ਕੁਈਨਜ਼ਲੈਂਡ ਦੇ ਦੋ ਪੁਲਿਸ ਅਫ਼ਸਰਾਂ ਨੂੰ ਮਾਰਨ ਪਿੱਛੇ ਕਿਸ ਦਾ ਹੱਥ….?

ਬੀਤੇ ਸੋਮਵਾਰ ਨੂੰ ਕੰਸਟੇਬਲ ਮੈਥਿਊ ਅਰਨਲਡ (26 ਸਾਲਾ) ਅਤੇ ਰੇਸ਼ਲ ਮੈਕਕਰੋ (292 ਸਾਲਾ) ਜੋ ਕਿ ਵਿਐਂਬਲਾ ਖੇਤਰ ਵਿੱਚ ਕਥਿਤ ਤੌਰ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ, ਹੁਣ ਕੁਈਨਜ਼ਲੈਂਡ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਇਸ ਪਿੱਛੇ ਅੱਤਵਾਦੀਆਂ ਦਾ ਹੱਥ ਤਾਂ ਨਹੀਂ ਹੈ ਜੋ ਕਿ ਉਨ੍ਹਾਂ ਨੂੰ ਉਕਤ ਕਤਲ ਵਾਲੀ ਥਾਂ ਤੇ ਲੈ ਗਏ ਅਤੇ ਇੱਕ 58 ਸਾਲਾਂ ਦੇ ਸਥਾਨਕ ਨਿਵਾਸੀ (ਐਲਡ ਡੇਅਰ) ਸਮੇਤ, ਤਿੰਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਸੀ। ਦੋ ਹੋਰ ਪੁਲਿਸ ਵਾਲਿਆਂ (ਕੀਲੇ ਬਰੌ ਅਤੇ ਰੈਂਡਲ ਕਿਰਕ) ਨੂੰ ਵੀ ਉਕਤ ਸਥਾਨ ਤੇ ਬੁਲਾਇਆ ਗਿਆ ਸੀ ਪਰੰਤੂ ਇਹ ਦੋਵੇਂ ਬਚਣ ਵਿੱਚ ਕਾਮਿਯਾਬ ਰਹੇ ਅਤੇ ਉਥੋਂ ਸਹੀ ਸਲਾਮਤ ਨਿਕਲ ਗਏ ਸਨ।
ਬੇਸ਼ੱਕ ਉਕਤ ਤਿੰਨਾਂ ਜਣਿਆਂ ਦੇ ਕਾਤਿਲ -ਸਾਬਕਾ ਸਕੂਲ ਪ੍ਰਿੰਸੀਪਲ -ਨੈਥੇਨੀਅਲ ਟ੍ਰੇਨ, ਉਸਦਾ ਭਰਾ ਗਾਰੇਥ ਟ੍ਰੇਨ ਅਤੇ ਭਰਜਾਈ ਸਟੇਸੀ, ਤਿੰਨੋ ਹੀ ਹਥਿਆਰਬੰਦ ਪੁਲਿਸ ਦਸਤੇ ਨਾਲ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਮਾਰੇ ਵੀ ਜਾ ਚੁਕੇ ਹਨ ਪਰੰਤੂ ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਕਾਤਲਾਂ ਦੇ ਸਬੰਧ ਅੱਤਵਾਦੀਆਂ ਆਦਿ ਨਾਲ ਹਨ ਜਾਂ ਹੋਰ ਵੀ ਕੋਈ ਗੱਲ ਇਸ ਦੇ ਪਿੱਛੇ ਹੈ।
ਪੁਲਿਸ ਨੇ ਸ਼ੋਸ਼ਲ ਮੀਡੀਆ ਆਦਿ ਨੂੰ ਖੰਘਾਲਣ ਬਾਅਦ ਕੁੱਝ ਪੋਸਟਾਂ ਆਦਿ ਵੀ ਕੱਢੀਆਂ ਹਨ ਜਿਨ੍ਹਾਂ ਵਿੱਚ ਕਿ ਕੋਵਿਡ-19 ਦੀ ਵੈਕਸੀਨ ਆਦਿ ਦੇ ਖਿਲਾਫ਼ ਲਿੱਖਿਆ ਗਿਆ ਸੀ ਅਤੇ ਇਸਤੋਂ ਇਲਾਵਾ ਕੁੱਝ ਹੋਰ ਸ਼ੰਕਾਵਾਂ ਵਾਲੀਆਂ ਪੋਸਟਾਂ ਵੀ ਗਾਰੇਥ ਟ੍ਰੇਟ ਵੱਲੋਂ ਪਾਈਆਂ ਗਈਆਂ ਸਨ।
ਉਕਤ ਘਟਨਾ ਉਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਡੂੰਘਾ ਦੁੱਖ ਅਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਮੁਸ਼ਕਿਲ ਘੜੀ ਵਿੱਚ ਸਮੁੱਚਾ ਦੇਸ਼ ਹੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੈ ਅਤੇ ਇਸ ਘਟਨਾ ਦੀ ਜਾਂਚ ਅਤੇ ਪਰਿਵਾਰਾਂ ਦੀ ਸੰਭਵ ਮਦਦ ਆਦਿ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।