ਸਾਡੇ ਕਲਾਕਾਰ-ਜੀ ਆਇਆਂ ਨੂੰ -ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਰੌਣਕਾਂ ਲਾਉਣ ਪਹੁੰਚੇ ਗਾਇਕ ਹਰਮਿੰਦਰ ਨੂਰਪੁਰੀ

ਟਾਈਟਲ ਗੀਤ ‘ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਸ਼ਾਨ ਪੰਜਾਬੀਆਂ ਦੀ’ ਗਾਇਆ ਸੀ

(ਔਕਲੈਂਡ):- ਨਿਊਜ਼ੀਲੈਂਡ ਸਿੱਖ ਖੇਡਾਂ-2022 ਦਾ ਆਯੋਜਨ ਇਸੇ ਹਫਤੇ ਸ਼ਨੀਵਾਰ ਅਤੇ ਐਤਵਾਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋ ਰਿਹਾ ਹੈ। ਖੇਡਾਂ ਤੋਂ ਇਲਾਵਾ ਵੱਡੀ ਸਭਿਆਚਾਰਕ ਸਟੇਜ ਲੱਗਣੀ ਹੈ ਜਿਸ ਦੇ ਵਿਚ 6 ਅੰਤਰਰਾਸ਼ਟਰੀ ਕਲਾਕਾਰ ਪਹੁੰਚ ਰਹੇ ਹਨ। ਅੱਜ ਸਵੇਰੇ 10 ਵਜੇ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਟਾਈਟਲ ਗੀਤ ‘ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਹਨ ਸ਼ਾਨ ਪੰਜਾਬੀਆਂ ਦੀ’ ਦੇ ਚਰਚਿਤ ਗਾਈਕ ਹਰਮਿੰਦਰ ਨੂਰਪੁਰੀ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੇ। ਉਨ੍ਹੰਾਂ ਦਾ ਸਵਾਗਤ ਕਰਨ ਲਈ ਮੈਨੇਜਮੈਂਟ ਤੋਂ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ, ਸਕੱਤਕ ਸ. ਗੁਰਵਿੰਦਰ ਸਿੰਘ ਔਲਖ, ਖਜ਼ਾਨਚੀ ਸ. ਗੁਰਜਿੰਦਰ ਸਿੰਘ ਘੁੰਮਣ ਅਤੇ ਚੇਅਰਮੈਨ ਸ. ਤਾਰਾ ਸਿੰਘ ਬੈਂਸ ਪਹੁੰਚੇ ਹੋਏ ਸਨ। ਹਰਮਿੰਦਰ ਨੂਰਪੁਰੀ ਸਿੱਖ ਖੇਡਾਂ ਦੌਰਾਨ ਸਭਿਆਚਾਰਕ ਅਖਾੜੇ ਦੇ ਵਿਚ ਆਪਣੇ ਚਰਚਿਤ ਸਭਿਆਚਾਰਕ ਗੀਤ ਪੇਸ਼ ਕਰਨਗੇ। ਦਰਸ਼ਕਾਂ ਨੂੰ ਖੇਡਾਂ ਦੇ ਨਾਲ-ਨਾਲ ਸਭਿਆਚਾਰਕ ਮੇਲੇ ਦਾ ਆਨੰਦ ਲੈਣ ਦੀ ਵੀ ਅਪੀਲ ਕੀਤੀ ਗਈ ਹੈ। ਨਿਊਜ਼ੀਲੈਂਡ ਵਸਦੇ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਜੀ ਆਇਆਂ!