ਮੈਗਜ਼ੀਨ ‘ਤਾਸਮਨ’ ਅੰਕ 7 ਲੋਕ ਅਰਪਿਤ
(ਬ੍ਰਿਸਬੇਨ) ਪੰਜਾਬੀ ਭਾਸ਼ਾ ਅਤੇ ਇਸਦੇ ਪਸਾਰ ਲਈ ਕਾਰਜਸ਼ੀਲ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਗਲੋਬਲ ਇੰਸਟੀਟਿਊਟ ਵਿਖੇ ਨਵੰਬਰ ਮਹੀਨੇ ਦੇ ਕਵੀ ਦਰਬਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਅਤੇ ਪ੍ਰਸਿੱਧ ਪੰਜਾਬੀ ਗੀਤਕਾਰ ਝਲਮਣ ਸਿੰਘ ਢੰਡਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਸਥਾ ਪ੍ਰਧਾਨ ਦਲਜੀਤ ਸਿੰਘ ਵੱਲੋਂ ਝਲਮਣ ਢੰਡਾ ਦੀ ਗੀਤਕਾਰੀ, ਗੀਤਾਂ ਦਾ ਪੰਜਾਬੀਅਤ ਪ੍ਰਤੀ ਯੋਗਦਾਨ ਅਤੇ ਉਹਨਾਂ ਨਾਲ ਆਪਣੇ ਨਿੱਜੀ ਤਾਲੁਕਾਤਾਂ ਦੀ ਵਿਸਤਾਰ ਚਰਚਾ ਛੇੜੀ। ਇੱਥੇ ਝਲਮਣ ਸਿੰਘ ਢੰਡਾ ਵੱਲੋਂ ਆਪਣੇ ਗੀਤਾਂ ਅਤੇ ਕਵਿਤਾਵਾਂ ਨੂੰ ਤਰੰਨਮ ‘ਚ ਸੁਣਾ ਕੇ ਸਮਾਂ ਬੰਨ੍ਹਿਆ। ਉਹਨਾਂ ਦਾ ਜਜ਼ਬੇ ਨਾਲ਼ ਭਰਿਆ ਗੀਤ ‘ਸ਼ੇਰਾਂ ਦੇ ਡੇਰਿਆਂ ‘ਤੇ’ ਇਸ ਸਮਾਰੋਹ ਦਾ ਸਿਖਰ ਹੋ ਨਿੱਬੜਿਆ। ਮਸ਼ਹੂਰ ਗੀਤਕਾਰ ਨਿਰਮਲ ਸਿੰਘ ਦਿਓਲ ਨੇ ਆਪਣੇ ਸ਼ਾਇਰੀ ਨਾਲ ਸਮਾਜਿਕ ਚੇਤਨਾ ਤੇ ਨਿਘਾਰਾਂ ਦੀ ਗੱਲ ਤੋਰੀ। ਉੱਘੇ ਸਮਾਜ ਸੇਵੀ ਤੇ ਚਿੰਤਕ ਧਾਮੀ ਨੇ ਆਪਣੀਆਂ ਰਚਨਾਵਾਂ ਨਾਲ ਪੰਜਾਬੀਅਤ ਦੀ ਗੱਲ ਕੀਤੀ। ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਗੀਤਕਾਰ ਰੱਤੂ ਰੰਧਾਵਾ, ਪਰਮਿੰਦਰ ਸਿੰਘ ਹਰਮਨ, ਦਲਜੀਤ ਸਿੰਘ, ਹਰਕੀ ਵਿਰਕ, ਦਿਨੇਸ਼ ਸ਼ੇਖੂਪੁਰੀ, ਹਰਮਨਦੀਪ ਗਿੱਲ, ਜਸਵੰਤ ਵਾਗਲਾ, ਰੀਤੂ ਅਹੀਰ, ਵਰਿੰਦਰ ਅਲੀਸ਼ੇਰ, ਮੇਹਰ ਚੰਦ ਵਾਗਲਾ, ਮੇਵਾ ਸਿੰਘ, ਪ੍ਰਦੀਪ ਸਿੰਘ ਆਦਿ ਨੇ ਆਪਣੀਆਂ ਕਾਵਿ ਰਚਨਾਵਾਂ ਨਾਲ ਸ਼ਿਰਕਤ ਕੀਤੀ। ਗਲੋਬਲ ਇੰਸਟੀਚਿਊਟ ਆਫ਼ ਐਜੂਕੇਸ਼ਨ ਦੇ ਡਾਇਰੈਕਟਰ ਬਲਵਿੰਦਰ ਸਿੰਘ ਮੋਰੋਂ ਵੱਲੋਂ ਝਲਮਣ ਸਿੰਘ ਢੰਡਾ ਦੀ ਗੀਤਕਾਰੀ ਤੇ ਪੇਸ਼ਕਾਰੀ ਦੀ ਖੂਬਸੂਰਤੀ ਬਾਰੇ ਗੱਲਬਾਤ ਕਰਦਿਆਂ ਉਹਨਾਂ ਜਿੰਦਾ ਦਿਲ ਇਨਸਾਨ ਹੋਣ ਦਾ ਖਿਤਾਬ ਦਿੱਤਾ। ਅੰਤ ਵਿੱਚ ਮੈਗਜ਼ੀਨ ਤਾਸਮਨ ਅੰਕ 7 ਲੋਕ ਅਰਪਣ ਕੀਤਾ ਗਿਆ। ਮੰਚ ਸੰਚਾਲਨ ਜਸਵੰਤ ਵਾਗਲਾ ਵੱਲੋਂ ਕੀਤਾ ਗਿਆ।