ਇਮੀਗ੍ਰੇਸ਼ਨ ਨੇ ਕ੍ਰਿਸਮਸ ਤੋਂ ਪਹਿਲਾਂ 131,224 ਲੋਕ ਕੀਤੇ ਪੱਕੇ-ਰਹਿ ਗਏ ਲਗਪਗ 82,000

ਵਿਜ਼ਟਰ ਵੀਜ਼ੇ ਵੀ ਲੱਗ ਰਹੇ ਨੇ ਤੇਜੀ ਨਾਲ

(ਔਕਲੈਂਡ), ਇਮੀਗ੍ਰੇਸ਼ਨ ਵੱਲੋਂ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ ਹੁਣ ਤੱਕ 131, 224 ਲੋਕ (21 ਦਸੰਬਰ ਤੱਕ) ਪੱਕੇ ਹੋ ਚੁੱਕੇ ਹਨ। ਕੁੱਲ 106,094 ਅਰਜ਼ੀਆਂ ਪੱਕੇ ਹੋਣ ਲਈ ਪਹੁੰਚੀਆਂ ਸਨ ਜਿਸ ਦੇ ਵਿਚ 214,356 ਲੋਕ ਸ਼ਾਮਿਲ ਸਨ। ਇਮੀਗ੍ਰੇਸ਼ਨ ਨੇ ਹੁਣ ਤੱਕ 72,364 ਅਰਜ਼ੀਆਂ ਮੰਜ਼ੂਰ ਕਰਕੇ ਉਨ੍ਹਾਂ ਵਿਚ ਸ਼ਾਮਿਲ ਪਰਿਵਾਰਕ ਮੈਂਬਰਾਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ। 223 ਅਰਜ਼ੀਆਂ ਹੁਣ ਤੱਕ ਅਯੋਗ ਕਰਾਰ ਦਿੱਤੀਆਂ ਗਈਆਂ ਹਨ। ਪਹਿਲੇ ਫੇਸ ਅਧੀਨ 01 ਦਸੰਬਰ 2021 ਤੋਂ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਸਨ, ਦੂਜੇ ਫੇਸ ਦੀਆਂ ਅਰਜ਼ੀਆਂ 1 ਮਾਰਚ 2022 ਨੂੰ ਸ਼ੁਰੂ ਹੋਈਆਂ ਸਨ ਅਤੇ ਇਸ ਸਾਲ 31 ਜੁਲਾਈ 2022 ਤੱਕ ਇਹ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸਨ। ਇਕ ਅਰਜ਼ੀ ਦੀ ਫੀਸ 2,160 ਡਾਲਰ ਰੱਖੀ ਗਈ ਸੀ ਤੇ ਸਰਕਾਰ ਨੇ ਇਨ੍ਹਾਂ ਫੀਸਾਂ ਤੋਂ ਅਨੁਮਾਨਤ 229 ਮਿਲੀਅਨ ਤੋਂ ਜਿਆਦਾ (22 ਕਰੋੜ 91 ਲੱਖ 63 ਹਜ਼ਾਰ 40 ਡਾਲਰ) ਕਮਾਇਆ ਹੈ।
 ਇਸ ਤੋਂ ਇਲਾਵਾ ਇਨੀਂ ਦਿਨੀਂ ਵਿਜ਼ਟਰ ਵੀਜੇ ਵੀ ਲਗਾਤਾਰ ਲੱਗ ਰਹੇ ਹਨ। ਕਰੋਨਾ ਦੀ ਮੁੜ ਪਰਛਾਈ ਪੈਣ ਦੇ ਆਸਾਰ ਬਣ ਰਹੇ ਹਨ ਅਤੇ ਲੋਕ ਮਹਿੰਗੀਆਂ ਟਿਕਟਾਂ ਲੈ ਕੇ ਹਵਾਈ ਯਾਤਰਾ ਕਰ ਰਹੇ ਹਨ।