ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਕਾਰਨ ਮੁੜ ਤੋਂ ਰਿਹਾਇਸ਼ੀ ਇਲਾਕੇ ਖਾਲੀ ਕਰਵਾਉਣ ਦੇ ਹੁਕਮ

ਨਿਊ ਸਾਊਥ ਵੇਲਜ਼ ਦੇ ਮਨਿੰਡੀ ਖੇਤਰ ਵਿੱਚ ਹੜ੍ਹ ਦੀ ਸਥਿਤੀ ਕਾਰਨ ਰਿਹਾਇਸ਼ੀ ਖੇਤਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਪਹੁੰਚਣ ਜਾਂ ਪਹੁੰਚਾਉਣ ਦੀਆਂ ਕਾਰਵਾਈਆਂ ਜਾਰੀ ਹਨ।
ਇਰੀਗੇਸ਼ਨ ਰੋਡ, ਮੈਕਲਨਜ਼ ਰੋਡ, ਬਜੀ ਸਟ੍ਰੀਟ, ਵਿਲਸੇਨੀਆ-ਮੈਨਿੰਡੀ ਰੋਡ, ਪੂਨਕੈਰੀ ਰੋਡ, ਲਿਟਲ ਮੈਨਿੰਡੀ ਕਰੀਕ ਰੋਡ, ਪੰਪਕਿਨ ਪੁਆਇੰਟ ਰੋਡ, ਆਰਚਰਡ ਰੋਡ, ਲੂਪ ਰੋਡ, ਰੇਸਕੋਰਸ ਰੋਡ ਆਦਿ ਖੇਤਰਾਂ ਨੂੰ ਭਾਰੀ ਜੋਖਮ ਵਾਲੇ ਖੇਤਰਾਂ ਵਿੱਚ ਰੱਖਿਆ ਗਿਆ ਹੈ।
ਸਬੰਧਤ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰੀ ਜੋ ਹੜ੍ਹਾਂ ਦੇ ਹਾਲਾਤ ਬਣ ਰਹੇ ਹਨ ਇਹ ਸਾਲ 1976 ਵਰਗੇ ਹਨ ਜਦੋਂ ਕਿ ਹੜ੍ਹਾਂ ਕਾਰਨ ਡਾਰਲਿੰਗ ਨਦੀ ਦੇ ਜਲਸਤਰ ਕਾਫੀ ਵੱਧ ਗਏ ਸਨ ਅਤੇ ਖੇਤਰ ਵਿੱਚ ਨੁਕਸਾਨ ਦਾ ਕਾਰਨ ਬਣੇ ਸਨ।
ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਹੜ੍ਹਾਂ ਵਾਲੀ ਸਥਿਤੀ ਕਾਰਨ ਖੇਤਰ ਵਿੱਚ ਬਿਜਲੀ ਅਤੇ ਪਾਣੀ ਦੀ ਜਾਂ ਹੋਰ ਜ਼ਰੂਰੀ ਵਸਤੂਆਂ ਦੀ ਸਪਲਾਈ ਉਪਰ ਅਸਰ ਪੈ ਸਕਦਾ ਹੈ ਇਸ ਵਾਸਤੇ ਜਲਦੀ ਤੋਂ ਜਲਦੀ ਜੋਖਮ ਵਾਲੇ ਖੇਤਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਸ਼ਰਣ ਲਈ ਜਾਵੇ।