ਆਸਟ੍ਰੇਲੀਅਨ ਬਿਜ਼ਨੈੱਸ ਰਜਿਸਟਰੀ ਸਰਵਿਸਿਜ਼ (ABRS) ਸਰਕਾਰ ਨਾਲ ਆਪਣੇ ਕਾਰੋਬਾਰੀ ਜਾਣਕਾਰੀ ਨੂੰ ਕਰੋ ਰਜਿਸਟਰ

ਆਸਟ੍ਰੇਲੀਅਨ ਬਿਜ਼ਨੈੱਸ ਰਜਿਸਟਰੀ ਸਰਵਿਸਿਜ਼ (ABRS) ਸਰਕਾਰ ਨਾਲ ਤੁਹਾਡੀ ਕਾਰੋਬਾਰੀ ਜਾਣਕਾਰੀ ਨੂੰ ਰਜਿਸਟਰ ਕਰਨਾ ਅਤੇ ਅੱਪਡੇਟ ਕਰਨਾ ਆਸਾਨ ਬਣਾ ਦੇਣਗੀਆਂ।

ABRS ਬਾਰੇ: ਆਸਟ੍ਰੇਲੀਅਨ ਬਿਜ਼ਨੈੱਸ ਰਜਿਸਟਰੀ ਸਰਵਿਸਿਜ਼ (ABRS) ਦੀ ਸਥਾਪਨਾ ਸਰਕਾਰ ਦੇ Modernising Business RegistersExternal link program (ਅੰਗਰੇਜ਼ੀ ਵਿੱਚ) ਦੇ ਤਹਿਤ ਕੀਤੀ ਜਾ ਰਹੀ ਹੈ।
ABRS:

 • ਆਸਟਰੇਲੀਅਨ ਬਿਜ਼ਨੈੱਸ ਰਜਿਸਟਰ (ABR) ਅਤੇ 30 ਤੋਂ ਵੱਧ ਆਸਟ੍ਰੇਲੀਅਨ ਸਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ (ASIC) ਰਜਿਸਟਰਾਂ ਨੂੰ ਇੱਕ ਥਾਂ ‘ਤੇ ਲਿਆਵੇਗਾ।
 • ਡਾਇਰੈਕਟਰ ਪਛਾਣ ਨੰਬਰ (director ID) ਪਹਿਲਕਦਮੀ ਨੂੰ ਸ਼ੁਰੂ ਕਰੇਗਾ।

Director ID ਕੀ ਹੈ?

Director ID ਇੱਕ 15-ਅੰਕਾਂ ਦਾ ਨਿੱਜੀ ਹਵਾਲਾ ਨੰਬਰ ਹੈ। ਇਹ ਕਿਸੇ ਡਾਇਰੈਕਟਰ (ਜਾਂ ਡਾਇਰੈਕਟਰ ਬਣਨ ਦੀ ਯੋਜਨਾ ਬਣਾ ਰਹੇ ਕਿਸੇ ਵਿਅਕਤੀ) ਨੂੰ ਦਿੱਤਾ ਜਾਂਦਾ ਹੈ ਜਦੋਂ ਉਹ ਸਾਡੇ ਨਾਲ ਆਪਣੀ ਪਛਾਣ ਦੀ ਪੁਸ਼ਟੀ (ਸਿੱਧ) ਕਰ ਲੈਂਦੇ ਹਨ।

Director IDs ਗਲਤ ਜਾਂ ਧੋਖੇਬਾਜ਼ ਡਾਇਰੈਕਟਰ ਪਛਾਣਾਂ ਦੀ ਵਰਤੋਂ ਨੂੰ ਰੋਕਣ ਵਿੱਚ ਮੱਦਦ ਕਰਨਗੀਆਂ।
ਇਹ ਲਾਜ਼ਮੀ ਹੈ ਕਿ ਤੁਸੀਂ ਆਪਣੀ ਖੁਦ ਦੀ director ID ਲਈ ਅਰਜ਼ੀ ਦਿਓ। ਤੁਹਾਨੂੰ ਸਿਰਫ਼ ਇੱਕ ਵਾਰ ਅਰਜ਼ੀ ਦੇਣ ਦੀ ਲੋੜ ਹੋਵੇਗੀ। ਤੁਸੀਂ ਆਪਣੀ director ID ਨੂੰ ਹਮੇਸ਼ਾ ਲਈ ਰੱਖਦੇ ਹੋ, ਭਾਵੇਂ ਤੁਸੀਂ:

