ਮੈਡੀਬੈਂਕ ਦੇ ਹੈਕਰਾਂ ਵੱਲੋਂ ਹੋਰ 500 ਮਰੀਜ਼ਾਂ ਦਾ ਡਾਟਾ ਰਿਲੀਜ਼

ਕੀ ਲੋਕਾਂ ਦਾ ਉਠ ਜਾਵੇਗਾ ਮੈਡੀਕੇਅਰ ਤੋਂ ਇਤਾਬਾਰ…..?

ਮੈਡੀਬੈਂਕ ਦੇ ਲੱਖਾਂ ਲੋਕਾਂ ਦਾ ਡਾਟਾ ਚੁਰਾਉਣ ਵਾਲੇ ਹੈਕਰਾਂ ਨੇ ਹੁਣ 500 ਹੋਰ ਅਜਿਹੇ ਮਰੀਜ਼ਾਂ ਦਾ ਡਾਟਾ ਜਾਰੀ ਕੀਤਾ ਹੈ ਜਿਨ੍ਹਾਂ ਵਿਚਲੇ ਹਰ ਤਰ੍ਹਾਂ ਦੇ ਸੂਚਨਾਵਾਂ ਆਦਿ ਨੂੰ ਹੈਕਰਾਂ ਨੇ ਚੁਰਾ ਲਿਆ ਸੀ ਅਤੇ ਇਨ੍ਹਾਂ ਮਰੀਜ਼ਾਂ ਵਿੱਚ ਦਿਲ ਦੀ ਬਿਮਾਰੀ, ਸ਼ੂਗਰ ਅਤੇ ਅਸਥਮਾ ਅਤੇ ਇੱਥੋਂ ਤੱਕ ਕਿ ਕੈਂਸਰ ਅਤੇ ਡੀਮੈਨਸ਼ੀਆ ਵਰਗੀਆਂ ਬਿਮਾਰੀਆਂ ਤੋਂ ਪੀੜਿਤ ਮਰੀਜ਼ ਵੀ ਸ਼ਾਮਿਲ ਹਨ।
ਮੈਡੀਬੈਂਕ ਦੇ ਸੀ.ਈ.ਓ. ਡੇਵਿਡ ਕੋਜ਼ਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਹੈ ਕਿ ਤਕਨਾਲੋਜੀ ਦਾ ਗਲਤ ਇਸਤੇਮਾਲ ਕਰਨ ਵਾਲੇ ‘ਹੈਕਰ’ ਆਪਣੀਆਂ ਗਲਤ ਕਾਰਵਾਈਆਂ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਮਰੀਜ਼ਾਂ ਤੱਕ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਇਸ ਤਰ੍ਹਾਂ ਤਾਂ ਲੋਕ ਮੈਡੀਬੈਂਕ ਦੀਆਂ ਮੈਡੀਕੇਅਰ ਵਰਗੀਆਂ ਸੇਵਾਵਾਂ ਆਦਿ ਲੈਣੀਆਂ ਹੀ ਬੰਦ ਕਰ ਦੇਣਗੇ।
ਉਨ੍ਹਾਂ ਕਿਹਾ ਕਿ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹਾ ਦੋਬਾਰਾ ਨਾ ਵਾਪਰੇ ਅਤੇ ਇਸ ਵਾਸਤੇ ਸਭ ਨੂੰ ਮਿਲ ਕੇ ਕੰਮ ਕਰਨ ਦੀ ਵੀ ਜ਼ਰੂਰਤ ਹੈ। ਕਿਸੇ ਵੀ ਅਣਜਾਣ ਵਿਅਕਤੀ ਦੀ ਕਾਲ ਤੇ ਧਿਆਨ ਨਾ ਦਿਉ ਅਤੇ ਆਪਣੀ ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਆਦਿ ਕਿਸੇ ਵੀ ਅਣਜਾਣ ਨਾਲ ਸਾਂਝੀ ਨਾ ਕਰੋ। ਜੇਕਰ ਕਿਸੇ ਕਾਲ ਆਦਿ ਉਪਰ ਕੋਈ ਵੀ ਸ਼ੱਕ ਪੈਦਾ ਹੁੰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਸਬੰਧਤ ਅਦਾਰਿਆਂ ਜਾਂ ਕ੍ਰਾਈਮ ਰੋਕਣ ਵਾਲੇ ਅਦਾਰਿਆਂ ਨੂੰ ਦਿਉ।