ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਮਰੀਜ਼ਾਂ ਵਿੱਚ ਘੱਟ ਤੇਜ਼ੀ ਨਾਲ ਵਾਧਾ

ਕਰੋਨਾ ਦੀ ਚੌਥੀ ਲਹਿਰ ਦੇ ਚਲਦਿਆਂ, ਰਾਜ ਸਰਕਾਰ ਦੇ ਸਿਹਤ ਵਿਭਾਗ ਤੇ ਆਂਕੜੇ ਦਰਸਾਉਂਦੇ ਹਨ ਕਿ ਬੇਸ਼ੱਕ ਨਿਊ ਸਾਊਥ ਵੇਲਜ਼ ਵਿੱਚ ਹਾਲੇ ਵੀ ਕਰੋਨਾ ਦੇ ਮਾਮਲੇ ਵੱਧ ਰਹੇ ਹਨ, ਪਰੰਤੂ ਇਨ੍ਹਾਂ ਦੀ ਸਪੀਡ ਕਾਫੀ ਨਿਚਲੇ ਸਤਰ ਤੇ ਹਨ।
ਬੀਤੇ ਕੁੱਝ ਹੀ ਸਮੇਂ ਦੇ ਆਂਕੜੇ ਦਰਸਾਉਂਦੇ ਹਨ ਕਿ ਰਾਜ ਭਰ ਵਿੱਚ BR.2 ਅਤੇ BQ.1.1 ਜਿਹੇ ਵੇਰੀਐਂਟਾਂ ਦੇ ਵਾਰ ਮਨੁੱਖੀ ਸਰੀਰਾਂ ਉਪਰ ਜਾਰੀ ਹਨ ਅਤੇ ਇਸ ਦੇ ਨਾਲ ਹੀ ਬੀਤੇ 19 ਨਵੰਬਰ ਤੱਕ ਦੇ ਹਫ਼ਤੇ ਦੌਰਾਨ ਰਾਜ ਭਰ ਵਿੱਚ ਕਰੋਨਾ ਕਾਰਨ 37 ਮੌਤਾਂ ਵੀ ਦਰਜ ਹੋਈਆਂ ਹਨ ਜਿਨ੍ਹਾਂ ਵਿੱਚੋਂ 4 ਮਰੀਜ਼ਾਂ ਨੂੰ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀਆਂ 3 ਡੋਜ਼ਾਂ ਪੂਰੀਆਂ ਨਹੀਂ ਲੱਗੀਆਂ ਹੋਈਆਂ ਸਨ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 27,750 ਕਰੋਨਾ ਦੇ ਪਾਜ਼ਿਟਿਵ ਟੈਸਟ ਦਰਜ ਹੋਏ ਸਨ ਜੋ ਕਿ ਬੀਤੇ ਹਫ਼ਤੇ ਨਾਲੋਂ 17.6% ਦੀ ਤੇਜ਼ੀ ਦਰਸਾਉਂਦਾ ਹੈ।
ਬੇਸ਼ੱਕ ਰਾਜ ਦੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਦੇ ਦਾਖਲੇ ਵਿੱਚ ਗਿਰਾਵਟ ਹੀ ਦਰਸਾਉਂਦਾ ਹੈ ਪਰੰਤੂ ਫੇਰ ਵੀ ਇਸ ਸਮੇਂ ਦੌਰਾਨ 511 ਕਰੋਨਾ ਦੇ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੋਏ ਹਨ ਅਤੇ 59 ਮਰੀਜ਼ ਆਈ.ਸੀ.ਯੂ. ਵਿੱਚ ਵੀ ਦਾਖਲ ਹੋਏ ਸਨ।