 • ਕੰਪਨੀਆਂ ਬਦਲਦੇ ਹੋ
 • ਡਾਇਰੈਕਟਰ ਬਣਨਾ ਬੰਦ ਕਰ ਦਿੰਦੇ ਹੋ
 • ਆਪਣਾ ਨਾਮ ਬਦਲਦੇ ਹੋ
 • ਦੂਸਰੇ ਰਾਜ ਜਾਂ ਵਿਦੇਸ਼ ਚਲੇ ਜਾਂਦੇ ਹੋ।

ਭਵਿੱਖ ਵਿੱਚ, ਤੁਹਾਡੀ director ID ਉਹਨਾਂ ਕੰਪਨੀਆਂ ਨਾਲ ਜੋੜ ਦਿੱਤੀ ਜਾਵੇਗੀ ਜਿਨ੍ਹਾਂ ਦੇ ਤੁਸੀਂ ਡਾਇਰੈਕਟਰ ਹੋ। ਸਮੇਂ ਦੇ ਨਾਲ ਇਹ ਸਰਕਾਰੀ ਰੈਗੂਲੇਟਰਾਂ ਲਈ ਕੰਪਨੀਆਂ ਨਾਲ ਡਾਇਰੈਕਟਰਾਂ ਦੇ ਸੰਬੰਧਾਂ ਦਾ ਪਤਾ ਲਗਾਉਣਾ ਆਸਾਨ ਬਣਾ ਦੇਵੇਗਾ।

ਕਿਸ ਨੂੰ ਅਰਜ਼ੀ ਦੇਣ ਦੀ ਲੋੜ ਹੈ ਅਤੇ ਕਦੋਂ?

ਤੁਹਾਨੂੰ director ID ਦੀ ਲੋੜ ਹੈ ਜੇਕਰ ਤੁਸੀਂ ਡਾਇਰੈਕਟਰ ਹੋ, ਜਾਂ ਇਹਨਾਂ ਵਿੱਚੋਂ ਕਿਸੇ ਦੇ ਡਾਇਰੈਕਟਰ ਬਣੋਗੇ:

 • Corporations Act 2001 (Corporations Act) ਦੇ ਤਹਿਤ ਕਿਸੇ ਕੰਪਨੀ, ਕਿਸੇ ਰਜਿਸਟਰਡ ਆਸਟ੍ਰੇਲੀਆਈ ਸੰਸਥਾ, ਜਾਂ ਕਿਸੇ ਰਜਿਸਟਰਡ ਵਿਦੇਸ਼ੀ ਕੰਪਨੀ ਦੇ
 • Corporations (Aboriginal and Torres Strait Islander) Act 2006 (CATSI Act) ਦੇ ਤਹਿਤ ਰਜਿਸਟਰਡ ਕਿਸੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਕਾਰਪੋਰੇਸ਼ਨ ਦੇ।

ਸਵੈ-ਪ੍ਰਬੰਧਿਤ ਸੁਪਰ ਫੰਡਾਂ ਦੇ ਡਾਇਰੈਕਟਰਾਂ ਜਾਂ ਕਾਰਪੋਰੇਟ ਟਰੱਸਟੀਆਂ ਨੂੰ ਵੀ director ID ਲਈ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ।
‘ਕਿਸ ਨੂੰ ਅਰਜ਼ੀ ਦੇਣ ਦੀ ਲੋੜ ਹੈ’ ਇਸ ਬਾਰੇ ਹੋਰ ਜਾਣਨ ਲਈ, ਕਿਸ ਨੂੰ director ID ਦੀ ਲੋੜ ਹੈ (ਅੰਗਰੇਜ਼ੀ ਵਿੱਚ), ‘ਤੇ ਜਾਓ।

