌਰਨ ਜੋਹਨ ਹੰਟਰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਡਾਕਟਰਾਂ ਦੇ ਦੱਸਣ ਮੁਤਾਬਿਕ ਬੱਚੇ ਦੀ ਹਾਲਤ ਸਥਿਰ ਹੈ।
ਪੁਲਿਸ ਨੇ ਇਸ ਸਬੰਧੀ ਇੱਕ 53 ਸਾਲਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲਿਆ ਗਿਆ ਸੀ ਪਰੰਤੂ ਉਸਨੂੰ ਕੁੱਝ ਸ਼ਰਤਾਂ ਦੇ ਤਹਿਤ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਹੁਣ ਉਕਤ ਮੁਲਜ਼ਮ ਨੂੰ ਇਸੇ ਮਹੀਨੇ ਦੀ 22 ਤਾਰੀਖ਼ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਸੁਣਾਏ ਗਏ ਹਨ।