ਦੇਸ਼ ਦੇ ਚਾਰ ਰਾਜਾਂ ਵਿੱਚ ਤੂਫ਼ਾਨ ਅਤੇ ਭਾਰੀ ਬਾਰਿਸ਼ ਅਤੇ ਹੜ੍ਹਾਂ ਦੀਆਂ ਚਿਤਾਵਨੀਆਂ

ਟੀ-20 ਮੈਚ ਹੋਵੇਗਾ ਸਥਗਿਤ….?

ਮੌਸਮ ਵਿਭਾਗ ਵੱਲੋਂ ਦੇਸ਼ ਦੇ ਚਾਰ ਰਾਜਾਂ (ਵਿਕਟੌਰੀਆ, ਨਿਊ ਸਾਊਥ ਵੇਲਜ਼, ਦੱਖਣੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ) ਵਿੱਚ ਭਾਰੀ ਬਾਰਿਸ਼, ਤੂਫ਼ਾਨ ਦੇ ਨਾਲ ਨਾਲ ਹੜ੍ਹਾਂ ਆਦਿ ਤੋਂ ਵੀ ਸੁਚੇਤ ਰਹਿਣ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਮੈਲਬੋਰਨ ਵਿੱਚ ਹੋਣ ਵਾਲਾ ਟੀ-20 ਮੈਚ ਵੀ ਸਥਗਿਤ ਕੀਤੇ ਜਾਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ। ਵਿਕਟੌਰੀਆ ਵਿਚਲੀਆਂ ਨਦੀਆਂ ਮੁਰੇ ਅਤੇ ਐਡਵਰਡ ਆਪਣੇ ਪੂਰੇ ਉਫ਼ਾਨ ਤੇ ਹਨ ਅਤੇ ਇਨ੍ਹਾਂ ਨਾਲ ਲੱਗਦੇ ਖੇਤਰ ਜਿਵੇਂ ਕਿ ਵਾਕੂਲ ਜੰਕਸ਼ਨ, ਬਾਊਂਡਰੀ ਬੈਂਡ, ਇਊਸਟਨ, ਮਿਲਡੂਰਾ ਅਤੇ ਵੈਂਟਵਰਥ ਆਦਿ ਵਿੱਚ ਹੜ੍ਹਾਂ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰੀ ਦੇ ਹੜ੍ਹਾਂ ਦੀ ਮਾਰ ਨੂੰ ਸਾਲ 1975 ਨਾਲੋਂ ਵੀ ਵੱਧ ਅਨੁਮਾਨਿਤ ਕੀਤਾ ਜਾ ਰਿਹਾ ਹੈ।
ਮੁਰੇ ਨਦੀ ਦੇ ਨਾਲ ਨਾਲ ਐਸ਼ੂਕਾ ਅਤੇ ਮੁਆਮਾ ਨਦੀਆਂ ਦਾ ਜਲ-ਪੱਧਰ ਵੀ ਵਧਿਆ ਹੋਇਆ ਅਤੇ ਇਨ੍ਹਾਂ ਵਿੱਚ ਵਹਿ ਰਹੇ ਪਾਣੀ ਦਾ ਲੈਵਲ ਲਗਾਤਾਰ ਉਪਰ ਵੱਲ ਨੂੰ ਜਾ ਰਿਹਾ ਹੈ। ਇਹੀ ਹਾਲ ਐਡਵਰਡ ਨਦੀ ਦਾ ਵੀ ਹੈ।
ਹੜ੍ਹਾਂ ਆਦਿ ਦੀ ਜ਼ਿਆਦਾ ਜਾਣਕਾਰੀ ਵਾਸਤੇ ਇਸ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।