ਤੁਸੀਂ ਹੁਣ ਆਪਣੀ director ID  ਲਈ ਅਰਜ਼ੀ ਦੇ ਸਕਦੇ ਹੋ ਜੇਕਰ ਤੁਸੀਂ:

 • ਪਹਿਲਾਂ ਤੋਂ ਹੀ ਡਾਇਰੈਕਟਰ ਹੋ
 • ਅਗਲੇ 12 ਮਹੀਨਿਆਂ ਵਿੱਚ ਡਾਇਰੈਕਟਰ ਬਣਨ ਦੀ ਯੋਜਨਾ ਬਣਾ ਰਹੇ ਹੋ।

ਜੇਕਰ ਤੁਸੀਂ Corporations Act ਦੇ ਅਧੀਨ ਡਾਇਰੈਕਟਰ ਹੋ, ਤਾਂ ਤੁਹਾਨੂੰ ਆਪਣੀ director ID ਲਈ ਲਾਜ਼ਮੀ ਅਰਜ਼ੀ ਕਦੋਂ ਦੇਣੀ ਚਾਹੀਦੀ ਹੈ, ਇਹ ਉਸ ਤਾਰੀਖ਼ ‘ਤੇ ਨਿਰਭਰ ਕਰਦੀ ਹੈ ਕਿ ਤੁਸੀਂ ਡਾਇਰੈਕਟਰ ਕਦੋਂ ਬਣਦੇ ਹੋ।

ਤੁਹਾਡੇ ਡਾਇਰੈਕਟਰ ਬਣਨ ਦੀ ਮਿਤੀਤਾਰੀਖ਼ ਜਿਸ ਤੋਂ ਪਹਿਲਾਂ ਤੁਹਾਨੂੰ ਅਰਜ਼ੀ ਦੇਣ ਦੀ ਲੋੜ ਹੈ
31 ਅਕਤੂਬਰ 2021 ਨੂੰ ਜਾਂ ਇਸ ਤੋਂ ਪਹਿਲਾਂ30 ਨਵੰਬਰ 2022 ਤੱਕ
1 ਨਵੰਬਰ 2021 ਅਤੇ 4 ਅਪ੍ਰੈਲ 2022 ਦੇ ਵਿਚਕਾਰਨਿਯੁਕਤੀ ਦੇ 28 ਦਿਨਾਂ ਦੇ ਅੰਦਰ-ਅੰਦਰ
5 ਅਪ੍ਰੈਲ 2022 ਤੋਂਨਿਯੁਕਤੀ ਤੋਂ ਪਹਿਲਾਂ

CATSI ACT ਦੇ ਤਹਿਤ ਰਜਿਸਟਰਡ ਕਾਰਪੋਰੇਸ਼ਨਾਂ ਦੇ ਡਾਇਰੈਕਟਰਾਂ ਲਈ ਵੱਖ-ਵੱਖ ਮਿਤੀਆਂ ਹਨ। ਹੋਰ ਜਾਣਨ ਲਈ, ਕਿਸ ਨੂੰ ਅਤੇ ਕਦੋਂ ਤੱਕ ਅਰਜ਼ੀ ਦੇਣ ਦੀ ਲੋੜ ਹੈ (ਅੰਗਰੇਜ਼ੀ ਵਿੱਚ) ‘ਤੇ ਜਾਓ।

ਜੇਕਰ ਤੁਸੀਂ ਨਿਯਤ ਮਿਤੀ ਤੱਕ ਆਪਣੀ director ID ਲਈ ਅਰਜ਼ੀ ਨਹੀਂ ਦੇ ਸਕਦੇ ਹੋ, ਤਾਂ ਤੁਹਾਨੂੰ Application for an extension of time to apply for a director ID ਨੂੰ ਭਰਨ ਦੀ ਲੋੜ ਹੈ।  (director ID ਲਈ ਅਰਜ਼ੀ ਦੇਣ ਲਈ ਵਾਧੂ ਸਮਾਂ ਲੈਣ ਲਈ ਅਰਜ਼ੀ) (NAT75390, PDF, 271KB) (ਅੰਗਰੇਜ਼ੀ ਵਿੱਚ)। ਜੇਕਰ ਤੁਹਾਨੂੰ ਫਾਰਮ ਭਰਨ ਵਿੱਚ ਕੋਈ ਸਮੱਸਿਆ ਆਉਂਦੀ ਹੈ, ਤਾਂ ਸਹਾਇਤਾ ਲਈ ਸਾਡੇ ਨਾਲ ਸੰਪਰਕ ਕਰੋ।

ਤੁਹਾਡੀ director ID ਲਈ ਅਰਜ਼ੀ ਕਿਵੇਂ ਦੇਣੀ ਹੈ

ਇਹ ਲਾਜ਼ਮੀ ਹੈ ਕਿ ਤੁਸੀਂ ਆਪਣੀ ਖੁਦ ਦੀ director ID  ਲਈ ਅਰਜ਼ੀ ਦਿਓ ਤਾਂ ਜੋ ਤੁਸੀਂ ਆਪਣੀ ਪਛਾਣ ਦੀ ਪੁਸ਼ਟੀ ਕਰ ਸਕੋ। ਤੁਹਾਡੇ ਲਈ ਕੋਈ ਦੂਜਾ ਵਿਅਕਤੀ ਅਰਜ਼ੀ ਨਹੀਂ ਦੇ ਸਕਦਾ ਹੈ।

ਇਹ ਅਰਜ਼ੀ ਦੇਣਾ ਮੁਫ਼ਤ ਹੈ।

ਆਪਣੀ director ID  ਪ੍ਰਾਪਤ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ ਔਨਲਾਈਨ ਅਪਲਾਈ ਕਰਨਾ ਹੈ।

ਇਸ ਵੀਡੀਓ ਦੁਆਰਾ ਤੁਸੀਂ ਜਾਣ ਸਕੋਗੇ ਕਿ ਡਾਇਰੈਕਟਰ ਆਈਡੀ ਨੂੰ ਆਨ-ਲਾਈਨ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਕਦਮ 1 – myGovID ਬਣਾਓ

ਤੁਹਾਨੂੰ ਘੱਟੋ-ਘੱਟ ਮਿਆਰੀ ਪਛਾਣ ਸਮਰੱਥਾ ਵਾਲੀ myGovID ਦੀ ਲੋੜ ਹੋਵੇਗੀ।

myGovID myGov ਤੋਂ ਵੱਖਰੀ ਹੁੰਦੀ ਹੈ

myGovID ਇੱਕ ਐਪ ਹੈ ਜਿਸ ਨੂੰ ਤੁਸੀਂ ਆਪਣੇ ਸਮਾਰਟ ਡਿਵਾਈਸ ‘ਤੇ ਡਾਊਨਲੋਡ ਕਰ ਸਕਦੇ ਹੋ। ਇਹ ਐਪ ਤੁਹਾਨੂੰ ਇਹ ਸਾਬਤ ਕਰਨ ਦਿੰਦੀ ਹੈ ਕਿ ਤੁਸੀਂ myGov ਸਮੇਤ ਕਈ ਸਰਕਾਰੀ ਔਨਲਾਈਨ ਸੇਵਾਵਾਂ ਵਿੱਚ ਲੌਗ ਇਨ ਕਰਨ ਵਾਲੇ ਕੌਣ ਵਿਅਕਤੀ ਹੋ। ਮਿਆਰੀ ਪਛਾਣ ਦੀ ਸਮਰੱਥਾ ਲਈ, ਤੁਹਾਨੂੰ ਘੱਟੋ-ਘੱਟ ਦੋ ਆਸਟ੍ਰੇਲੀਆਈ ਪਛਾਣ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਆਪਣੇ ਨਿੱਜੀ ਵੇਰਵੇ ਦਾਖਲ ਕਰਨ ਅਤੇ ਆਪਣੀ ਪਛਾਣ ਦੀ ਪੁਸ਼ਟੀ ਕਰਨ ਦੀ ਲੋੜ ਹੋਵੇਗੀ।

myGov ਇੱਕ ਖਾਤਾ (ਅਕਾਉਂਟ) ਹੈ ਜੋ ਤੁਹਾਨੂੰ ਆਸਟ੍ਰੇਲੀਅਨ ਟੈਕਸੇਸ਼ਨ ਦਫਤਰ (ATO), Centrelink, Medicare ਅਤੇ ਹੋਰ ਸਰਕਾਰੀ ਏਜੰਸੀਆਂ ਲਈ ਔਨਲਾਈਨ ਸੇਵਾਵਾਂ ਤੱਕ ਪਹੁੰਚ ਕਰਨ ਦਿੰਦਾ ਹੈ।

ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਅਤੇ:

 • ਪਹਿਲਾਂ ਹੀ myGovID ਹੈ, ਕਦਮ 2 ‘ਤੇ ਜਾਓ
 • ਤੁਹਾਡੇ ਕੋਲ myGovID ਨਹੀਂ ਹੈ, ਤੁਹਾਨੂੰ ਬਣਾਉਣ ਦੀ ਲੋੜ ਹੋਵੇਗੀ। ਪਤਾ ਕਰੋ ਕਿ ਕਿਵੇਂ myGovID ਨੂੰ ਬਣਾਉਣਾ ਹੈExternal link (ਅੰਗਰੇਜ਼ੀ ਵਿੱਚ)
 • ਸਿਰਫ਼ ਬੁਨਿਆਦੀ ਪਛਾਣ ਸਮਰੱਥਾ ਵਾਲੀ myGovID ਪ੍ਰਾਪਤ ਕਰ ਸਕਦੇ ਹੋ, ਤੁਸੀਂ ਆਪਣੀ director ID  ਲਈ ਫ਼ੋਨ ਰਾਹੀਂ ਜਾਂ ਕਾਗਜ਼ੀ ਫਾਰਮ ਭਰ ਕੇ ਅਰਜ਼ੀ ਦੇ ਸਕਦੇ ਹੋ। ਹੋਰ ਜਾਣਨ ਲਈ, ਆਪਣੀ director ID ਲਈ ਅਰਜ਼ੀ ਦਿਓ (ਅੰਗਰੇਜ਼ੀ ਵਿੱਚ)।

ਆਸਟ੍ਰੇਲੀਆ ਤੋਂ ਬਾਹਰ ਰਹਿੰਦੇ ਡਾਇਰੈਕਟਰ:

ਜੇਕਰ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਰਹਿੰਦੇ ਹੋ ਅਤੇ ਸਿਰਫ਼ ਬੁਨਿਆਦੀ ਪਛਾਣ ਸਮਰੱਥਾ ਵਾਲੀ myGovID ਹੀ ਪ੍ਰਾਪਤ ਕਰ ਸਕਦੇ ਹੋ, ਤਾਂ ਤੁਹਾਨੂੰ Application for a director identification number ਭਰਨ ਦੀ ਲੋੜ ਹੋਵੇਗੀ  (ਡਾਇਰੈਕਟਰ ਪਛਾਣ ਨੰਬਰ ਲਈ ਅਰਜ਼ੀ) (NAT75433, PDF, 651KB) (ਅੰਗਰੇਜ਼ੀ ਵਿੱਚ)।

ਤੁਹਾਨੂੰ ਆਪਣੇ ਪਛਾਣ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਦੇਣ ਦੀ ਲੋੜ ਹੋਵੇਗੀ। ਹੋਰ ਜਾਣਨ ਲਈ ਆਪਣੀ ਪਛਾਣ ਦੀ ਪੁਸ਼ਟੀ ਕਰੋ (ਅੰਗਰੇਜ਼ੀ ਵਿੱਚ) ‘ਤੇ ਜਾਓ।

ਕਦਮ 2 – ਆਪਣੇ ਪਛਾਣ ਦਸਤਾਵੇਜ਼ ਤਿਆਰ ਕਰੋ:

ਅਸੀਂ ਤੁਹਾਨੂੰ ਸਵਾਲ ਪੁੱਛਾਂਗੇ ਤਾਂ ਜੋ ਅਸੀਂ ਇਹ ਕਰ ਸਕੀਏ:

 • ਤੁਹਾਡੀ ਪਛਾਣ ਦੀ ਪੁਸ਼ਟੀ

ਜਦੋਂ ਤੁਸੀਂ ਅਰਜ਼ੀ ਦਿੰਦੇ ਹੋ, ਤੁਹਾਨੂੰ ਲੋੜ ਹੋਵੇਗੀ:

 • ਤੁਹਾਡੇ ਟੈਕਸ ਫਾਈਲ ਨੰਬਰ (TFN) ਦੀ
 • ਤੁਹਾਡੇ ਰਿਹਾਇਸ਼ੀ ਪਤਾ ਦੀ ਜੋ ATO ਵਿੱਚ ਦਰਜ ਕੀਤਾ ਗਿਆ ਹੈ
 • ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਲਈ ਦੋ ਦਸਤਾਵੇਜ਼ਾਂ ਤੋਂ ਜਾਣਕਾਰੀ।

ਇਸ ਬਾਰੇ ਜਾਣਨ ਲਈ ਆਪਣੀ ਪਛਾਣ ਦੀ ਪੁਸ਼ਟੀ ਕਰੋ (ਅੰਗਰੇਜ਼ੀ ਵਿੱਚ) ‘ਤੇ ਜਾਓ:

 • ਦਸਤਾਵੇਜ਼ਾਂ ਦੀਆਂ ਉਦਾਹਰਨਾਂ ਜੋ ਤੁਸੀਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਵਰਤ ਸਕਦੇ ਹੋ
 • ਜਾਣਕਾਰੀ ਜੋ ਤੁਹਾਨੂੰ ਉਹਨਾਂ ਦਸਤਾਵੇਜ਼ਾਂ ਤੋਂ ਪ੍ਰਦਾਨ ਕਰਨੀ ਪਵੇਗੀ
 • ਜੇ ਤੁਸੀਂ ਕਾਗਜ਼ੀ ਫਾਰਮ ਦੀ ਵਰਤੋਂ ਕਰਕੇ ਅਰਜ਼ੀ ਦੇ ਰਹੇ ਹੋ, ਤਾਂ ਤੁਹਾਨੂੰ ਪਛਾਣ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਪ੍ਰਦਾਨ ਕਰਨ ਦੀ ਲੋੜ ਹੋਵੇਗੀ।

ਕਦਮ 3 – ਆਪਣੀ ਅਰਜ਼ੀ ਨੂੰ ਭਰੋ:

ਜੇਕਰ ਤੁਹਾਡੇ ਕੋਲ ਆਪਣੀ myGovID ਅਤੇ ਤੁਹਾਡੇ ਪਛਾਣ ਦਸਤਾਵੇਜ਼ ਹਨ, ਤਾਂ ਹੇਠਾਂ ਦਿੱਤੇ ਬਟਨ ਦੀ ਵਰਤੋਂ ਕਰਕੇ ABRS online  ਵਿੱਚ ਲੌਗ ਇਨ ਕਰੋ।

ਇਹ ਅਰਜ਼ੀ ਖਤਮ ਹੋਣ ‘ਤੇ ਤੁਸੀਂ ਆਪਣੀ director ID ਸਕ੍ਰੀਨ ‘ਤੇ ਤੁਰੰਤ ਪ੍ਰਾਪਤ ਕਰੋਗੇ।

ਮੈਂ ਆਪਣੀ director ID ਨਾਲ ਕੀ ਕਰਾਂਗਾ?

ਇੱਕ ਵਾਰ ਜਦੋਂ ਤੁਸੀਂ ਆਪਣੀ director ID ਪ੍ਰਾਪਤ ਕਰ ਲੈਂਦੇ ਹੋ, ਤਾਂ ਇਸਨੂੰ ਉਦੋਂ ਤੱਕ ਸੁਰੱਖਿਅਤ ਰੱਖੋ ਜਦੋਂ ਤੱਕ ਤੁਹਾਨੂੰ ਇਸਨੂੰ ਵਰਤਣ ਦੀ ਲੋੜ ਨਾ ਪਵੇ। ਤੁਸੀਂ ਇਸਨੂੰ ਆਪਣੇ ਲੇਖਾਕਾਰ (ਅਕਾਊਂਟੈਂਟ), ਕੰਪਨੀ ਸਕੱਤਰ, ASIC ਦੇ ਰਜਿਸਟਰਡ ਏਜੰਟ ਜਾਂ ਟੈਕਸ ਪੇਸ਼ੇਵਰ ਨਾਲ ਸਾਂਝਾ ਕਰ ਸਕਦੇ ਹੋ।

ਤੁਹਾਨੂੰ ਆਪਣੀ director ID ASIC ਨੂੰ ਦੇਣ ਦੀ ਹੁਣ ਲੋੜ ਨਹੀਂ ਹੈ, ਜਦੋਂ ਤੱਕ ਤੁਹਾਨੂੰ ਅਜਿਹਾ ਕਰਨ ਲਈ ਨਾ ਕਿਹਾ ਗਿਆ ਹੋਵੇ। ਭਵਿੱਖ ਵਿੱਚ, ਜਦੋਂ ASIC ਕੰਪਨੀਆਂ ਦੇ ਰਜਿਸਟਰ ਨੂੰ ABRS ਵਿੱਚ ਤਬਦੀਲ ਕੀਤਾ ਜਾਂਦਾ ਹੈ, ਤਾਂ ਤੁਹਾਡੀ director ID  ਉਹਨਾਂ ਕੰਪਨੀਆਂ ਨਾਲ ਲਿੰਕ ਹੋ ਜਾਵੇਗੀ ਜਿਨ੍ਹਾਂ ਦੇ ਤੁਸੀਂ ਡਾਇਰੈਕਟਰ ਹੋ। ਅਸੀਂ ਤੁਹਾਨੂੰ ਕਿਸੇ ਵੀ ਤਬਦੀਲੀ ਨਾਲ ਅੱਪ ਟੂ ਡੇਟ ਰੱਖਾਂਗੇ ਜੋ ਤੁਹਾਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਸਾਡੇ ਨਾਲ ਸੰਪਰਕ ਕਰੋ

ਸਾਨੂੰ ਫ਼ੋਨ ਕਰੋ

ਤੁਸੀਂ ਸਾਨੂੰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8.00 ਵਜੇ ਅਤੇ 6.00 ਵਜੇ ਦੇ ਵਿਚਕਾਰ ਫ਼ੋਨ ਕਰ ਸਕਦੇ ਹੋ।

 • ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਹੋ, ਤਾਂ 13 62 50 ‘ਤੇ ਫ਼ੋਨ ਕਰੋ।
 • ਜੇਕਰ ਤੁਸੀਂ ਵਿਦੇਸ਼ ਵਿੱਚ ਹੋ, ਤਾਂ +61 2 6216 3440 ‘ਤੇ ਫ਼ੋਨ ਕਰੋ।
 • ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) – ਤੁਸੀਂ TIS National ਨੂੰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8.00 ਵਜੇ ਅਤੇ 6.00 ਵਜੇ ਦੇ ਵਿਚਕਾਰ 13 14 50 ‘ਤੇ ਫ਼ੋਨ ਕਰਕੇ ਆਪਣੀ ਪਸੰਦੀਦਾ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰ ਸਕਦੇ ਹੋ। ਜੇਕਰ ਤੁਸੀਂ ਵਿਦੇਸ਼ ਵਿੱਚੋਂ ਫ਼ੋਨ ਕਰ ਰਹੇ ਹੋ, ਤਾਂ +61 3 9268 8332‘ਤੇ ਫ਼ੋਨ ਕਰੋ। ਫਿਰ ਸੇਵਾ ਸਾਨੂੰ ਦੁਭਾਸ਼ੀਏ ਨਾਲ ਫ਼ੋਨ ਕਰੇਗੀ, ਤਾਂ ਜੋ ਅਸੀਂ ਤੁਹਾਡੀ ਪੁੱਛਗਿੱਛ ਵਿੱਚ ਮਦਦ ਕਰ ਸਕੀਏ।  
 • ਕਾਲ-ਬੈਕ ਲਾਈਨ – ਜੇਕਰ ਅਸੀਂ ਤੁਹਾਨੂੰ ਚਿੱਠੀ, ਈਮੇਲ ਜਾਂ ਫ਼ੋਨ ਰਾਹੀਂ ਸੰਪਰਕ ਕਰਦੇ ਹਾਂ, ਤਾਂ ਅਸੀਂ ਆਪਣਾ ਕਾਲ-ਬੈਕ ਨੰਬਰ ਅਤੇ ਇੱਕ ਪਿੰਨ ਪ੍ਰਦਾਨ ਕਰ ਸਕਦੇ ਹਾਂ। ਨੰਬਰ ‘ਤੇ ਫ਼ੋਨ ਕਰੋ ਫਿਰ, ਪੁੱਛੇ ਜਾਣ ‘ਤੇ, ਉਹ ਪਿੰਨ ਦਾਖਲ ਕਰੋ ਜੋ ਅਸੀਂ ਤੁਹਾਨੂੰ ਦਿੱਤਾ ਹੈ। ਇਹ ਯਕੀਨੀ ਬਣਾਏਗਾ ਕਿ ਤੁਸੀਂ ਸਹੀ ਗਾਹਕ ਸੇਵਾ ਪ੍ਰਤੀਨਿਧੀ ਨਾਲ ਜੋੜੇ ਗਏ ਹੋ।
  • ਆਸਟ੍ਰੇਲੀਆ ਦੇ ਅੰਦਰ ਕਾਲ-ਬੈਕ ਨੰਬਰ 1300 306 275 
  • ਆਸਟ੍ਰੇਲੀਆ ਤੋਂ ਬਾਹਰ ਕਾਲ-ਬੈਕ ਨੰਬਰ +61 2 6216 3442 ਹੈ ਅਤੇ 1300 306 275 ਨਾਲ ਜੋੜਨ ਲਈ ਕਹੋ।

ਸਵਾਲ ਜੋ ਅਸੀਂ ਤੁਹਾਨੂੰ ਪੁੱਛ ਸਕਦੇ ਹਾਂ:

ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਵੇਰਵਿਆਂ ‘ਤੇ ਚਰਚਾ ਕਰ ਸਕੀਏ ਜਾਂ ਤੁਹਾਡੇ ਰਿਕਾਰਡਾਂ ਨੂੰ ਅੱਪਡੇਟ ਕਰ ਸਕੀਏ, ਸਾਨੂੰ ਤੁਹਾਡੀ ਪਛਾਣ ਦੀ ਪੁਸ਼ਟੀ ਕਰਨੀ ਚਾਹੀਦੀ ਹੈ।

ਅਸੀਂ ਤੁਹਾਨੂੰ ਤੁਹਾਡੀ ਟੈਕਸ ਜਾਂ ਸੇਵਾਮੁਕਤੀ ਦੀ ਜਾਣਕਾਰੀ ਦੇ ਆਧਾਰ ‘ਤੇ ਸਵਾਲ ਪੁੱਛਾਂਗੇ, ਜਿਸ ਵਿੱਚ ਤੀਜੀ ਧਿਰ ਅਤੇ ਹੋਰ ਸਰਕਾਰੀ ਵਿਭਾਗਾਂ ਦੀ ਜਾਣਕਾਰੀ ਸ਼ਾਮਲ ਹੈ।

ਇਸ ਵਿੱਚ ATO ਪੱਤਰਾਂ ਜਾਂ ਨੋਟਿਸਾਂ ਦੇ ਵੇਰਵੇ ਸ਼ਾਮਲ ਹੋ ਸਕਦੇ ਹਨ ਜੋ ਤੁਹਾਨੂੰ ਜਾਰੀ ਕੀਤੇ ਗਏ ਹਨ, ਟੈਕਸ ਰਿਟਰਨ ਦੇ ਵੇਰਵੇ, ਜਾਂ ਹੋਰ ਜਾਣਕਾਰੀ ਜੋ ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਵਿੱਚ ਸਾਡੀ ਮੱਦਦ ਕਰੇਗੀ।

ਸਾਨੂੰ ਲਿਖੋ

ਤੁਸੀਂ ਸਾਨੂੰ ਇਸ ਪਤੇ ‘ਤੇ ਚਿੱਠੀ-ਪੱਤਰ ਲਿਖ ਸਕਦੇ ਹੋ:

Australian Business Registry Services
Locked Bag 6000
ALBURY NSW  2640
Australia